ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਰਾਜ ਮੰਤਰੀ, ਬੋਲੇ-ਭਾਜਪਾ ਨੇ ਪੂਰਾ ਕੀਤਾ ਮੇਰਾ ਸੁਪਨਾ, ਕੇਂਦਰ ਤੇ ਕਿਸਾਨਾਂ ਵਿਚਾਲੇ ਬ੍ਰਿਜ ਦਾ ਕੰਮ ਕਰਾਂਗਾ | BJP Government Formation 2024 Ravneet Singh Bittu Take oath in Union Cabinet know in Punjabi Punjabi news - TV9 Punjabi

ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਰਾਜ ਮੰਤਰੀ, ਬੋਲੇ-ਭਾਜਪਾ ਨੇ ਪੂਰਾ ਕੀਤਾ ਮੇਰਾ ਸੁਪਨਾ, ਕੇਂਦਰ ਤੇ ਕਿਸਾਨਾਂ ਵਿਚਾਲੇ ਬ੍ਰਿਜ ਦਾ ਕੰਮ ਕਰਾਂਗਾ

Updated On: 

09 Jun 2024 17:03 PM

ਲੁਧਿਆਣਾ ਦੇ ਸਾਬਕਾ ਸੰਸਦ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਸਕਦੇ ਹਨ। ਭਾਵੇਂ ਉਹ ਲੋਕ ਸਭਾ ਚੋਣਾਂ ਵਿੱਚ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਅੱਜ ਦਿੱਲੀ ਬੁਲਾਇਆ ਗਿਆ ਹੈ। ਚਰਚਾ ਹੈ ਕਿ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦੀ ਜ਼ੋਰਦਾਰ ਚਰਚਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨਿਤ ਸਿੰਘ ਬਿੱਟੂ ਨੇ ਖੁਦ ਮੰਤਰੀ ਬਣਨ ਦੀ ਪੁਸ਼ਟੀ ਕੀਤੀ ਹੈ।

ਰਵਨੀਤ ਸਿੰਘ ਬਿੱਟੂ ਬਣਨਗੇ ਕੇਂਦਰੀ ਰਾਜ ਮੰਤਰੀ, ਬੋਲੇ-ਭਾਜਪਾ ਨੇ ਪੂਰਾ ਕੀਤਾ ਮੇਰਾ ਸੁਪਨਾ, ਕੇਂਦਰ ਤੇ ਕਿਸਾਨਾਂ ਵਿਚਾਲੇ ਬ੍ਰਿਜ ਦਾ ਕੰਮ ਕਰਾਂਗਾ
Follow Us On

ਦੇਸ਼ ਵਿੱਚ ਤੀਸਰੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ ਹੈ। ਰਾਜ ਸਭਾ ਵਿੱਚ ਵੀ ਪੰਜਾਬ ਵਿੱਚੋਂ ਭਾਜਪਾ ਕੋਲ ਕੋਈ ਸੀਟ ਨਹੀਂ ਹੈ। ਇਸ ਦੇ ਬਾਵਜੂਦ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦੀ ਜ਼ੋਰਦਾਰ ਚਰਚਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨਿਤ ਸਿੰਘ ਬਿੱਟੂ ਨੇ ਖੁਦ ਮੰਤਰੀ ਬਣਨ ਦੀ ਪੁਸ਼ਟੀ ਕੀਤੀ ਹੈ।

ਰਵਨੀਤ ਬਿੱਟੂ ਨੇ ਮੰਤਰੀ ਬਣਨ ਦੀ ਪੁਸ਼ਟੀ ਕਰਦਿਆਂ ਭਾਜਪਾ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ। ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਇੱਕੋ ਜਿਹੇ ਹਨ। ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਮੋਦੀ ਕਾਰਜਕਾਲ ਦੀ ਇਸ ਕੈਬਨਿਟ ਵਿੱਚ ਦੋ ਸਿੱਖ ਚਿਹਰਿਆਂ ਨੂੰ ਅਹਿਮ ਜਿੰਮੇਵਾਰੀ ਮਿਲ ਸਕਦੀ ਹੈ। ਜਿਨ੍ਹਾਂ ਵਿੱਚ ਰਵਨੀਤ ਸਿੰਘ ਬਿੱਟੂ ਦੇ ਨਾਲ-ਨਾਲ ਹਰਦੀਪ ਸਿੰਘ ਪੂਰੀ ਦਾ ਨਾਮ ਵੀ ਸ਼ਾਮਲ ਹੈ।

ਕੇਂਦਰੀ ਰਾਜ ਮੰਤਰੀ ਬਣ ਸਕਦੇ ਹਨ ਬਿੱਟੂ

ਲੁਧਿਆਣਾ ਦੇ ਸਾਬਕਾ ਸੰਸਦ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਸਕਦੇ ਹਨ। ਭਾਵੇਂ ਉਹ ਲੋਕ ਸਭਾ ਚੋਣਾਂ ਵਿੱਚ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਅੱਜ ਦਿੱਲੀ ਬੁਲਾਇਆ ਗਿਆ ਹੈ। ਚਰਚਾ ਹੈ ਕਿ ਉਨ੍ਹਾਂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ। ਦਰਅਸਲ, ਇਹ ਸੀਟ ਰੋਹਤਕ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਖਾਲੀ ਹੋਈ ਹੈ। ਇਸ ਸੀਟ ਲਈ 6 ਮਹੀਨਿਆਂ ਦੇ ਅੰਦਰ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਭਾਜਪਾ ਬਿੱਟੂ ਨੂੰ ਇੱਥੋਂ ਉਮੀਦਵਾਰ ਬਣਾ ਕੇ ਰਾਜ ਸਭਾ ‘ਚ ਭੇਜ ਸਕਦੀ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ 57 ਮੰਤਰੀਆਂ ਦੇ ਨਾਮ ਫਾਈਨਲ, ਅੱਜ ਸ਼ਾਮ ਚੁੱਕਣਗੇ ਸਹੁੰ, ਇਹ ਹੈ ਪੂਰੀ ਸੂਚੀ

30 ਸਾਲ ਪਹਿਲਾਂ ਪੰਜਾਬ ਦਾ ਕੋਈ ਮੰਤਰੀ ਨਹੀਂ ਸੀ

ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਕੈਬਨਿਟ ਵਿੱਚ ਕਰੀਬ ਤਿੰਨ ਦਹਾਕੇ ਪਹਿਲਾਂ ਯਾਨੀ 1991 ਵਿੱਚ ਪੰਜਾਬ ਦਾ ਕੋਈ ਮੰਤਰੀ ਨਹੀਂ ਸੀ। ਭਾਵੇਂ ਇਸ ਮੰਤਰੀ ਮੰਡਲ ਵਿੱਚ ਤਿੰਨ ਨਾਮ ਡਾ: ਮਨਮੋਹਨ ਸਿੰਘ, ਬਲਰਾਮ ਜਾਖੜ ਅਤੇ ਬੂਟਾ ਸਿੰਘ ਪੰਜਾਬ ਨਾਲ ਸਬੰਧਤ ਸਨ, ਪਰ ਸੂਬੇ ਤੋਂ ਚੋਣਾਂ ਜਿੱਤ ਕੇ ਸੰਸਦ ਵਿੱਚ ਨਹੀਂ ਪੁੱਜੇ।

ਕੀ ਰਹੇ ਪੰਜਾਬ ਦੀਆਂ 13 ਸੀਟਾਂ ਦੇ ਨਤੀਜੇ ?

ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 7, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਸੀਟ, ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ, ਜਦਕਿ ਦੋ ਸੰਸਦ ਮੈਂਬਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਨ। ਇਹ ਦੋ ਆਜ਼ਾਦ ਉਮੀਦਵਾਰ ਵੀ ਕਾਫੀ ਪ੍ਰਸਿੱਧ ਚਿਹਰੇ ਹਨ। ਫਰੀਦਕੋਟ ਤੋਂ ਜੇਤੂ ਉਮੀਦਵਾਰ ਸਰਬੀਜ ਸਿੰਘ ਜੋ ਕੀ ਇੰਦਰਾ ਗਾਂਧੀ ਦੇ ਕਤਲ ਵਿੱਚ ਸ਼ਾਮਲ ਬੇਅੰਤ ਸਿੰਘ ਦੇ ਪੁੱਤਰ ਹਨ ਅਤੇ ਖਡੂਰ ਸਾਹਿਬ ਤੋਂ ਜੇਤੂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਲਗਾਇਆ ਹੋਇਆ ਹੈ। ਇਸ ਵੇਲੇ ਉਹ ਅਸਮ ਦੀ ਡਿਬ੍ਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਭਾਜਪਾ ਕੋਲ ਅਜਿਹਾ ਇੱਕ ਵੀ ਸੰਸਦ ਮੈਂਬਰ ਨਹੀਂ ਹੈ, ਤੁਹਾਨੂੰ ਦੱਸ ਦੇਈਏ ਕਿ ਦਸਵੀਂ ਲੋਕ ਸਭਾ ਨੂੰ ਛੱਡ ਕੇ ਪੰਜਾਬ ਨੂੰ ਆਜ਼ਾਦੀ ਤੋਂ ਬਾਅਦ ਹਮੇਸ਼ਾ ਹੀ ਪ੍ਰਤੀਨਿਧਤਾ ਮਿਲੀ ਹੈ।

Exit mobile version