ਜੰਮੂ-ਕਸ਼ਮੀਰ ਚੋਣਾਂ ਦੇ ਨਤੀਜੇ 2024 LIVE: ਮੈਂ CM ਅਹੁਦੇ ਲਈ ਦਾਅਵਾ ਨਹੀਂ ਕਰ ਰਿਹਾ ਨਤੀਜਿਆਂ ਤੋਂ ਬਾਅਦ ਉਮਰ ਅਬਦੁੱਲਾ ਦਾ ਬਿਆਨ
Jammu And Kashmir Election Results 2024 LIVE Counting and Updates: ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਵੇਗੀ। ਇਸ ਵਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਿੰਨ ਪੜਾਵਾਂ ਵਿੱਚ ਵੋਟਾਂ ਪਈਆਂ।
Jammu And Kashmir Election Results 2024 LIVE Counting and Updates: ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ। ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਵੇਗੀ। ਇਸ ਵਾਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਿੰਨ ਪੜਾਵਾਂ ਵਿੱਚ ਵੋਟਾਂ ਪਈਆਂ।
LIVE NEWS & UPDATES
-
ਇਹ ਸਾਡੀ ਜ਼ਿੰਮੇਵਾਰੀ ਹੈ: ਉਮਰ ਅਬਦੁੱਲਾ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ, ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਸਾਡੀ ਜ਼ਿੰਮੇਵਾਰੀ ਹੈ। ਆਉ ਲੋਕਾਂ ਲਈ ਕੰਮ ਕਰੀਏ ਅਤੇ ਉਨ੍ਹਾਂ ਨੂੰ ਦਲਦਲ ਵਿੱਚੋਂ ਬਾਹਰ ਕੱਢੀਏ। ਸਾਨੂੰ ਜਨਤਾ ਨਾਲ ਚੰਗੇ ਸਬੰਧ ਬਣਾਉਣੇ ਚਾਹੀਦੇ ਹਨ। ਤਾਂ ਜੋ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
-
ਇਨ੍ਹਾਂ ਨੇਤਾਵਾਂ ਨੇ ਬਚਾਈ ਮਹਿਬੂਬਾ ਮੁਫਤੀ ਦੀ ਇੱਜ਼ਤ
ਮਹਿਬੂਬਾ ਮੁਫ਼ਤੀ ਦੀ ਪਾਰਟੀ ਪੀਡੀਪੀ ਨੇ ਜੰਮੂ-ਕਸ਼ਮੀਰ ਵਿੱਚ ਤਿੰਨ ਸੀਟਾਂ ਜਿੱਤੀਆਂ ਹਨ। ਇਸ ਵਿੱਚ ਕੁਪਵਾੜਾ ਤੋਂ ਮੀਰ ਮੁਹੰਮਦ ਫੈਯਾਜ਼, ਤਰਾਲ ਤੋਂ ਰਫੀਕ ਅਹਿਮਦ ਨਾਇਕ ਅਤੇ ਪੁਲਵਾਮਾ ਤੋਂ ਵਹੀਦ-ਉਰ-ਰਹਿਮਾਨ ਪਾਰਾ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਮੀਰ ਮੁਹੰਮਦ ਨੇ 9797 ਵੋਟਾਂ ਨਾਲ, ਰਫੀਕ ਅਹਿਮਦ ਨੇ 460 ਵੋਟਾਂ ਨਾਲ ਅਤੇ ਵਹੀਦ-ਉਰ-ਰਹਿਮਾਨ ਪਾਰਾ ਨੇ 8148 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
-
ਕੇਜਰੀਵਾਲ ਨੇ ‘ਆਪ’ ਦੇ ਨਵੇਂ ਚੁਣੇ MLA ਮਹਿਰਾਜ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕੀਤੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਡੋਡਾ ਤੋਂ ਨਵੇਂ ਚੁਣੇ ਗਏ ‘ਆਪ’ ਵਿਧਾਇਕ ਮਹਿਰਾਜ ਮਲਿਕ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
#WATCH दिल्ली के पूर्व मुख्यमंत्री और AAP के राष्ट्रीय संयोजक अरविंद केजरीवाल ने डोडा से नवनिर्वाचित AAP विधायक मेहराज मलिक से वीडियो कॉल के माध्यम बात की और उन्हें बधाई दी।
(सोर्स: AAP) pic.twitter.com/Nsw78xmypU
— ANI_HindiNews (@AHindinews) October 8, 2024
-
ਭਾਜਪਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ- ਜਤਿੰਦਰ ਸਿੰਘ
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਭਾਜਪਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਅਸੀਂ ਇਹ ਚੋਣ ਸਿਰਫ਼ ਵਿਕਾਸ ਦੇ ਮੁੱਦੇ ‘ਤੇ ਲੜੀ ਸੀ। ਦੂਜੇ ਪਾਸੇ INDIA ਗਠਜੋੜ ਤੋਂ ਵੀ ਧਰੁਵੀਕਰਨ ਦੀ ਗੱਲ ਚੱਲ ਰਹੀ ਸੀ।
-
ਕਿਸ਼ਤਵਾੜ ‘ਚ ਭਾਜਪਾ ਦੇ ਸ਼ਗੁਨ ਪਰਿਹਾਰ ਦੀ ਜਿੱਤ
ਕਿਸ਼ਤਵਾੜ ਤੋਂ ਭਾਜਪਾ ਉਮੀਦਵਾਰ ਸ਼ਗੁਨ ਪਰਿਹਾਰ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਨੈਸ਼ਨਲ ਕਾਨਫਰੰਸ ਦੇ ਸੱਜਾਦ ਅਹਿਮਦ ਨੂੰ 521 ਵੋਟਾਂ ਨਾਲ ਹਰਾਇਆ। ਸ਼ਗੁਨ ਨੂੰ 29053 ਵੋਟਾਂ ਮਿਲੀਆਂ ਜਦਕਿ ਸੱਜਾਦ 28532 ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਰਹੇ।
-
ਉਮਰ ਅਬਦੁੱਲਾ ਹੋਣਗੇ ਜੰਮੂ-ਕਸ਼ਮੀਰ ਦੇ CM, ਫਾਰੂਕ ਅਬਦੁੱਲਾ ਦਾ ਵੱਡਾ ਐਲਾਨ
ਜੰਮੂ-ਕਸ਼ਮੀਰ ਵਿੱਚ ਐਨਸੀ-ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਨਤੀਜਿਆਂ ਵਿਚਾਲੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਹੋਣਗੇ।
-
ਗੁਰੇਜ਼ ‘ਚ ਐਨਸੀ ਦੀ ਜਿੱਤ, ਭਾਜਪਾ ਉਮੀਦਵਾਰ ਨੂੰ 1132 ਵੋਟਾਂ ਨਾਲ ਹਰਾਇਆ
ਗੁਰੇਜ਼ ਵਿੱਚ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਖਾਨ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਸੀਟ ‘ਤੇ ਭਾਜਪਾ ਉਮੀਦਵਾਰ ਫਕੀਰ ਮੁਹੰਮਦ ਖਾਨ ਨੂੰ 1132 ਵੋਟਾਂ ਨਾਲ ਹਰਾਇਆ ਹੈ।
-
ਸਾਂਬਾ ਤੋਂ ਸੁਰਜੀਤ ਸਿੰਘ ਜੇਤੂ ਰਹੇ
ਜੰਮੂ ਵਿੱਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਹੈ। ਸਾਂਬਾ ਤੋਂ ਭਾਜਪਾ ਉਮੀਦਵਾਰ ਸੁਰਜੀਤ ਸਿੰਘ ਨੇ ਚੋਣ ਜਿੱਤੀ ਹੈ। ਸੁਰਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਨੂੰ 29481 ਵੋਟਾਂ ਨਾਲ ਹਰਾਇਆ। ਸੁਰਜੀਤ ਸਿੰਘ ਨੂੰ 42206 ਵੋਟਾਂ ਮਿਲੀਆਂ ਜਦਕਿ ਰਵਿੰਦਰ 12725 ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਰਹੇ।
-
ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ 50 ਤੋਂ ਪਾਰ
ਇਸ ਵਾਰ ਜੰਮੂ-ਕਸ਼ਮੀਰ ‘ਚ ਕਮਲ ਖਿੜਦਾ ਨਜ਼ਰ ਨਹੀਂ ਆ ਰਿਹਾ ਹੈ। ਇੱਥੇ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਰੁਝਾਨਾਂ ਮੁਤਾਬਕ ਕਾਂਗਰਸ-ਐਨਸੀ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਭਾਜਪਾ 25, ਪੀਡੀਪੀ 5 ਅਤੇ ਹੋਰ 9 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ।
-
ਨੌਸ਼ਹਿਰਾ ਸੀਟ ਤੋਂ ਭਾਜਪਾ ਦੇ ਰਵਿੰਦਰ ਰੈਨਾ 4 ਰਾਊਂਡ ਤੋਂ ਬਾਅਦ ਵੀ ਪਿੱਛੇ
ਜੰਮੂ-ਕਸ਼ਮੀਰ ‘ਚ ਕਾਂਗਰਸ-ਐੱਨਸੀ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਉਮਰ ਅਬਦੁੱਲਾ ਦੋਵਾਂ ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਨੌਸ਼ਹਿਰਾ ਸੀਟ ਤੋਂ ਭਾਜਪਾ ਦੇ ਰਵਿੰਦਰ ਰੈਨਾ ਚਾਰ ਗੇੜਾਂ ਤੋਂ ਬਾਅਦ ਵੀ 6800 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
-
ਭਾਜਪਾ ਦੇ ਡਾ. ਭਾਰਤ ਭੂਸਨ ਅੱਗੇ ਨਿਕਲੇ
ਕਠੁਆ ‘ਚ ਭਾਜਪਾ ਦੇ ਡਾ. ਭਾਰਤ ਭੂਸਨ ਅੱਗੇ ਨਿਕਲ ਰਹੇ ਹਨ। ਉਹ ਬੀਐਸਪੀ ਦੇ ਉਮੀਦਵਾਰ ਤੋਂ ਅੱਗੇ ਸੰਦੀਪ ਮਜਰੋਟਾ ਤੋਂ ਅੱਗੇ ਨਿਕਲੇ ਹਨ।
-
ਜੰਮੂ-ਕਸ਼ਮੀਰ ‘ਚ ਕਿਸ ਨੂੰ ਕਿੰਨੀਆਂ ਸੀਟਾਂ
ਜੰਮੂ-ਕਸ਼ਮੀਰ ‘ਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ?
- ਕਾਂਗਰਸ ਗਠਜੋੜ- 49
- ਭਾਜਪਾ- 27
- ਪੀ.ਡੀ.ਪੀ.-4
- Other – 10
-
NC-ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ- ਰਵਿੰਦਰ ਸ਼ਰਮਾ
ਜੰਮੂ-ਕਸ਼ਮੀਰ ਕਾਂਗਰਸ ਦੇ ਸੀਨੀਅਰ ਨੇਤਾ ਰਵਿੰਦਰ ਸ਼ਰਮਾ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਪੱਸ਼ਟ ਹੋ ਗਿਆ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜੰਮੂ-ਕਸ਼ਮੀਰ ‘ਚ ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ ਅਤੇ ਅੱਜ ਲੋਕਾਂ ਨੇ ਉਨ੍ਹਾਂ ਨੂੰ ਦਿਖਾ ਦਿੱਤਾ ਹੈ ਕਿ ਉਹ ਕਿਸ ਦੇ ਹੱਕਦਾਰ ਹਨ।
-
ਕਾਂਗਰਸ-ਐਨਸੀ ਗਠਜੋੜ ਬਹੁਮਤ ਨੂੰ ਪਾਰ
ਜੰਮੂ-ਕਸ਼ਮੀਰ ‘ਚ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਕਾਂਗਰਸ-ਐਨਸੀ ਗਠਜੋੜ ਬਹੁਮਤ ਤੋਂ ਪਾਰ ਹੈ। ਭਾਜਪਾ 24 ਸੀਟਾਂ ‘ਤੇ ਅੱਗੇ ਹੈ। ਪੀਡੀਪੀ 3 ਸੀਟਾਂ ‘ਤੇ ਅਤੇ ਆਜ਼ਾਦ ਉਮੀਦਵਾਰ 14 ਸੀਟਾਂ ‘ਤੇ ਅੱਗੇ ਹਨ।
-
ਭਾਜਪਾ ਦੀਆਂ ਸੀਟਾਂ ਫਿਰ ਵਧਣੀਆਂ ਸ਼ੁਰੂ
ਜੰਮੂ-ਕਸ਼ਮੀਰ ‘ਚ ਹਾਲਾਤ ਲਗਾਤਾਰ ਬਦਲ ਰਹੇ ਹਨ। ਭਾਜਪਾ ਦੀਆਂ ਸੀਟਾਂ ਫਿਰ ਤੋਂ ਵਧਣੀਆਂ ਸ਼ੁਰੂ ਹੋ ਗਈਆਂ ਹਨ। 31 ਸੀਟਾਂ ‘ਤੇ ਅੱਗੇ ਹੈ। ਇਸ ਦੇ ਨਾਲ ਹੀ ਕਾਂਗਰਸ-ਐਨਸੀ ਗਠਜੋੜ 45 ਸੀਟਾਂ ‘ਤੇ ਅੱਗੇ ਹੈ।
-
ਭਾਜਪਾ ਦੇ ਦਰਸ਼ਨ ਕੁਮਾਰ ਅੱਗੇ ਚੱਲ ਰਹੇ ਹਨ
ਜੰਮੂ ਦੀ ਬਸੌਲੀ ਸੀਟ ਤੋਂ ਭਾਜਪਾ ਦੇ ਦਰਸ਼ਨ ਕੁਮਾਰ ਅੱਗੇ ਚੱਲ ਰਹੇ ਹਨ। ਉਨ੍ਹਾਂ ਦੀ ਟੱਕਰ JKPDP ਦੇ ਉਮੀਦਵਾਰ ਯੋਗਿੰਦਰ ਸਿੰਘ ਨਾਲ ਹੈ।
-
ਆਜ਼ਾਦ ਉਮੀਦਵਾਰ ਰੁਝਾਨਾਂ ਵਿੱਚ ਤਾਕਤ ਦਿਖਾ ਰਹੇ ਹਨ
ਜੰਮੂ-ਕਸ਼ਮੀਰ ਦੀ ਤਸਵੀਰ ਹੌਲੀ-ਹੌਲੀ ਬਦਲ ਰਹੀ ਹੈ। ਬੇਸ਼ੱਕ ਰੁਝਾਨਾਂ ਵਿੱਚ ਕਾਂਗਰਸ-ਐਨਸੀ ਨੂੰ ਬਹੁਮਤ ਮਿਲਿਆ ਹੈ ਪਰ ਹੁਣ ਆਜ਼ਾਦ ਉਮੀਦਵਾਰ ਵੀ ਦਿਖਾਈ ਦੇ ਰਹੇ ਹਨ। ਹੌਲੀ-ਹੌਲੀ ਉਸ ਦੇ ਖਾਤੇ ਵਿਚ ਸੀਟਾਂ ਵਧ ਰਹੀਆਂ ਹਨ।
- ਕਾਂਗਰਸ-ਐਨਸੀ-45
- ਭਾਜਪਾ- 25
- ਪੀ.ਡੀ.ਪੀ.-2
- Other-6
-
90 ਵਿੱਚੋਂ 72 ਸੀਟਾਂ ਦਾ ਰੁਝਾਨ
ਜੰਮੂ ਕਸ਼ਮੀਰ ਦੇ ਨਤੀਜੇ: 90 ਵਿੱਚੋਂ 72 ਸੀਟਾਂ ਦਾ ਰੁਝਾਨ
ਕਾਂਗਰਸ-ਐਨਸੀ-43
ਭਾਜਪਾ- 25
ਪੀ.ਡੀ.ਪੀ.-3
Other- 1
-
ਜੰਮੂ-ਕਸ਼ਮੀਰ ‘ਚ ਬੀਜੇਪੀ ਦਾ ਵੱਡਾ ਉਲਟਫੇਰ
ਜੰਮੂ-ਕਸ਼ਮੀਰ ‘ਚ ਭਾਜਪਾ ਨੇ ਵੱਡੀ ਉਥਲ-ਪੁਥਲ ਮਚਾਈ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ 15 ਸੀਟਾਂ ‘ਤੇ ਅੱਗੇ ਹੈ। ਕਾਂਗਰਸ-ਐਨਸੀ ਗਠਜੋੜ 8 ਸੀਟਾਂ ‘ਤੇ ਅੱਗੇ ਹੈ। ਇੱਕ ਸੀਟ ਦੂਜਿਆਂ ਦੇ ਖਾਤੇ ਵਿੱਚ।
-
ਜੰਮੂ-ਕਸ਼ਮੀਰ ਗਿਣਤੀ: ਗਿਣਤੀ ਦੌਰਾਨ ਰਵਿੰਦਰ ਰੈਨਾ ਦਾ ਵੱਡਾ ਦਾਅਵਾ
ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਅਤੇ ਨੌਸ਼ਹਿਰਾ ਵਿਧਾਨ ਸਭਾ ਦੇ ਉਮੀਦਵਾਰ ਰਵਿੰਦਰ ਰੈਨਾ ਨੇ ਕਿਹਾ ਕਿ ਭਾਜਪਾ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਕੰਮ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਪੂਰੇ ਬਹੁਮਤ ਨਾਲ ਚੋਣਾਂ ਜਿੱਤਾਂਗੇ। ਅਸੀਂ 30-35 ਸੀਟਾਂ ਜਿੱਤਾਂਗੇ। ਭਾਜਪਾ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਵੀ ਜਿੱਤਣਗੇ।
-
ਜੰਮੂ ਕਸ਼ਮੀਰ ਵਿਧਾਨ ਸਭਾ ਚੋਣ ਨਤੀਜੇ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਗਿਣਤੀ ਕੇਂਦਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।