Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ ‘ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
ਅਮ੍ਰਿਤਪਾਲ ਸਿੰਘ ਦੇ ਚੋਣ ਲੜਣ ਦੀਆਂ ਖ਼ਬਰਾਂ ਨੂੰ ਉਸਦਾ ਪਰਿਵਾਰ ਮਹਿਜ਼ ਅਫਵਾਹ ਦੱਸ ਰਿਹਾ ਹੈ। ਅਮ੍ਰਿਤਪਾਲ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਦੀ ਪਤਨੀ ਬੀਤੇ ਕੱਲ੍ਹ ਹੀ ਉਸ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਕੇ ਆਏ ਹਨ, ਪਰ ਉਸਨੇ ਇਸ ਬਾਰੇ ਉਨ੍ਹਾਂ ਨਾਲ ਅਜਿਹੀ ਕੋਈ ਗੱਲ ਨਹੀਂ ਕੀਤੀ।
NSA ਦੇ ਦੋਸ਼ਾਂ ਚ ਡਿਬਰੂਗੜ੍ਹ ਜੇਲ ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦਿੱਤੀ। ਖਾਲਸਾ ਸਾਬਕਾ ਐਮਪੀ ਹਨ। ਪਰ ਇੱਕ ਪਾਸੇ ਜਿੱਤੇ ਅਮ੍ਰਿਤਪਾਲ ਦੇ ਵਕੀਲ ਉਨ੍ਹਾਂ ਦੇ ਚੋਣ ਲੜਣ ਦਾ ਦਾਅਵਾ ਕਰ ਰਹੇ ਹਨ ਤਾਂ ਦੂਜੇ ਪਾਸੇ ਉਸ ਦਾ ਪਰਿਵਾਰ ਇਸ ਖ਼ਬਰ ਨੂੰ ਪੂਰੀ ਤਰ੍ਹਾ ਨਾਲ ਕੋਰੀ ਅਫਵਾਹ ਦੱਸ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਾਲਸਾ ਵੱਲੋਂ ਕੀਤੇ ਗਏ ਇਸ ਖੁਲਾਸੇ ਦੀ ਉਨ੍ਹਾਂ ਨੂੰ ਵੀ ਅੱਜ ਹੀ ਪਤਾ ਲੱਗਾ ਹੈ।
ਅਜਨਾਲਾ ਪੁਲਿਸ ਸਟੇਸ਼ਨ ‘ਤੇ ਕੀਤਾ ਸੀ ਹਮਲਾ
ਫਰਵਰੀ 2023 ਵਿੱਚ, ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੇ, ਹਥਿਆਰਾਂ ਨਾਲ ਲੈਸ, ਪੰਜਾਬ ਦੇ ਅਜਨਾਲਾ ਵਿੱਚ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ ਸੀ।ਅੰਮ੍ਰਿਤਪਾਲ ਦੇ ਸਮਰਥਕਾਂ ਨੇ ਕਿਡਨੈਪਿੰਗ ਅਤੇ ਦੰਗਿਆਂ ਦੇ ਆਰੋਪੀ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ਚ ਹਮਲਾ ਕੀਤਾ ਸੀ। ਇਸ ਦੌਰਾਨ ਛੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਅੰਮ੍ਰਿਤਪਾਲ ਖ਼ਿਲਾਫ਼ ਉਸ ਦੇ ਹੀ ਇੱਕ ਸਾਬਕਾ ਸਾਥੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਆਰੋਪ ਸੀ ਕਿ ਇਨ੍ਹਾਂ ਸਾਰਿਆਂ ਨੇ ਕਥਿਤ ਤੌਰ ਤੇ ਅਜਨਾਲਾ ਤੋਂ ਬਰਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ।

ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!

ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?

India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!

ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
