ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਲੋਕ ਸਭਾ ਚੋਣ, ਬਠਿੰਡਾ ਸੀਟ ਤੋਂ ਹੋ ਸਕਦੇ ਹਨ ਕਾਂਗਰਸ ਦੇ ਉਮੀਦਵਾਰ

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਂਡ ਨੇ ਬਲਕੌ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਮਨਾ ਲਿਆ ਹੈ। ਦੱਸ ਦਈਏ ਕਿ ਹਾਲ ਹੀ 'ਚ ਬਲਕੌਰ ਸਿੰਘ ਨੇ ਖੁਦ ਰਾਜਨੀਤੀ 'ਚ ਆਉਣ ਦੀ ਗੱਲ ਕਹੀ ਸੀ। ਕਾਂਗਰਸ ਬਲਕੌਰ ਸਿੰਘ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ। ਬਲਕੌਰ ਸਿੰਘ ਚੋਣ ਸਫ਼ਰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜਣਗੇ ਲੋਕ ਸਭਾ ਚੋਣ, ਬਠਿੰਡਾ ਸੀਟ ਤੋਂ ਹੋ ਸਕਦੇ ਹਨ ਕਾਂਗਰਸ ਦੇ ਉਮੀਦਵਾਰ
ਬਲਕੌਰ ਸਿੰਘ ਸਿੱਧੂ (Photo Credit: Instagram)
Follow Us
abhishek-thakur
| Updated On: 04 Apr 2024 13:17 PM

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੋਕ ਸਭਾ ਚੋਣਾਂ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੇ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਮਨਾ ਲਿਆ ਹੈ। ਹਾਲ ਹੀ ‘ਚ ਬਲਕੌਰ ਸਿੰਘ ਨੇ ਖੁਦ ਰਾਜਨੀਤੀ ‘ਚ ਆਉਣ ਦੀ ਗੱਲ ਕਹੀ ਸੀ। ਕਾਂਗਰਸ ਬਲਕੌਰ ਸਿੰਘ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ।

ਬਲਕੌਰ ਸਿੰਘ ਚੋਣ ਸਫ਼ਰ ਸ਼ੁਰੂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਨ। ਹਾਲਾਂਕਿ ਕਾਂਗਰਸ ਜਾਂ ਮੂਸੇਵਾਲਾ ਦੇ ਪਰਿਵਾਰ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਹੈ।

ਪੁੱਤਰ ਦੇ ਇਨਸਾਫ਼ ਲਈ ਕੀਤੀ ਚੋਣ ਲੜਨ ਦੀ ਗੱਲ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦੀ ਗੱਲ ਕਰੀਬ 2 ਮਹੀਨੇ ਪਹਿਲਾਂ ਕਹੀ ਸੀ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਸੀ ਕਿ “ਜੇ ਅਸੀਂ ਰਾਜਨੀਤੀ ਵਿੱਚ ਆਵਾਂਗੇ ਤਾਂ ਲੋਕ ਕਹਿਣਗੇ ਕਿ ਮੂਸੇਵਾਲਾ ਦੇ ਪਿਤਾ ਰਾਜਨੀਤੀ ਕਰਦੇ ਹਨ।” ਪਰ ਇੱਕ ਸਿਆਸਤਦਾਨ ਅਤੇ ਇੱਕ ਆਮ ਆਦਮੀ ਵਿੱਚ ਫਰਕ ਹੁੰਦਾ ਹੈ। ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਨੂੰ ਏ.ਕੇ.-47 ਨਾਲ ਕਤਲ ਕੀਤਾ ਗਿਆ। ਕਿਉਂ ਨਾ ਅਸੀਂ ਵੀ ਰਾਜਨੀਤੀ ਵਿੱਚ ਆ ਕੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।

ਮਾਨਸਾ ਤੋਂ ਚੋਣ ਹਾਰ ਗਏ ਸਨ ਮੂਸੇਵਾਲਾ

ਸਿੱਧੂ ਮੂਸੇਵਾਲਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਉਹ ਮਾਨਸਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ, ਪਰ ਆਮ ਆਦਮੀ ਪਾਰਟੀ ਦੀ ਲਹਿਰ ਤੋਂ ਹਾਰ ਗਏ ਸਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਵਿਜੇ ਸਿੰਗਲਾ ਨੇ ਹਰਾਇਆ ਸੀ। ਮੂਸੇਵਾਲਾ ਦੀ ਇਹ ਪਹਿਲੀ ਚੋਣ ਸੀ।

ਕੇਸ ਨੂੰ ਲਟਕਾਉਣ ਤੋਂ ਹਨ ਨਾਰਾਜ਼

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਨ ਵਾਲੇ ਹੁਣ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ। ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਕਿ ਮੂਸੇਵਾਲਾ ਕਤਲ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਜੇ ਇਨ੍ਹਾਂ ਲੋਕਾਂ ਨੇ ਕਤਲ ਨਹੀਂ ਕੀਤਾ ਤਾਂ ਮੇਰੇ ਪੁੱਤਰ ਨੂੰ ਕਿਸ ਨੇ ਬੇਰਹਿਮੀ ਨਾਲ ਮਾਰਿਆ? ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਇਸ ਦੀ ਜ਼ਿੰਮੇਵਾਰੀ ਲੈ ਰਹੇ ਸਨ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਕੇਸ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲ ਸਕਣ।

ਇਹ ਵੀ ਪੜ੍ਹੋ: Sidhu Moosewala: ਮੂਸੇਵਾਲਾ ਦੇ ਪਿਤਾ ਨੇ ਕੁੜਤੇ ਤੇ ਖੂਨ ਨਾਲ ਲਿਖਿਆ ਜਸਟਿਸ ਫਾਰ ਸਿੱਧੂ, ਬਲਕੌਰ ਸਿੰਘ ਬੋਲੇ, ਪੰਜਾਬ ਸਰਕਾਰ ਤੇ ਨਹੀਂ ਮੈਨੂੰ ਭਗਵਾਨ ਤੇ ਭਰੋਸਾ

ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ...
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?...
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?...
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?...
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?...
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ...
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?...
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ...
Stories