ਦਿੱਲੀ ਵਿੱਚ ਕਿਸ ਦੀ ਸਰਕਾਰ ਬਣੇਗੀ? ਮੁਸਲਿਮ ਵੋਟ AAP ਤੋਂ ਤਬਦੀਲ, AXIS MY INDIA ਦਾ ਦਾਅਵਾ

tv9-punjabi
Updated On: 

10 Feb 2025 18:37 PM

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਤੋਂ ਬਾਅਦ ਐਕਸਿਸ ਮਾਈ ਇੰਡੀਆ ਸਰਵੇਖਣ ਆਇਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਮੁਸਲਮਾਨਾਂ ਦੇ 78 ਫੀਸਦ ਵੋਟ ਮਿਲੇ ਸਨ, ਜਿਸ ਵਿੱਚੋਂ ਇਸ ਵਾਰ 4 ਫੀਸਦ ਵੋਟਾਂ ਕਾਂਗਰਸ ਵੱਲ ਤਬਦੀਲ ਹੋ ਗਈਆਂ ਹਨ। ਮੁਸਤਫਾਬਾਦ ਵਿੱਚ ਵੀ ਮੁਸਲਿਮ ਵੋਟਾਂ ਵੰਡੀਆਂ ਹੋਈਆਂ ਹਨ।

ਦਿੱਲੀ ਵਿੱਚ ਕਿਸ ਦੀ ਸਰਕਾਰ ਬਣੇਗੀ? ਮੁਸਲਿਮ ਵੋਟ AAP ਤੋਂ ਤਬਦੀਲ, AXIS MY INDIA ਦਾ ਦਾਅਵਾ

ਦਿੱਲੀ ਵਿੱਚ ਕਿਸ ਦੀ ਸਰਕਾਰ ਬਣੇਗੀ?

Follow Us On

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਤੋਂ ਬਾਅਦ ਐਕਸਿਸ ਮਾਈ ਇੰਡੀਆ ਸਰਵੇਖਣ ਆਇਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਮੁਸਲਮਾਨਾਂ ਦੇ 78 ਪ੍ਰਤੀਸ਼ਤ ਵੋਟ ਮਿਲੇ ਸਨ, ਜਿਸ ਵਿੱਚੋਂ ਇਸ ਵਾਰ 4 ਪ੍ਰਤੀਸ਼ਤ ਵੋਟਾਂ ਕਾਂਗਰਸ ਵੱਲ ਤਬਦੀਲ ਹੋ ਗਈਆਂ ਹਨ। ਮੁਸਤਫਾਬਾਦ ਵਿੱਚ ਵੀ ਮੁਸਲਿਮ ਵੋਟਾਂ ਵੰਡੀਆਂ ਹੋਈਆਂ ਹਨ।

ਐਕਸਿਸ ਮਾਈ ਇੰਡੀਆ ਦੇ ਸਰਵੇਖਣ ਅਨੁਸਾਰ, ਭਾਜਪਾ ਨੂੰ ਦਿੱਲੀ ਵਿੱਚ 48%, ਆਮ ਆਦਮੀ ਪਾਰਟੀ ਨੂੰ 42%, ਕਾਂਗਰਸ ਨੂੰ 7% ਅਤੇ ਹੋਰਾਂ ਨੂੰ 3% ਵੋਟਾਂ ਮਿਲ ਸਕਦੀਆਂ ਹਨ। ਇਸ ਵਿੱਚ ਭਾਜਪਾ ਨੂੰ ਵਾਲਮੀਕਿ ਭਾਈਚਾਰੇ ਦੀਆਂ 35 ਫੀਸਦ, ਜਾਟਵ ਦੀਆਂ 39 ਫੀਸਦ ਐਸਸੀ ਦੀਆਂ 39 ਫੀਸਦ, ਜਾਟ ਦੀਆਂ 63 ਫੀਸਦ, ਗੁੱਜਰ ਦੀਆਂ 56 ਪ੍ਰਤੀਸ਼ਤ, ਓਬੀਸੀ ਦੀਆਂ 58 ਫੀਸਦ, ਮੁਸਲਿਮ ਦੀਆਂ 5 ਫੀਸਦ, ਪੰਜਾਬੀ ਦੀਆਂ 46 ਫੀਸਦ, ਬ੍ਰਾਹਮਣ ਦੀਆਂ 66 ਫੀਸਦ, ਰਾਜਪੂਤ ਦੀਆਂ 61 ਫੀਸਦ, ਸਿੱਖ ਦੀਆਂ 24 ਫੀਸਦ ਅਤੇ ਜਨਰਲ ਸ਼੍ਰੇਣੀ ਦੀਆਂ 68 ਫੀਸਦ ਵੋਟਾਂ ਮਿਲ ਸਕਦੀਆਂ ਹਨ।

ਸਰਵੇਖਣ ਦਾ ਅਨੁਮਾਨ ਹੈ ਕਿ ਆਮ ਆਦਮੀ ਪਾਰਟੀ ਨੂੰ ਵਾਲਮੀਕਿ ਭਾਈਚਾਰੇ ਤੋਂ 53 ਫੀਸਦ, ਜਾਟਵ ਤੋਂ 60 ਫੀਸਦ, ਐਸਸੀ ਤੋਂ 51 ਫੀਸਦ, ਜਾਟ ਤੋਂ 28 ਫੀਸਦ, ਗੁੱਜਰ ਤੋਂ 37 ਫੀਸਦ, ਓਬੀਸੀ ਤੋਂ 34 ਫੀਸਦ, ਮੁਸਲਿਮ ਤੋਂ 74 ਫੀਸਦ, ਪੰਜਾਬੀ ਤੋਂ 45 ਫੀਸਦ, ਬ੍ਰਾਹਮਣ ਤੋਂ 27 ਫੀਸਦ, ਰਾਜਪੂਤ ਤੋਂ 32 ਫੀਸਦ, ਸਿੱਖ ਤੋਂ 69 ਫੀਸਦ ਅਤੇ ਜਨਰਲ ਵਰਗ ਤੋਂ 25 ਫੀਸਦ ਵੋਟਾਂ ਮਿਲਣ ਦੀ ਸੰਭਾਵਨਾ ਹੈ।

ਕਿਸ ਉਮਰ ਵਰਗ ਦੇ ਵੋਟਰਾਂ ਨੇ ਕਿਸ ਪਾਰਟੀ ਨੂੰ ਵੋਟ ਪਾਈ

ਪਾਰਟੀ 18-25 26-35 36-50 51-60 61 ਸਾਲ ਤੋਂ ਉਪਰ ਦੇ ਵੋਟਰ
ਬੀਜੇਪੀ 46 43 48 49 52
ਆਮ ਆਦਮੀ ਪਾਰਟੀ 44 47 42 40 39
ਕਾਂਗਰਸ 6 6 7 9 6
Others 4 4 3 2 3

ਕਿਹੜੀ ਪਾਰਟੀ ਨੂੰ ਕਿੰਨੇ ਮਰਦ ਅਤੇ ਮਹਿਲਾਂ ਨੇ ਪਾਈ ਵੋਟ

ਪਾਰਟੀ ਮਰਦ ਵੋਟਰ ਮਹਿਲਾ ਵੋਟਰ
ਬੀਜੇਪੀ 50 46
ਆਮ ਆਦਮੀ ਪਾਰਟੀ 40 44
ਕਾਂਗਰਸ 7 7
Others 3 3

ਦੱਖਣੀ ਦਿੱਲੀ ਵਿੱਚ ਕਿਸ ਨੂੰ ਕਿੰਨੀਆਂ ਸੀਟਾਂ ਮਿਲਣ ਦਾ ਅਨੁਮਾਨ

ਐਗਜ਼ਿਟ ਪੋਲ ਵਿੱਚ, ਦੱਖਣੀ ਦਿੱਲੀ ਦੀਆਂ 10 ਵਿਧਾਨ ਸਭਾ ਸੀਟਾਂ ਵਿੱਚੋਂ, 5 ਭਾਜਪਾ ਅਤੇ 5 ਆਮ ਆਦਮੀ ਪਾਰਟੀ ਨੂੰ ਜਾ ਸਕਦੀਆਂ ਹਨ। ਜੇਕਰ ਅਸੀਂ ਇੱਥੇ ਵੋਟ ਫੀਸਦ ਦੀ ਗੱਲ ਕਰੀਏ ਤਾਂ ਭਾਜਪਾ ਨੂੰ 45 ਫੀਸਦ ਅਤੇ ਆਮ ਆਦਮੀ ਪਾਰਟੀ ਨੂੰ 44 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ। 6 ਫੀਸਦ ਵੋਟਾਂ ਕਾਂਗਰਸ ਦੇ ਖਾਤੇ ਵਿੱਚ ਜਾ ਸਕਦੀਆਂ ਹਨ।

ਉੱਤਰ ਪੂਰਬੀ ਦਿੱਲੀ ਵਿੱਚ AAP ਤੇ ਬੀਜੇਪੀ ਭਾਰੀ

ਜੇਕਰ ਅਸੀਂ ਉੱਤਰ ਪੂਰਬੀ ਦਿੱਲੀ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਇੱਥੇ 10 ਵਿੱਚੋਂ 6 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲ ਸਕਦੀਆਂ ਹਨ। ਜੇਕਰ ਵੋਟ ਫੀਸਦ ਦੀ ਗੱਲ ਕਰੀਏ ਤਾਂ ਭਾਜਪਾ ਨੂੰ 47 ਫੀਸਦ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਜਦੋਂ ਕਿ ਆਮ ਆਦਮੀ ਪਾਰਟੀ ਨੂੰ 43 ਫੀਸਦ ਅਤੇ ਕਾਂਗਰਸ ਨੂੰ 7 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ। 3 ਫੀਸਦ ਵੋਟਾਂ ਦੂਜਿਆਂ ਨੂੰ ਜਾ ਸਕਦੀਆਂ ਹਨ।

ਚਾਂਦਨੀ ਚੌਕ ‘ਚ ਬੀਜੇਪੀ ਦੀ ਬੱਲੇ-ਬੱਲੇ

ਚਾਂਦਨੀ ਚੌਕ ਹਲਕੇ ਅਧੀਨ ਆਉਣ ਵਾਲੀਆਂ ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਇੱਥੇ 10 ਵਿੱਚੋਂ 7 ਸੀਟਾਂ ਜਿੱਤਣ ਦੀ ਉਮੀਦ ਹੈ। ਜਦੋਂ ਕਿ ਆਮ ਆਦਮੀ ਪਾਰਟੀ ਨੂੰ ਸਿਰਫ਼ 3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਵੋਟ ਫੀਸਦ ਦੇ ਮਾਮਲੇ ਵਿੱਚ ਭਾਜਪਾ ਨੂੰ 46 ਫੀਸਦ, ਆਮ ਆਦਮੀ ਪਾਰਟੀ ਨੂੰ 45 ਫੀਸਦ, ਕਾਂਗਰਸ ਨੂੰ 7 ਫੀਸਦ ਅਤੇ 2 ਫੀਸਦ ਵੋਟਾਂ ਦੂਜਿਆਂ ਨੂੰ ਜਾਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ ਵਿੱਚ AAP ਦਾ ਬੁਰਾ ਹਾਲ

ਨਵੀਂ ਦਿੱਲੀ ਹਲਕੇ ਵਿੱਚ ਪੈਣ ਵਾਲੀਆਂ ਵਿਧਾਨ ਸਭਾ ਸੀਟਾਂ ਵਿੱਚੋਂ 7 ਸੀਟਾਂ ਭਾਜਪਾ ਦੇ ਖਾਤੇ ਵਿੱਚ ਅਤੇ 3 ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਜੇਕਰ ਵੋਟ ਫੀਸਦ ਦੀ ਗੱਲ ਕਰੀਏ ਤਾਂ 49% ਵੋਟਾਂ ਭਾਜਪਾ ਦੇ ਖਾਤੇ ਵਿੱਚ, 41% ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਅਤੇ 8% ਕਾਂਗਰਸ ਦੇ ਖਾਤੇ ਵਿੱਚ ਜਾਂਦੀਆਂ ਦਿਖਾਈ ਦੇ ਰਹੀਆਂ ਹਨ।

ਪੱਛਮੀ ਦਿੱਲੀ ਵਿੱਚ ਭਾਜਪਾ ਨੂੰ ਭਾਰੀ ਵੋਟ

ਪੱਛਮੀ ਦਿੱਲੀ ਹਲਕੇ ਦੀਆਂ ਵਿਧਾਨ ਸਭਾ ਸੀਟਾਂ ਵਿੱਚੋਂ 8 ਭਾਜਪਾ ਨੂੰ ਅਤੇ 2 ਆਮ ਆਦਮੀ ਪਾਰਟੀ ਨੂੰ ਜਾਣ ਦੀ ਉਮੀਦ ਹੈ। ਇੱਥੇ ਭਾਜਪਾ ਨੂੰ 50 ਫੀਸਦ, ਆਮ ਆਦਮੀ ਪਾਰਟੀ ਨੂੰ 42 ਫੀਸਦ ਅਤੇ ਕਾਂਗਰਸ ਨੂੰ 6 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ।

ਪੂਰਬੀ ਦਿੱਲੀ ਵਿੱਚ ਵੀ ਭਾਜਪਾ ਅੱਗੇ

ਪੂਰਬੀ ਦਿੱਲੀ ਹਲਕੇ ਵਿੱਚ ਪੈਣ ਵਾਲੀਆਂ ਸੀਟਾਂ ‘ਤੇ ਵੀ ਭਾਜਪਾ ਆਮ ਆਦਮੀ ਪਾਰਟੀ ਤੋਂ ਬਹੁਤ ਅੱਗੇ ਦਿਖਾਈ ਦੇ ਰਹੀ ਹੈ। ਇੱਥੇ ਭਾਜਪਾ ਨੂੰ ਸਿਰਫ਼ 8 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਜਿੱਥੇ ਭਾਜਪਾ ਨੂੰ 49 ਫੀਸਦ, ਆਮ ਆਦਮੀ ਪਾਰਟੀ ਨੂੰ 41 ਫੀਸਦ ਅਤੇ ਕਾਂਗਰਸ ਨੂੰ 6 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ।

ਉੱਤਰ ਪੱਛਮੀ ਦਿੱਲੀ ਵਿੱਚ ਬੀਜੇਪੀ ਦੀ ਹੂੰਝਾ ਫੇਰ ਜਿੱਤ ਦੀ ਉਮੀਦ!

ਉੱਤਰ ਪੱਛਮੀ ਦਿੱਲੀ ਲੋਕ ਸਭਾ ਹਲਕੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਨੂੰ ਹੂੰਝਾ ਫੇਰ ਜਿੱਤ ਮਿਲਣ ਦੀ ਉਮੀਦ ਹੈ। ਸੰਸਦੀ ਹਲਕੇ ਦੀਆਂ 10 ਵਿਧਾਨ ਸਭਾ ਸੀਟਾਂ ਵਿੱਚੋਂ 9 ਭਾਜਪਾ ਦੇ ਖਾਤੇ ਵਿੱਚ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਸੀਟ ਮਿਲਣ ਦੀ ਉਮੀਦ ਹੈ। ਇੱਥੇ ਭਾਜਪਾ ਨੂੰ 51 ਫੀਸਦ, ਆਮ ਆਦਮੀ ਪਾਰਟੀ ਨੂੰ 36 ਫੀਸਦਜ ਅਤੇ ਕਾਂਗਰਸ ਨੂੰ 11 ਫੀਸਦ ਵੋਟਾਂ ਮਿਲਣ ਦੀ ਉਮੀਦ ਹੈ।