ਹਰਿਆਣਾ ਚੋਣਾਂ ਦੇ ਨਤੀਜੇ 2024 LIVE: ਸ਼ੈਲਜਾ ਦੇ ਬਿਆਨ ‘ਤੇ ਹੁੱਡਾ ਦਾ ਪਲਟਵਾਰ ਕਿਹਾ- ਤਾਲਮੇਲ ਦੀ ਕੋਈ ਕਮੀ ਨਹੀਂ ਸੀ
Haryana Assembly Election Results 2024 LIVE Counting and Updates: ਹਰਿਆਣਾ 'ਚ ਇਸ ਵਾਰ ਮੁਕਾਬਲਾ ਸਿੱਧਾ ਭਾਜਪਾ ਅਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। 5 ਅਕਤੂਬਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਸਰਵੇਖਣ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਨਾਲ ਅੱਪਡੇਟ ਰਹਿਣ ਲਈ ਤਾਜ਼ਾ ਕਰਦੇ ਰਹੋ...
Haryana Assembly Election Results 2024 LIVE Counting and Updates: ਹਰਿਆਣਾ ‘ਚ ਇਸ ਵਾਰ ਮੁਕਾਬਲਾ ਸਿੱਧਾ ਭਾਜਪਾ ਅਤੇ ਕਾਂਗਰਸ ਵਿਚਾਲੇ ਮੰਨਿਆ ਜਾ ਰਿਹਾ ਹੈ। 5 ਅਕਤੂਬਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਸਰਵੇਖਣ ਨੇ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ। ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਨਾਲ ਅੱਪਡੇਟ ਰਹਿਣ ਲਈ ਰਿਫਰੈਸ਼ ਕਰਦੇ ਰਹੋ…
LIVE NEWS & UPDATES
-
ਸ਼ੈਲਜਾ ਦੇ ਬਿਆਨ ‘ਤੇ ਹੁੱਡਾ ਦਾ ਪਲਟਵਾਰ ਕਿਹਾ- ਤਾਲਮੇਲ ਦੀ ਕੋਈ ਕਮੀ ਨਹੀਂ ਸੀ
ਹਰਿਆਣਾ ‘ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਕੁਮਾਰੀ ਸ਼ੈਲਜਾ ਵੱਲੋਂ ਲਗਾਏ ਗਏ ਇਲਜ਼ਾਮਾਂ ‘ਤੇ ਭੁਪਿੰਦਰ ਹੁੱਡਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਤਾਲਮੇਲ ਦੀ ਕੋਈ ਕਮੀ ਨਹੀਂ ਹੈ, ਅਸੀਂ ਮਿਲ ਕੇ ਚੋਣਾਂ ਲੜੀਆਂ ਹਨ, ਕਈ ਥਾਵਾਂ ‘ਤੇ ਈਵੀਐਮ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਹਨ। ਇਹ ਸਿਸਟਮ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ। ਅਸੀਂ ਥੋੜ੍ਹੇ ਫਰਕ ਨਾਲ ਕਈ ਸੀਟਾਂ ਗੁਆ ਦਿੱਤੀਆਂ।
-
ਹਿਸਾਰ ਤੋਂ ਜਿੱਤਣ ਤੋਂ ਬਾਅਦ ਸਾਵਿਤਰੀ ਜਿੰਦਲ ਨੇ ਵਿਜੇ ਯਾਤਰਾ ਕੱਢੀ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਹਿਸਾਰ ਸੀਟ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਨੇ ਜਿੱਤ ਦਰਜ ਕੀਤੀ ਹੈ। ਜਿੱਤ ਤੋਂ ਬਾਅਦ ਸਾਵਿਤਰੀ ਜਿੰਦਲ ਨੇ ਵਿਜੇ ਯਾਤਰਾ ਕੱਢੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਪੁੱਤਰ ਨਵੀਨ ਜਿੰਦਲ ਵੀ ਨਜ਼ਰ ਆਏ।
#WATCH | Hisar, Haryana: Independent winning candidate from Hisar Assembly seat and BJP MP Naveen Jindal’s mother, Savitri Jindal carried out a roadshow pic.twitter.com/M0fwksBXUF
— ANI (@ANI) October 8, 2024
-
ਸੀਐਮ ਸੈਣੀ ਨੇ ਪੀਐਮ ਮੋਦੀ ਨਾਲ ਫ਼ੋਨ ‘ਤੇ ਗੱਲ ਕੀਤੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਦੌਰਾਨ ਸੀਐਮ ਸੈਣੀ ਨੇ ਕਿਹਾ ਕਿ ਤੁਹਾਡੀ ਅਗਵਾਈ ਵਿੱਚ ਹਰਿਆਣਾ ਵਿੱਚ ਇੰਨੀ ਵੱਡੀ ਜਿੱਤ ਮਿਲੀ ਹੈ।
-
ਸਾਨੂੰ ਬਹੁਮਤ ਮਿਲ ਰਿਹਾ ਹੈ-ਭੁਪੇਂਦਰ ਸਿੰਘ ਹੁੱਡਾ
ਸਾਬਕਾ ਮੁੱਖ ਮੰਤਰੀ ਅਤੇ ਗੜ੍ਹੀ ਸਾਂਪਲਾ-ਕਿਲੋਈ ਤੋਂ ਕਾਂਗਰਸ ਉਮੀਦਵਾਰ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ਮੈਨੂੰ ਖ਼ਬਰ ਹੈ ਕਿ ਕਈ ਥਾਵਾਂ ਤੇ ਵੋਟਾਂ ਦੀ ਗਿਣਤੀ ਰੋਕ ਦਿੱਤੀ ਗਈ ਹੈ। ਸਾਨੂੰ ਬਹੁਮਤ ਮਿਲ ਰਿਹਾ ਹੈ। ਇਹ ਇੱਕ ਖੇਡ ਹੈ, ਗੇਂਦ ਕਦੇ ਇੱਥੇ ਹੁੰਦੀ ਹੈ, ਕਦੇ ਉੱਥੇ ਹੁੰਦੀ ਹੈ, ਪਰ ਅਸੀਂ ਅੰਤਮ ਟੀਚਾ ਪ੍ਰਾਪਤ ਕਰਾਂਗੇ।
-
ਨਾਅਬ ਸੈਨੀ ਨੂੰ ਜੇਪੀ ਨੱਡਾ ਨੇ ਵਧਾਈ ਦਿੱਤੀ
ਨਾਇਬ ਸੈਨੀ ਨੂੰ ਜੇਪੀ ਨੱਡਾ ਨੇ ਵਧਾਈ ਦਿੱਤੀ ਹੈ। ਮਨੋਹਰ ਲਾਲ ਖੱਟਰ ਤੇ ਧਰਮੇਂਦਰ ਪ੍ਰਧਾਨ ਵਿਚਾਲੇ ਮੀਟਿੰਗ ਚੱਲ ਰਹੀ ਹੈ।
-
ਸਵੇਰ ਤੇ ਦੁਪਹਿਰ ਦੇ ਰੁਝਾਨ ਵੱਖਰੇ ਕਿਉਂ: ਕੁਮਾਰੀ ਸ਼ੈਲਜਾ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕਾਂਗਰਸ ਚੋਣ ਕਮਿਸ਼ਨ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਰਹੀ ਹੈ। ਇਸ ਦੌਰਾਨ ਪਾਰਟੀ ਆਗੂ ਕੁਮਾਰੀ ਸ਼ੈਲਜਾ ਨੇ ਪੁੱਛਿਆ ਹੈ ਕਿ ਉਹ ਸਮਝ ਨਹੀਂ ਪਾ ਰਹੀ ਹੈ ਕਿ ਸਵੇਰ ਅਤੇ ਦੁਪਹਿਰ ਦੇ ਰੁਝਾਨ ਵੱਖ-ਵੱਖ ਕਿਉਂ ਹੁੰਦੇ ਹਨ। ਰੁਝਾਨ ਕਿਉਂ ਅਟਕ ਗਏ ਹਨ? ਸਮਝ ਨਹੀਂ ਆ ਰਹੀ ਕਿ ਇਹ ਰੁਝਾਨ ਕਿਉਂ ਰੁਕਿਆ ਹੈ।
-
ਹਰਿਆਣਾ ਜਲਦੀ ਹੀ ਤਸਵੀਰ ਪਲਟੇਗੀ – ਸੁਪ੍ਰੀਆ ਸ਼੍ਰੀਨੇਤ
ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, ਇਹ ਤਸਵੀਰ ਬਹੁਤ ਜਲਦੀ ਬਦਲ ਜਾਵੇਗੀ ਅਤੇ ਤਸਵੀਰ ਨੂੰ ਬਦਲਣ ਵਿੱਚ ਦੇਰ ਨਹੀਂ ਲੱਗੇਗੀ। ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਸਾਡੇ ਲਈ ਚੰਗੀ ਖ਼ਬਰ ਆ ਰਹੀ ਹੈ। ਮੈਂ ਲੰਬੇ ਸਮੇਂ ਤੋਂ ਚੋਣ ਕਮਿਸ਼ਨ ਦੀ ਵੈੱਬਸਾਈਟ ਦੇਖ ਰਿਹਾ ਹਾਂ, ਉਥੇ ਡਾਟਾ ਅਜੇ ਵੀ ਨਹੀਂ ਬਦਲ ਰਿਹਾ ਹੈ। ਸਾਡਾ ਵੋਟ ਸ਼ੇਅਰ ਭਾਜਪਾ ਤੋਂ ਕਾਫੀ ਅੱਗੇ ਹੈ ਅਤੇ ਇਹ ਯਕੀਨੀ ਤੌਰ ‘ਤੇ ਸੀਟਾਂ ‘ਚ ਬਦਲ ਜਾਵੇਗਾ, ਆ ਰਹੀਆਂ ਜ਼ਮੀਨੀ ਰਿਪੋਰਟਾਂ ਮੁਤਾਬਕ ਅਸੀਂ ਅੱਗੇ ਹਾਂ।”
-
ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅੱਗੇ
ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅੱਗੇ ਚੱਲ ਰਹੇ ਹਨ। ਉਹ ਬਾਜਪਾ ਦੇ ਉਮੀਦਵਾਰ ਯੋਗਿੰਦਰ ਕੁਮਾਰ ਤੋਂ ਅੱਗੇ ਚੱਲ ਰਹੇ ਹਨ।
-
Haryana Election Live: ਭੂਪੇਂਦਰ ਸਿੰਘ ਹੁੱਡਾ ਅੱਗੇ
- 4 ਰਾਊਂਡ ਦੀ ਗਿਣਤੀ ਤੋਂ ਬਾਅਦ ਭੂਪੇਂਦਰ ਸਿੰਘ ਹੁੱਡਾ ਅੱਗੇ ਚੱਲ ਰਹੇ ਹਨ।
- ਰੋਹਤਕ ਸੀਟ ‘ਤੇ ਦੂਜੇ ਦੌਰ ਦੀ ਗਿਣਤੀ ਤੋਂ ਬਾਅਦ ਭਾਜਪਾ ਉਮੀਦਵਾਰ ਮਨੀਸ਼ ਗਰੋਵਰ 542 ਵੋਟਾਂ ਨਾਲ ਅੱਗੇ ਹਨ।
-
ਸਾਬਕਾ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਸੀਟ ਤੋਂ ਪਿੱਛੇ
ਹਰਿਆਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਸੀਟ ਤੋਂ ਪਿੱਛੇ ਹੋ ਗਏ ਗਏ ਹਨ।
-
ਭੁਪਿੰਦਰ ਸਿੰਘ ਹੁੱਡਾ ਦਾ ਬਿਆਨ
ਗਿਣਤੀ ਦੌਰਾਨ ਭੁਪਿੰਦਰ ਸਿੰਘ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਫੈਸਲਾ ਕਾਂਗਰਸ ਪਾਰਟੀ ਤੈਅ ਕਰੇਗਾ।
-
ਪਾਣੀਪਤ ‘ਚ ਕਾਉਂਟਿੰਗ ਰੋਕੀ ਗਈ
ਪਾਣੀਪਤ ‘ਚ ਕਾਉਂਟਿੰਗ ਰੋਕੀ ਗਈ ਹੈ। ਕਾਂਗਰਸ ਨੇ ਭਾਜਪਾ ਤੋਂ ਧਾਂਦਲੀ ਦੇ ਇਲਜ਼ਾਮ ਲਗਾਏ ਹਨ।
-
ਜੁਲਾਨਾ ਤੋਂ ਵਿਨੇਸ਼ ਫੋਗਾਟ ਪਿੱਛੇ
ਜੁਲਾਨਾ ਤੋਂ ਵਿਨੇਸ਼ ਫੋਗਾਟ ਪਿੱਛੇ ਚੱਲ ਰਹੇ ਹਨ। ਇਸ ਵਿੱਚ ਬੀਜੇਪੀ ਦੇ ਯੋਗੇਸ਼ ਕੁਮਾਰ ਅੱਗੇ ਆ ਗਏ ਹਨ।
-
ਹਰਿਆਣਾ ਵਿੱਚ ਵੱਡਾ ਉਲਟਫੇਰ
ਭਾਜਪਾ ਨੇ ਹਰਿਆਣਾ ਵਿੱਚ ਵੱਡਾ ਉਲਟਫੇਰ ਕੀਤਾ ਹੈ। ਪਾਰਟੀ 47 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 38 ‘ਤੇ ਆ ਗਈ ਹੈ। ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਨੇ 67 ਸੀਟਾਂ ‘ਤੇ ਲੀਡ ਲੈ ਲਈ ਸੀ।
-
ਸਿਰਸਾ ਸੀਟ ਤੋਂ ਗੋਪਾਲ ਕਾਂਡਾ ਅੱਗੇ ਚੱਲ ਰਹੇ ਹਨ
ਸਿਰਸਾ ਸੀਟ ਤੋਂ ਗੋਪਾਲ ਕਾਂਡਾ ਅੱਗੇ ਚੱਲ ਰਹੇ ਹਨ। ਉਨ੍ਹਾਂ ਦੀ ਟੱਕਰ ਗੋਕੁਲ ਸੇਤੀਆ ਨਾਲ ਹੈ।
-
ਆਦਿਤਿਆ ਚੌਟਾਲਾ ਅੱਗੇ ਚੱਲ ਰਹੇ ਹਨ
ਡੱਬਵਾਲੀ ਤੋਂ ਆਦਿਤਿਆ ਚੌਟਾਲਾ ਅੱਗੇ ਚੱਲ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਮਿਤ ਸਿਹਾਗ ਨਾਲ ਹੈ।
-
ਭਵੈਅ ਬਿਸ਼ਨੋਈ ਪਿੱਛੇ ਚੱਲ ਰਹੇ
ਆਦਮਪੁਰ ਤੋਂ ਭਵੈਅ ਬਿਸ਼ਨੋਈ ਪਿੱਛੇ ਚੱਲ ਰਹੇ ਹਨ। ਉਨ੍ਹਾਂ ਦੀ ਟੱਕਰ ਕਾਂਗਰਸ ਉਮੀਦਵਾਰ ਚੰਦਰ ਪ੍ਰਕਾਸ਼ ਨਾਲ ਹੈ।
-
ਏਲਨਾਬਾਦ ਤੋਂ ਅਭੈ ਚੌਟਾਲਾ ਅੱਗੇ
ਏਲਨਾਬਾਦ ਤੋਂ ਅਭੈ ਸਿੰਘ ਚੌਟਾਲਾ ਅੱਗੇ ਚੱਲ ਰਹੇ ਹਨ। ਉਹ ਕਾਂਗਰਸ ਦੇ ਉਮੀਦਵਾਰ ਭਰਤ ਸਿੰਘ ਬੈਨੀਵਾਲ ਤੋਂ ਅੱਗੇ ਹਨ।
-
ਪਹਿਲੇ ਰੁਝਾਨਾਂ ‘ਚ BJP ਅੱਗੇ ਨਿਕਲੀ
ਪਹਿਲੇ ਰੁਝਾਨਾਂ ‘ਚ ਜੰਮੂ-ਕਸ਼ਮੀਰ ‘ਚ BJP ਅੱਗੇ ਨਿਕਲ ਗਈ ਹੈ। ਭਾਜਪਾ 25 ਸੀਟਾਂ ‘ਤੇ ਅੱਗੇ ਹੈ।
-
ਮੁੱਖ ਮੰਤਰੀ ਨਾਅਬ ਸੈਨੀ ਅੱਗੇ ਚੱਲ ਰਹੇ
ਲਾਡਵਾ ਸੀਟ ਤੋਂ ਮੁੱਖ ਮੰਤਰੀ ਨਾਅਬ ਸੈਨੀ ਅੱਗੇ ਚੱਲ ਰਹੇ ਹਨ। ਉਹ ਲਾਡਵਾ ਤੋਂ ਪਹਿਲੀ ਵਾਰ ਚੋਣ ਲੜ ਰਹੇ ਹਨ।
-
ਹਿਸਾਰ ਤੋਂ ਸਾਵਿਤਰੀ ਜਿੰਦਲ ਅੱਗੇ
ਹਿਸਾਰ ਵਿਸ਼ਾਨ ਸਭਾ ਸੀਟ ਤੋਂ ਸਾਵਿਤਰੀ ਜਿੰਦਲ ਅੱਗੇ ਚੱਲ ਰਹੇ ਹਨ। ਸਾਵਿਤਰੀ ਜਿੰਦਲ ਆਜ਼ਾਦ ਉਮੀਦਵਾਰ ਹਨ।
-
ਉਮਰ ਅਬਦੁੱਲਾ ਅੱਗੇ
ਉਮਰ ਅਬਦੁੱਲਾ ਦੋਨੋਂ ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਉਹ ਬੜਗਾਮ ਅਤੇ ਗੰਦੇਰਬਲ ਸੀਟ ਤੋਂ ਅੱਗੇ ਚੱਲ ਰਹੇ ਹਨ।
-
ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਸ਼ੁਰੂ
ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
-
ਹਰਿਆਣਾ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਸਾਰੇ 22 ਜ਼ਿਲ੍ਹਿਆਂ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ।
-
ਕਸ਼ਮੀਰ ਚੋਣ ਨਤੀਜੇ: ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ- ਅਰਵਿੰਦ ਗੁਪਤਾ
ਜੰਮੂ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਗੁਪਤਾ ਨੇ ਕਿਹਾ ਕਿ ਅਸੀਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਏ ਹਾਂ। ਲੋਕਾਂ ਵਿੱਚ ਚੰਗਾ ਉਤਸ਼ਾਹ ਹੈ, ਨਤੀਜੇ ਚੰਗੇ ਆਉਣਗੇ। ਮੈਂ ਐਗਜ਼ਿਟ ਪੋਲ ਵਿੱਚ ਨਹੀਂ ਸਗੋਂ ਸਟੀਕ ਪੋਲ ਵਿੱਚ ਵਿਸ਼ਵਾਸ਼ ਰੱਖਦਾ ਹਾਂ। ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੁੱਖ ਮੰਤਰੀ ਭਾਜਪਾ ਦੀ ਵਿਚਾਰਧਾਰਾ ਦਾ ਹੀ ਹੋਵੇਗਾ। ਜੰਮੂ-ਕਸ਼ਮੀਰ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ।
-
ਹਰਿਆਣਾ ਚੋਣ ਨਤੀਜੇ ਲਾਈਵ: ਤੀਜੀ ਵਾਰ ਸਰਕਾਰ ਬਣਾਵਾਂਗੇ – ਸੀਐਮ ਨਾਇਬ ਸਿੰਘ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਅਤੇ ਲਾਡਵਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਕਿਹਾ, ਅੱਜ ਵੋਟਾਂ ਦੀ ਗਿਣਤੀ ਦਾ ਦਿਨ ਹੈ ਅਤੇ ਮੈਨੂੰ ਭਰੋਸਾ ਹੈ ਕਿ ਭਾਜਪਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਕੰਮਾਂ ਦੇ ਨਤੀਜੇ ਵਜੋਂ ਅਸੀਂ ਸਰਕਾਰ ਬਣਾਵਾਂਗੇ। ਹਰਿਆਣਾ ਵਿੱਚ ਤੀਜੀ ਵਾਰ ਸਾਡੀ ਸਰਕਾਰ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ। ਕਾਂਗਰਸ ਸੱਤਾ ਲਈ ਕੰਮ ਕਰਦੀ ਹੈ, ਭਾਜਪਾ ਸੇਵਾ ਲਈ ਕੰਮ ਕਰਦੀ ਹੈ।
-
ਅਸੀਂ ਚੰਗੀ ਲੜਾਈ ਲੜੀ- ਉਮਰ ਅਬਦੁੱਲਾ
ਨਤੀਜਿਆਂ ਤੋਂ ਪਹਿਲਾਂ, ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਅਤੇ ਗੰਦਰਬਲ ਅਤੇ ਬਡਗਾਮ ਤੋਂ ਪਾਰਟੀ ਉਮੀਦਵਾਰ ਉਮਰ ਅਬਦੁੱਲਾ ਨੇ ਆਪਣੇ ਸਾਰੇ ਸਾਥੀਆਂ ਨੂੰ ਦਿਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਚੰਗੀ ਲੜਾਈ ਲੜੀ ਹੈ ਅਤੇ ਇੰਸ਼ਾਅਲਾਹ ਇਹ ਗੱਲਾਂ ਹੁਣ ਨਤੀਜਿਆਂ ‘ਚ ਨਜ਼ਰ ਆਉਣਗੀਆਂ।
-
ਹਰਿਆਣਾ ਚੋਣ ਨਤੀਜੇ ਲਾਈਵ: ਰਾਜ ਵਿੱਚ 67.9% ਵੋਟਾਂ ਪਈਆਂ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ। ਰਾਜ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਲਈ 5 ਅਕਤੂਬਰ ਨੂੰ ਵੋਟਿੰਗ ਹੋਈ ਸੀ ਅਤੇ 67.9% ਵੋਟਾਂ ਪਈਆਂ ਸਨ।
-
ਹਰਿਆਣਾ ਚੋਣ ਨਤੀਜੇ ਅੱਜ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਜਾਰੀ ਹੋਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਕਾਂਗਰਸ ਨੇਤਾ ਭੂਪੇਂਦਰ ਸਿੰਘ ਹੁੱਡਾ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਉਹ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਲੜ ਰਹੇ ਹਨ। ਉਹ ਭਾਜਪਾ ਦੀ ਮੰਜੂ ਤੋਂ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਹੁੱਡਾ ਮੁੱਖ ਮੰਤਰੀ ਉਮੀਦਵਾਰ ਹੋ ਸਕਦੇ ਹਨ।