ਸੱਸ ਤੇ ਭਰਜਾਈ ਵੱਲੋਂ ਮਿਲ ਕੇ ਔਰਤ ਨਾਲ ਕੁੱਟਮਾਰ, ਕੱਪੜੀਆਂ ਨੂੰ ਲਗਾਈ ਅੱਗ, ਸਾੜਨ ਦੀ ਕੀਤੀ ਕੋਸ਼ਿਸ਼
ਸੱਸ ਤੇ ਭਰਜਾਈ ਨੇ ਮਿਲ ਕੇ ਇੱਕ ਔਰਤ ਦੀ ਕੁੱਟਮਾਰ ਕਰ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਮਲਾ ਜਲੰਧਰ ਦੇ ਪਿੰਡ ਜਾਹਲਾ ਦਾ ਦੱਸਿਆ ਜਾ ਰਿਹਾ ਹੈ। ਲੁਧਿਆਣਾ ਦੀ ਰਹਿਣ ਵਾਲੀ ਪਿੰਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਜਲੰਧਰ ਬੁਲਾਇਆ ਸੀ। ਉਹ ਆਪਣੇ ਪਤੀ ਨੂੰ ਮਿਲਣ ਲਈ ਪਿੰਡ ਜੌਹਲਾ ਪਹੁੰਚੀ ਸੀ। ਘਰ ਪਹੁੰਚ ਕੇ ਜਦੋਂ ਪੀੜਤਾ ਨੇ ਆਪਣੀ ਸੱਸ ਦੇ ਪੈਰ ਛੂਹੇ ਤਾਂ ਉਸ ਨੇ ਆਪਣੀ ਧੀ ਨਾਲ ਮਿਲ ਕੇ ਉਸ ਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ।

ਜਲੰਧਰ ਦੇ ਪਿੰਡ ਜਾਹਲਾ ‘ਚ ਸੱਸ ਤੇ ਭਰਜਾਈ ਨੇ ਮਿਲ ਕੇ ਇੱਕ ਔਰਤ ਦੀ ਕੁੱਟਮਾਰ ਕਰ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਦੱਸਈਆ ਜਾ ਰਿਹਾ ਹੈ ਕਿ ਔਰਤ ਦੇ ਮੂੰਹ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਗਿਆ। ਘਟਨਾ ਤੋਂ ਬਾਅਦ ਮਹਿਲਾ ਨੂੰ ਤੁਰੰਤ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਲਈ ਜਲੰਧਰ ਦੇਹਾਤ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ।
ਪਤੀ ਨੂੰ ਮਿਲਣ ਗਈ ਸੀ ਪਿੰਕੀ
ਲੁਧਿਆਣਾ ਦੀ ਰਹਿਣ ਵਾਲੀ ਪਿੰਕੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਜਲੰਧਰ ਬੁਲਾਇਆ ਸੀ। ਉਹ ਆਪਣੇ ਪਤੀ ਨੂੰ ਮਿਲਣ ਲਈ ਪਿੰਡ ਜੌਹਲਾ ਪਹੁੰਚੀ ਸੀ। ਘਰ ਪਹੁੰਚ ਕੇ ਜਦੋਂ ਪੀੜਤਾ ਨੇ ਆਪਣੀ ਸੱਸ ਦੇ ਪੈਰ ਛੂਹੇ ਤਾਂ ਉਸ ਨੇ ਆਪਣੀ ਧੀ ਨਾਲ ਮਿਲ ਕੇ ਉਸ ਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਇਥੇ ਦੱਸ ਦਈਏ ਕਿ ਪਿੰਕੀ ਦੇ ਨਾਲ ਮੌਜੂਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਦੋਵਾਂ ਨੇ ਕੀਤੀ ਸੀ ਲਵ ਮੈਰਿਜ
ਪੀੜਤ ਪਿੰਕੀ ਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਬਿਊਟੀਸ਼ੀਅਨ ਦਾ ਕੰਮ ਕਰਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਕਰੀਬ ਸਾਢੇ 5 ਸਾਲ ਪਹਿਲਾਂ ਉਸ ਦੀ ਮੁਲਾਕਾਤ ਜਲੰਧਰ ਦੇ ਰਹਿਣ ਵਾਲੇ ਸੁਖਵਿੰਦਰ ਨਾਂ ਦੇ ਵਿਅਕਤੀ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਵੇਂ ਲਿਵ-ਇਨ ‘ਚ ਆ ਗਏ। ਦੋਵਾਂ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਪਰ ਉਸ ਦੀ ਸੱਸ ਅਤੇ ਨਨਾਣ ਇਸ ਵਿਆਹ ਤੋਂ ਖੁਸ਼ ਨਹੀਂ ਸਨ, ਜਿਸ ਕਾਰਨ ਉਹ ਉਸ ਨਾਲ ਰੋਜ਼ਾਨਾ ਕੁੱਟਮਾਰ ਕਰਦੇ ਸਨ।