ਬੀਜੇਪੀ ਦੇ ਸੱਤਾ ‘ਚ ਆਉਣ ‘ਤੇ ਕਾਰੋਬਾਰ ਲਈ ਖੋਲਾਂਗੇ ਬਾਘਾ ਬਾਰਡਰ, ਇਲੈਕਟ੍ਰਾਨਿਕ ਬੱਸਾਂ ਤੇ ESI ਹਸਪਤਾਲ ਸਮੇਤ ਕੀਤੇ ਕਈ ਵਾਅਦੇ

Updated On: 

22 May 2024 13:43 PM

Ravneet Bittu Live on FB: ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਲੁਧਿਆਣਾ ਤੋਂ ਸੈਂਕੜੇ ਉਦਯੋਗ ਯੂਪੀ ਅਤੇ ਐਮ.ਪੀ. ਵਰਗੇ ਰਾਜਾਂ ਵੱਲ ਜਾ ਰਹੇ ਹਨ। ਕਿਉਂਕਿ ਉੱਥੇ ਭਾਜਪਾ ਦੀ ਸਰਕਾਰ ਹੈ। ਉਦਯੋਗ ਨੂੰ ਬਹੁਤ ਸਾਰੀਆਂ ਰਿਆਇਤਾਂ ਅਤੇ ਛੋਟਾਂ ਹਨ। ਉੱਥੇ ਇੰਡਸਟਰੀ ਤਰੱਕੀ ਕਰ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਨਵੇਂ ਉਦਯੋਗ ਲਾਏ ਜਾਣਗੇ। ਪੰਜਾਬ ਤੋਂ ਬਾਹਰ ਚਲੇ ਗਏ ਸਨਅਤਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ।

ਬੀਜੇਪੀ ਦੇ ਸੱਤਾ ਚ ਆਉਣ ਤੇ ਕਾਰੋਬਾਰ ਲਈ ਖੋਲਾਂਗੇ ਬਾਘਾ ਬਾਰਡਰ, ਇਲੈਕਟ੍ਰਾਨਿਕ ਬੱਸਾਂ ਤੇ ESI ਹਸਪਤਾਲ ਸਮੇਤ ਕੀਤੇ ਕਈ ਵਾਅਦੇ

ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ

Follow Us On

ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦੌਰਾਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ। ਇਸੇ ਤਰ੍ਹਾਂ ਹੁਣ ਮੁੜ ਭਾਜਪਾ ਦੀ ਸਰਕਾਰ ਆਉਣ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਾਘਾ ਸਰਹੱਦ ਨੂੰ ਖੋਲ੍ਹਿਆ ਜਾਵੇਗਾ।

ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਕੀਤੇ ਐਲਾਨ

ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਸੀ, ਉਸ ਤੋਂ ਬਾਅਦ ਹੁਣ ਲੱਖਾਂ ਸ਼ਰਧਾਲੂ ਕਰਤਾਰਪੁਰ ਮੱਥਾ ਟੇਕਣ ਲਈ ਜਾਂਦੇ ਹਨ।

ਇਸੇ ਤਰ੍ਹਾਂ ਬਾਘਾ ਬਾਰਡਰ ਨੂੰ ਇੱਕ ਸਾਲ ਦੇ ਅੰਦਰ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਲਈ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਸਾਰੀ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਵਾਘਾ ਬਾਰਡਰ ਖੁੱਲ੍ਹਣ ਨਾਲ ਵਪਾਰ ਨੂੰ ਕਾਫੀ ਹੁਲਾਰਾ ਮਿਲੇਗਾ ਅਤੇ ਕਾਰੋਬਾਰ ਵਧੇਗਾ।

ਲੁਧਿਆਣਾ ਵਿਜ਼ਨ ਲਈ ਵੀ ਕਈ ਐਲਾਨ

ਰਵਨੀਤ ਬਿੱਟੂ ਨੇ ਲੁਧਿਆਣਾ ਵਿਜ਼ਨ ਲਈ ਕਈ ਵੱਡੇ ਐਲਾਨ ਵੀ ਕੀਤੇ ਹਨ। ਉਨ੍ਹਾਂ ਨੇ ਲਾਈਵ ਆ ਕੇ ਲੁਧਿਆਣਾ ਲਈ ਮੈਟਰੋ, ਇਲੈਕਟ੍ਰਾਨਿਕ ਬੱਸਾਂ, ਈਐਸਆਈ ਹਸਪਤਾਲ ਅਤੇ ਲੇਬਰ ਹਾਊਸਿੰਗ ਖੋਲ੍ਹਣ ਦਾ ਐਲਾਨ ਕੀਤਾ। ਬਿੱਟੂ ਨੇ ਕਿਹਾ ਕਿ ਇਹ ਸਾਰੀਆਂ ਸਕੀਮਾਂ ਇੱਕ ਸਾਲ ਦੇ ਅੰਦਰ ਲੁਧਿਆਣਾ ਵਿੱਚ ਲਿਆਂਦੀਆਂ ਜਾਣਗੀਆਂ।

ਇਹ ਵੀ ਪੜ੍ਹੋ – ਖਹਿਰਾ ਦੇ ਬਿਆਨ ਤੋਂ ਕਾਂਗਰਸ ਦੀ ਤੌਬਾ, ਕਿਹਾ- ਪ੍ਰਵਾਸੀ ਮਜ਼ਦੂਰ ਪੰਜਾਬ ਦਾ ਮਾਣ

ਬਿੱਟੂ ਨੇ ਕਿਹਾ ਕਿ ਸਾਰੀਆਂ ਯੋਜਨਾਵਾਂ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਜਾਵੇਗਾ ਕਿ ਜਿੱਥੇ ਏਅਰਪੋਰਟ ਬਣੇਗਾ, ਡਾਏਪੋਰਟ ਅਤੇ ਮੈਟਰੋ ਸਟੇਸ਼ਨ ਬਣਾਇਆ ਜਾਵੇਗਾ ਅਤੇ ਖਾਸ ਕਰਕੇ ਮਜ਼ਦੂਰਾਂ ਲਈ ਰਿਹਾਇਸ਼ੀ ਘਰ ਵੀ ਬਣਾਏ ਜਾਣਗੇ। ਤਾਂ ਜੋ ਉਦਯੋਗ ਲਗਾਤਾਰ ਤਰੱਕੀ ਕਰਦਾ ਰਹੇ ਅਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।