Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ ‘ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸੀਟ ਤੇ ਕਾਫ਼ੀ ਵੱਡੇ ਪੱਧਰ ਤੇ ਦਲ ਬਦਲ ਦੇਖਣ ਨੂੰ ਮਿਲਿਆ। ਜੇਕਰ ਗੱਲ ਕਰੀਏ ਇਸ ਲੋਕ ਸਭਾ ਹਲਕੇ ਦੀ ਤਾਂ ਜਲੰਧਰ ਵਿੱਚ ਕੁੱਲ 5 ਵੱਡੀਆਂ ਪਾਰਟੀਆਂ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰ ਰਹੀਆਂ ਹਨ। ਇਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਹੁਜ਼ਨ ਸਮਾਜ ਪਾਰਟੀ ਦਾ ਨਾਮ ਸ਼ਾਮਲ ਹਨ। ਇਨ੍ਹਾਂ ਪਾਰਟੀਆਂ ਵਿੱਚੋਂ ਭਾਜਪਾ, ਅਕਾਲੀ ਦਲ ਤੇ ਆਪ ਦੇ ਉਮੀਦਵਾਰ ਹੋਰ ਕਿਸੇ ਦੂਜੀ ਪਾਰਟੀ ਤੋਂ ਆਏ ਹਨ।
ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕੇ ਜਲੰਧਰ ‘ਚ ਹੁਣ ਬਾਕੀ ਸਾਰੀਆਂ ਪਾਰਟੀਆਂ ਵੀ ਪੂਰਾ ਜ਼ੋਰ ਲਾ ਰਹੀਆਂ ਹਨ ਜਿਸ ਨਾਲ ਉਹ ਇਸ ਇਲਾਕੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕਾਬਜ਼ ਹੋ ਸਕਣ। ਕਿਉਂਕਿ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ (ਹੁਣ ਭਾਜਪਾ ਵਿੱਚ) ਨੇ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਗੜ੍ਹ ਤੇ ਕਬਜ਼ਾ ਕਰ ਲਿਆ ਸੀ।