ਹਰਸਿਮਰਤ ਬਾਦਲ ਕੋਲ ਕਿੰਨੇ ਹਨ ਗਹਿਣੇ, ਨਾਮਜ਼ਦਗੀ ਸਮੇਂ ਦਿੱਤੇ ਵੇਰਵਿਆਂ ਤੋਂ ਹੋਇਆ ਖੁਲਾਸਾ

Updated On: 

13 May 2024 19:24 PM

ਜੇਕਰ ਨਾਮਜ਼ਦਗੀ ਸਮੇਂ ਉਹਨਾਂ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਦੇ ਅੰਕੜਿਆਂ ਨੂੰ ਗੌਰ ਨਾਲ ਦੇਖਿਏ ਤਾਂ ਪਤਾ ਲੱਗਦਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਕਾਰਾਂ ਦਾ ਸ਼ੌਕ ਨਹੀਂ ਹੈ। ਉਹਨਾਂ ਕੋਲ ਇੱਕ ਵੀ ਕਾਰ ਨਹੀਂ ਹੈ। 2019 ਤੱਕ ਉਹਨਾਂ ਦੇ ਪਤੀ ਸੁਖਬੀਰ ਬਾਦਲ ਕੋਲ 2.38 ਲੱਖ ਰੁਪਏ ਦੇ ਸਿਰਫ਼ ਦੋ ਟਰੈਕਟਰ ਸਨ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਹਲਫ਼ਨਾਮੇ ਵਿੱਚ ਲੈਂਡ ਰੋਵਰ ਦਾ ਜ਼ਿਕਰ ਕੀਤਾ ਹੈ।

ਹਰਸਿਮਰਤ ਬਾਦਲ ਕੋਲ ਕਿੰਨੇ ਹਨ ਗਹਿਣੇ, ਨਾਮਜ਼ਦਗੀ ਸਮੇਂ ਦਿੱਤੇ ਵੇਰਵਿਆਂ ਤੋਂ ਹੋਇਆ ਖੁਲਾਸਾ

ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਨਾਲ

Follow Us On

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖਿਲ ਕਰ ਦਿੱਤੀ ਹੈ। ਇਹ ਨਾਮਜ਼ਦਗੀ ਭਰਨ ਸਮੇਂ ਉਹਨਾਂ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਨ। ਜੇਕਰ ਇਹਨਾਂ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਾਲਾਂ ਵਿੱਚ ਉਹਨਾਂ ਦੀ ਆਮਦਨੀ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ।

ਜੇਕਰ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਦੀ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਬਾਦਲ ਵੱਲੋਂ 2019 ਵਿੱਚ ਦਾਖਲ ਕੀਤੀ ਨਾਮਜ਼ਦਗੀ ਵਿੱਚ, ਉਹਨਾਂ ਨੇ 2017-18 ਲਈ ਆਪਣੀ ਆਮਦਨ ਲਗਭਗ 19 ਲੱਖ ਰੁਪਏ ਦੱਸੀ ਸੀ। ਜਿਸ ਵਿੱਚ 4.67 ਲੱਖ ਰੁਪਏ ਦੀ ਸਾਲਾਨਾ ਆਮਦਨ ਤੋਂ ਇਲਾਵਾ 14.14 ਲੱਖ ਰੁਪਏ ਖੇਤੀ ਤੋਂ ਪ੍ਰਾਪਤ ਹੋਏ ਸਨ। ਇਸ ਦੇ ਨਾਲ ਹੀ ਹੁਣ ਉਹਨਾਂ ਦੀ ਕੁੱਲ ਆਮਦਨ 31.05 ਲੱਖ ਰੁਪਏ ਸਾਲਾਨਾ ਹੋ ਗਈ ਹੈ। ਜਿਸ ਵਿੱਚ 16.17 ਲੱਖ ਰੁਪਏ ਖੇਤੀ ਤੋਂ ਉਨ੍ਹਾਂ ਕੋਲ ਆ ਰਹੇ ਹਨ।

ਕਾਰਾਂ ਦਾ ਸ਼ੌਂਕ ਨਹੀਂ!

ਜੇਕਰ ਨਾਮਜ਼ਦਗੀ ਸਮੇਂ ਉਹਨਾਂ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਦੇ ਅੰਕੜਿਆਂ ਨੂੰ ਗੌਰ ਨਾਲ ਦੇਖਿਏ ਤਾਂ ਪਤਾ ਲੱਗਦਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਕਾਰਾਂ ਦਾ ਸ਼ੌਕ ਨਹੀਂ ਹੈ। ਉਹਨਾਂ ਕੋਲ ਇੱਕ ਵੀ ਕਾਰ ਨਹੀਂ ਹੈ। 2019 ਤੱਕ ਉਹਨਾਂ ਦੇ ਪਤੀ ਸੁਖਬੀਰ ਬਾਦਲ ਕੋਲ 2.38 ਲੱਖ ਰੁਪਏ ਦੇ ਸਿਰਫ਼ ਦੋ ਟਰੈਕਟਰ ਸਨ। ਪਰ ਇਸ ਵਾਰ ਉਨ੍ਹਾਂ ਨੇ ਆਪਣੇ ਹਲਫ਼ਨਾਮੇ ਵਿੱਚ ਲੈਂਡ ਰੋਵਰ ਦਾ ਜ਼ਿਕਰ ਕੀਤਾ ਹੈ। ਜਿਸ ਦੀ ਬਾਜ਼ਾਰੀ ਕੀਮਤ ਲਗਭਗ 1.48 ਕਰੋੜ ਰੁਪਏ ਦੱਸੀ ਜਾਂਦੀ ਹੈ। ਹਲਫ਼ਨਾਮੇ ਮੁਤਾਬਕ ਉਹਨਾਂ ਦੇ ਦੋਵੇਂ ਪੁਰਾਣੇ ਟਰੈਕਟਰ ਅਜੇ ਵੀ ਉਹਨਾਂ ਕੋਲ ਹੀ ਹਨ।

ਗਹਿਣਿਆਂ ਦਾ ਵੀ ਜ਼ਿਆਦਾ ਸ਼ੌਂਕ ਨਹੀਂ!

ਇੰਨਾ ਹੀ ਨਹੀਂ ਹਰਸਿਮਰਤ ਬਾਦਲ ਨੂੰ ਗਹਿਣਿਆਂ ਦਾ ਵੀ ਸ਼ੌਕ ਨਹੀਂ ਹੈ। ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਇੱਕ ਵੀ ਨਵਾਂ ਗਹਿਣਾ ਨਹੀਂ ਖਰੀਦਿਆ ਹੈ। ਉਹਨਾਂ ਦੇ ਗਹਿਣਿਆਂ ਦੀ ਕੁਲੈਕਸ਼ਨ ਦੀ ਕੀਮਤ ਅਜੇ ਵੀ 7.03 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ- ਚੋਣਾਂ ਵਿਚਾਲੇ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ

ਹਰਸਿਮਰਤ ਕੌਰ ਬਾਦਲ ਦੀ ਚੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 30.49 ਕਰੋੜ ਰੁਪਏ ਦੇ ਕਰੀਬ ਹੈ, ਜਦਕਿ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਕੋਲ 24.37 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਜਦੋਂ ਕਿ ਹਰਸਿਮਰਤ ਕੋਲ 1.12 ਕਰੋੜ ਦੀ ਅਚੱਲ ਜਾਇਦਾਦ ਹੈ ਅਤੇ ਸੁਖਬੀਰ ਬਾਦਲ ਕੋਲ 8.01 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।

ਇਸ ਤੋਂ ਇਲਾਵਾ ਹਰਸਿਮਰਤ ਬਾਦਲ ਕੋਲ ਵੀ 19.96 ਕਰੋੜ ਰੁਪਏ ਦੀ ਜੱਦੀ ਜਾਇਦਾਦ ਹੈ ਅਤੇ ਸੁਖਬੀਰ ਬਾਦਲ ਕੋਲ ਵੀ 51.87 ਕਰੋੜ ਰੁਪਏ ਦੀ ਜੱਦੀ ਜਾਇਦਾਦ ਹੈ।

ਬਾਦਲ ਪਰਿਵਾਰ ਤੇ ਵੀ ਹੈ ਕਰਜ਼

ਦਾਇਰ ਕੀਤੇ ਗਏ ਹਲਫ਼ਨਾਮੇ ਵਿੱਚ ਬਾਦਲ ਪਰਿਵਾਰ ‘ਤੇ ਕਰਜ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਅੰਕੜਿਆਂ ਮੁਤਾਬਿਕ ਉਹਨਾਂ ਤੇ ਕਰੀਬ 38 ਕਰੋੜ ਰੁਪਏ ਦਾ ਕਰਜ਼ਾ ਹੈ। ਜਿਸ ਵਿੱਚ ਹਰਸਿਮਰਤ ਨੇ 2.93 ਕਰੋੜ ਰੁਪਏ ਅਤੇ ਸੁਖਬੀਰ ਬਾਦਲ ਨੇ 35.79 ਕਰੋੜ ਦਾ ਕਰਜ਼ਾ ਲਿਆ ਹੈ। ਸੁਖਬੀਰ ਬਾਦਲ ਦੇ HUF ਖਾਤੇ ਵਿੱਚ 15.74 ਕਰੋੜ ਰੁਪਏ ਦਾ ਵੱਖਰਾ ਕਰਜ਼ਾ ਹੈ।