ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Chhattisgarh Vidhansabha Chunav Exit poll: ਪੋਲਸਟ੍ਰੇਟ ਦਾ ਅਨੁਮਾਨ, ਛੱਤੀਸਗੜ੍ਹ ‘ਚ ਕਾਂਗਰਸ-ਭਾਜਪਾ ਵਿਚਾਲੇ ਸਖ਼ਤ ਮੁਕਾਬਲਾ

ਛੱਤੀਸਗੜ੍ਹ ਵਿਧਾਨ ਸਭਾ ਚੋਣ ਦੇ ਐਗਜ਼ਿਟ ਪੋਲ ਨਤੀਜੇ 2023: 2018 ਦੀਆਂ ਚੋਣਾਂ ਵਿੱਚ, ਕਾਂਗਰਸ ਨੇ ਰਾਜ ਦੀਆਂ 90 ਵਿਧਾਨ ਸਭਾ ਸੀਟਾਂ ਵਿੱਚੋਂ 68 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਪਿਛਲੀਆਂ ਚੋਣਾਂ 'ਚ ਭਾਜਪਾ 15 ਸੀਟਾਂ 'ਤੇ ਸਿਮਟ ਗਈ ਸੀ, ਜਦਕਿ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਨੂੰ 5 ਅਤੇ ਬਸਪਾ ਨੂੰ 2 ਵਿਧਾਇਕਾਂ ਨਾਲ ਸੰਤੁਸ਼ਟ ਹੋਣਾ ਪਇਆ। ਐਗਜ਼ਿਟ ਪੋਲ ਦਾ ਦਾਅਵਾ ਹੈ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ।

Chhattisgarh Vidhansabha Chunav Exit poll: ਪੋਲਸਟ੍ਰੇਟ ਦਾ ਅਨੁਮਾਨ, ਛੱਤੀਸਗੜ੍ਹ 'ਚ ਕਾਂਗਰਸ-ਭਾਜਪਾ ਵਿਚਾਲੇ ਸਖ਼ਤ ਮੁਕਾਬਲਾ
Follow Us
tv9-punjabi
| Updated On: 30 Nov 2023 20:44 PM IST
ਕਾਂਗਰਸ (Congress) ਦੀ ਅਗਵਾਈ ਵਾਲੀ ਛੱਤੀਸਗੜ੍ਹ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਪੋਲਸਟ੍ਰੇਟ ਮੁਤਾਬਕ ਛੱਤੀਸਗੜ੍ਹ ‘ਚ ਕਾਂਗਰਸ ਵਾਪਸੀ ਕਰ ਰਹੀ ਹੈ। ਕਾਂਗਰਸ ਨੂੰ 40 ਤੋਂ 50, ਭਾਜਪਾ ਨੂੰ 35 ਤੋਂ 45 ਅਤੇ ਹੋਰਨਾਂ ਨੂੰ 0 ਤੋਂ ਤਿੰਨ ਸੀਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦਾ ਦਾਅਵਾ ਹੈ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ। ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਛੱਤੀਸਗੜ੍ਹ ‘ਚ ਕਾਂਗਰਸ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਪੋਲ ‘ਚ ਛੱਤੀਸਗੜ੍ਹ ਕਾਂਗਰਸ ਨੂੰ 45 ਤੋਂ 50 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 38 ਤੋਂ 46 ਸੀਟਾਂ ਦਿੱਤੀਆਂ ਗਈਆਂ ਹਨ। ਚੋਣ ਨਤੀਜਿਆਂ ਮੁਤਾਬਕ ਭਾਵੇਂ ਕਾਂਗਰਸ ਨੂੰ ਲੀਡ ਮਿਲੀ ਹੋਵੇ ਪਰ ਜੇਕਰ ਭਾਜਪਾ ਨੂੰ ਮਿਲੀਆਂ ਸੀਟਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਮੁਕਾਬਲਾ ਇਕਪਾਸੜ ਨਹੀਂ ਮੰਨਿਆ ਜਾ ਸਕਦਾ। ਕਾਂਗਰਸ ਵੱਲੋਂ ਜਿੱਤੀਆਂ ਸੀਟਾਂ ਦੇ ਮੁਕਾਬਲੇ ਭਾਜਪਾ ਵੀ ਪਿੱਛੇ ਨਹੀਂ ਹੈ। ਅੰਕੜੇ ਦੱਸਦੇ ਹਨ ਕਿ ਦੋਵਾਂ ਵਿਚਾਲੇ ਤਕੜਾ ਮੁਕਾਬਲਾ ਹੈ। ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਪਹਿਲੇ ਪੜਾਅ ਦੀ 20 ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਦੌਰਾਨ 78 ਫੀਸਦੀ ਵੋਟਿੰਗ ਹੋਈ। ਦੂਜੇ ਪੜਾਅ ਦੀ ਵੋਟਿੰਗ 17 ਨਵੰਬਰ ਨੂੰ ਹੋਈ ਸੀ। ਇਸ ਨਕਸਲ ਪ੍ਰਭਾਵਿਤ ਸੂਬੇ ਵਿੱਚ 69.78 ਫੀਸਦੀ ਵੋਟਾਂ ਪਈਆਂ। ਫਿਲਹਾਲ ਕਾਂਗਰਸ ਦੇ ਮੁੱਖ ਮੰਤਰੀ ਭੁਪੇਸ਼ ਸਿੰਘ ਬਘੇਲ ਅਤੇ ਭਾਜਪਾ ਦੀ ਕਿਸਮਤ ਦਾ ਫੈਸਲਾ 3 ਦਸੰਬਰ ਨੂੰ ਹੋਵੇਗਾ। ਟਾਈਮਜ਼ ਨਾਓ-ਈਟੀਜੀ ਦੇ ਐਗਜ਼ਿਟ ਪੋਲ ਮੁਤਾਬਕ 90 ਸੀਟਾਂ ਵਾਲੀ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ 48 ਤੋਂ 56 ਸੀਟਾਂ, ਭਾਜਪਾ ਨੂੰ 32 ਤੋਂ 40 ਸੀਟਾਂ ਅਤੇ ਹੋਰਨਾਂ ਨੂੰ 2 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ। ਏਬੀਪੀ ਸੀ-ਵੋਟਰ ਦਾ ਅਨੁਮਾਨ ਹੈ ਕਿ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ 41 ਤੋਂ 53 ਸੀਟਾਂ, ਭਾਜਪਾ ਨੂੰ 36 ਤੋਂ 48 ਅਤੇ ਹੋਰਨਾਂ ਨੂੰ 0 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਹੈ। ਪੋਲ ਦਾ ਅੰਦਾਜ਼ਾ ਹੈ ਕਿ ਇੱਥੇ ਕਰੀਬੀ ਮੁਕਾਬਲਾ ਹੋ ਸਕਦਾ ਹੈ। ਟੂਡੇ ਚਾਣਕਿਆ ਮੁਤਾਬਕ ਕਾਂਗਰਸ ਨੂੰ 57, ਭਾਜਪਾ ਨੂੰ 33 ਅਤੇ ਹੋਰਾਂ ਨੂੰ 0 ਸੀਟਾਂ ਮਿਲਣ ਦੀ ਉਮੀਦ ਹੈ। ਇੰਡੀਆ ਟੀਵੀ ਸੀਐਨਐਕਸ ਦੇ ਅਨੁਸਾਰ, ਕਾਂਗਰਸ ਨੂੰ 46-56, ਭਾਜਪਾ ਨੂੰ 30-40 ਅਤੇ ਹੋਰਾਂ ਨੂੰ 3-5 ਸੀਟਾਂ ਮਿਲਣ ਦੀ ਸੰਭਾਵਨਾ ਹੈ। ਰਿਪਬਲਿਕ ਮੈਟ੍ਰਿਕਸ ਦਾ ਅਨੁਮਾਨ ਹੈ ਕਿ ਕਾਂਗਰਸ ਨੂੰ 44-52 ਸੀਟਾਂ, ਭਾਜਪਾ ਨੂੰ 34-42 ਅਤੇ ਹੋਰਨਾਂ ਨੂੰ ਜ਼ੀਰੋ ਤੋਂ ਦੋ ਸੀਟਾਂ ਮਿਲਣ ਦੀ ਸੰਭਾਵਨਾ ਹੈ।

ਬੀਜੇਪੀ ਅਤੇ ਕਾਂਗਰਸ ‘ਚ ਟਕੱਰ

ਇਸ ਵਾਰ ਸੂਬੇ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਵੋਟਿੰਗ ਤੋਂ ਪਹਿਲਾਂ ਸਰਵੇ ਰਿਪੋਰਟ ‘ਚ ਕਾਂਗਰਸ ਨੂੰ ਭਾਜਪਾ ਤੋਂ ਅੱਗੇ ਦਿਖਾਇਆ ਗਿਆ ਸੀ। ਹੁਣ ਸ਼ਾਮ ਨੂੰ ਆਏ ਐਗਜ਼ਿਟ ਪੋਲ ਤੋਂ ਲੋਕਾਂ ਨੂੰ ਛੱਤੀਸਗੜ੍ਹ ਦੀ ਤਾਕਤ ਦਾ ਸੰਕੇਤ ਮਿਲ ਜਾਵੇਗਾ। ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ ਇਹ ਅੰਤਿਮ ਨਤੀਜਾ ਨਹੀਂ ਹੈ ਪਰ ਕਈ ਵਾਰ ਐਗਜ਼ਿਟ ਪੋਲ ਦੇ ਅੰਕੜੇ ਲਗਭਗ ਸਹੀ ਹੁੰਦੇ ਹਨ।

ਵੋਟਰਾਂ ਦੀ ਕੁੱਲ ਗਿਣਤੀ

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਕੁੱਲ 40,78,681 ਵੋਟਰ ਸਨ, ਜਿਨ੍ਹਾਂ ‘ਚੋਂ 74 ਫੀਸਦੀ ਨੇ ਆਪਣੀ ਵੋਟ ਪਾਈ ਸੀ। ਦੂਜੇ ਪੜਾਅ ਦੀਆਂ ਚੋਣਾਂ ਵਿੱਚ ਕੁੱਲ 81 ਲੱਖ 41 ਹਜ਼ਾਰ 624 ਪੁਰਸ਼ ਵੋਟਰ, 81 ਲੱਖ 72 ਹਜ਼ਾਰ 171 ਮਹਿਲਾ ਵੋਟਰ ਅਤੇ 684 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।

Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?
Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?...
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?...
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...