ਸ਼ਿਮਲਾ ਲੋਕ ਸਭਾ ਸੀਟ (Shimla Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Suresh Kumar Kashyap | 519748 | BJP | Won |
Vinod Sultanpuri | 428297 | INC | Lost |
Anil Kumar Manget | 6500 | BSP | Lost |
Suresh Kumar | 4814 | RDP | Lost |
Madan Lal | 4676 | ABHPP | Lost |

ਪਹਾੜਾਂ ਦੀ ਰਾਣੀ ਵਜੋਂ ਜਾਣੀਆ ਜਾਂਦਾ ਸ਼ਿਮਲਾ ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ, ਜਿਸ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਸੀਟ ਭਾਵੇਂ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਹੈ, ਪਰ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਭਾਜਪਾ ਨੇ ਉਲਟ ਫੇਰ ਕੀਤਾ ਹੈ, ਉਸ ਤੋਂ ਬਾਅਦ ਇੱਥੇ ਕਿਸ ਦੀ ਸਰਕਾਰ ਬਣੇਗੀ, ਇਹ ਕਹਿਣਾ ਮੁਸ਼ਕਲ ਹੋ ਜਾਂਦਾ ਹੈ।
ਸ਼ਿਮਲਾ ਲੋਕ ਸਭਾ ਸੀਟ 1967 ਵਿੱਚ ਬਣੀ ਸੀ। ਉਸ ਸਮੇਂ ਇਹ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਸੀ। ਸ਼ਿਮਲਾ ਲੋਕ ਸਭਾ ਸੀਟ ਤੋਂ ਹੁਣ ਤੱਕ 13 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ 'ਚੋਂ 8 ਵਾਰ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ। 2009 ਤੋਂ ਬਾਅਦ ਪਹਿਲੀ ਵਾਰ ਭਾਜਪਾ ਨੇ ਇਸ ਸੀਟ 'ਤੇ ਆਪਣਾ ਖਾਤਾ ਖੋਲ੍ਹਿਆ ਸੀ ਅਤੇ ਵੀਰੇਂਦਰ ਕਸ਼ਯਪ ਜਿੱਤੇ ਸਨ।
1967 ਤੋਂ 1971 ਤੱਕ ਇਹ ਸੀਟ ਕਾਂਗਰਸ ਦੇ ਪ੍ਰਤਾਪ ਸਿੰਘ ਕੋਲ ਸੀ। ਇਸ ਤੋਂ ਬਾਅਦ ਸਾਲ 1977 ਵਿੱਚ ਇਹ ਸੀਟ ਭਾਰਤੀ ਲੋਕ ਦਲ ਦੇ ਖਾਤੇ ਵਿੱਚ ਚਲੀ ਗਈ ਅਤੇ ਇੱਥੋਂ ਬਾਲਕ ਰਾਮ ਜੇਤੂ ਰਹੇ। 1980 ਵਿੱਚ ਕਾਂਗਰਸ ਨੇ ਵੱਡੀ ਕੋਸ਼ਿਸ਼ ਕੀਤੀ ਅਤੇ ਲੋਕ ਸਭਾ ਚੋਣਾਂ ਵਿੱਚ ਵਾਪਸੀ ਕੀਤੀ। ਕ੍ਰਿਸ਼ਨਾ ਦੱਤ ਸੁਲਤਾਨਪੁਰੀ 1980 ਤੋਂ 1998 ਤੱਕ ਛੇ ਵਾਰ ਇੱਥੋਂ ਜਿੱਤੇ ਅਤੇ ਸਭ ਤੋਂ ਵੱਧ ਵਾਰ ਸੰਸਦ ਮੈਂਬਰ ਬਣਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਸਾਲ 2019 'ਚ ਭਾਜਪਾ ਨੇ ਇਸ ਸੀਟ 'ਤੇ ਕਬਜ਼ਾ ਕਰ ਲਿਆ। ਵਰਿੰਦਰ ਕਸ਼ਯਪ 2009 ਅਤੇ 2014 ਦੀਆਂ ਚੋਣਾਂ ਜਿੱਤਣ 'ਚ ਕਾਮਯਾਬ ਰਹੇ, ਜਦਕਿ 2019 'ਚ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਸੁਰੇਸ਼ ਕੁਮਾਰ ਕਸ਼ਯਪ ਨੇ ਜਿੱਤ ਹਾਸਲ ਕੀਤੀ।
ਸ਼ਿਮਲਾ ਦਾ ਇਤਿਹਾਸ ਵੀ ਦਿਲਚਸਪ ਹੈ। ਅੰਗਰੇਜ਼ਾਂ ਨੇ ਇਸ ਨੂੰ 1819 ਵਿੱਚ ਖੋਜਿਆ ਅਤੇ ਇਸ ਨੂੰ 1864 ਵਿੱਚ ਭਾਰਤ ਦੀ ਗਰਮੀਆਂ ਦੀ ਰਾਜਧਾਨੀ ਬਣਾਇਆ। ਇੱਥੋਂ ਦੀ ਆਰਥਿਕਤਾ ਮੁੱਖ ਤੌਰ 'ਤੇ ਸੈਰ-ਸਪਾਟੇ 'ਤੇ ਨਿਰਭਰ ਹੈ, ਜਿਸ ਕਾਰਨ ਇਹ ਇਲਾਕਾ ਦੇਸੀ-ਵਿਦੇਸ਼ੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਲੋਕ ਸਭਾ ਸੀਟ ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਤਿੰਨ ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ 17 ਵਿਧਾਨ ਸਭਾ ਸੀਟਾਂ (ਨਾਹਨ, ਦੂਨ, ਅਰਕੀ, ਕਸੌਲੀ, ਸ਼ਿਲਾਈ, ਨਾਲਾਗੜ੍ਹ, ਪਛੜ, ਸ਼੍ਰੀ ਰੇਣੁਕਾਜੀ, ਸੋਲਨ, ਸ਼ਿਮਲਾ, ਪਾਉਂਟਾ ਸਾਹਿਬ, ਚੌਪਾਲ, ਥੀਓਗ, ਕਸੁੰਮਤੀ, ਜੁਬਲ-ਕੋਟਖਾਈ, ਰੋਹੜ ਅਤੇ ਸ਼ਿਮਲਾ ਦਿਹਾਤੀ ਸ਼ਾਮਲ ਹਨ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Suresh Kumar Kashyap BJP | Won | 6,06,182 | 66.35 |
Dhani Ram Shandil INC | Lost | 2,78,668 | 30.50 |
Vikram Singh BSP | Lost | 7,759 | 0.85 |
Manoj Kumar AIFB | Lost | 5,817 | 0.64 |
Ravi IND | Lost | 3,608 | 0.39 |
Shamsher Singh RADM | Lost | 3,216 | 0.35 |
Nota NOTA | Lost | 8,357 | 0.91 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















