ਲਗਜ਼ਰੀ ਲਾਈਫ, ਮਹਿੰਗੇ ਕਪੜੇ ਤੇ ਵੱਡੇ ਸੈਲੂਨ… ਕਮਲ ਕੌਰ ਭਾਬੀ ਦਾ ਇਹ ਸੀ ਲਾਈਫਸਟਾਈਲ, ਬੈਂਕ ਦੀ ਨੌਕਰੀ ਛੱਡ ਬਣੀ ਇਨਫਲੂਐਂਸਰ
ਕੰਚਨ ਉਰਫ਼ ਕਮਲ ਕੌਰ ਭਾਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਸੀ, ਪਰ 3 ਸਾਲਾ ਪਹਿਲਾਂ ਹੀ ਕੰਚਨ ਇਨਫਲੂਐਂਸਰ ਕਮਲ ਕੌਰ ਭਾਬੀ ਨਾਮ ਨਾਲ ਮਸ਼ਹੂਰ ਹੋਈ। ਉਹ ਪਿਛਲੇ ਤਿੰਨ ਸਾਲਾਂ ਤੋਂ ਵਿਵਾਦਤ ਤੇ ਅਸ਼ਲੀਲ ਸਮੱਗਰੀ ਇੰਟਰਨੈੱਟ 'ਤੇ ਪੋਸਟ ਕਰ ਰਹੀ ਸੀ। ਕਮਲ ਕੌਰ ਭਾਬੀ ਦੇ ਇਸ ਅਸ਼ਲੀਲ ਕੰਟੈਂਟ 'ਤੇ 7 ਮਹੀਨੇ ਪਹਿਲੇ ਅੱਤਵਾਦੀ ਅਰਸ਼ ਡੱਲਾ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ।

ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਵਿੱਚੋਂ ਮਿਲੀ। ਇਸ ਮਾਮਲੇ ‘ਚ 2 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ।
ਕੰਚਨ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਸੀ, ਪਰ 3 ਸਾਲਾ ਪਹਿਲਾਂ ਹੀ ਕੰਚਨ ਇਨਫਲੂਐਂਸਰ ਕਮਲ ਕੌਰ ਭਾਬੀ ਨਾਮ ਨਾਲ ਮਸ਼ਹੂਰ ਹੋਈ। ਉਹ ਪਿਛਲੇ ਤਿੰਨ ਸਾਲਾਂ ਤੋਂ ਵਿਵਾਦਤ ਤੇ ਅਸ਼ਲੀਲ ਸਮੱਗਰੀ ਇੰਟਰਨੈੱਟ ‘ਤੇ ਪੋਸਟ ਕਰ ਰਹੀ ਸੀ। ਕਮਲ ਕੌਰ ਭਾਬੀ ਦੇ ਇਸ ਅਸ਼ਲੀਲ ਕੰਟੈਂਟ ‘ਤੇ 7 ਮਹੀਨੇ ਪਹਿਲੇ ਅੱਤਵਾਦੀ ਅਰਸ਼ ਡੱਲਾ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ।
ਪ੍ਰਾਈਵੇਟ ਬੈਂਕ ‘ਚ ਕਰਦੀ ਸੀ ਨੌਕਰੀ, ਕੋਰੋਨਾ ਦੌਰਾਨ ਛੱਡ ਦਿੱਤਾ ਕੰਮ
ਇਨਫਲੂਐਂਸਰ ਕਮਲ ਕੌਰ ਭਾਬੀ ਪ੍ਰਾਈਵੇਟ ਬੈਂਕ ‘ਚ ਨੌਕਰੀ ਕਰਦੀ ਸੀ। ਕੋਰੋਨਾ ਕਾਲ ਦੌਰਾਨ ਉਸ ਨੇ ਨੌਕਰੀ ਛੱਡ ਦਿੱਤੀ। ਹਾਲਾਂਕਿ, ਉਸ ਨੇ ਨੌਕਰੀ ਕਿਉਂ ਛੱਡੀ ਸੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਹ ਲਗਜ਼ਰੀ ਲਾਈਫ ਦੀ ਸ਼ੁਕੀਨ ਸੀ। ਮਹਿੰਗ ਕਪੜੇ ਪਾਉਂਦੀ ਤੇ ਸੈਲੂਨ ਜਾਂਦੀ। ਉਹ 9 ਜੂਨ ਨੂੰ ਘਰ ਤੋਂ ਨਿਕਲੀ ਸੀ, ਪਰ ਵਾਪਸ ਨਹੀਂ ਪਰਤੀ। ਕੰਚਨ ਲੁਧਿਆਣਾ ਦੇ ਗਿਆਸਪੁਰਾ ਦੇ ਲਕਸ਼ਮਣ ਨਗਰ ਦੀ ਰਹਿਣ ਵਾਲੀ ਸੀ। ਇੱਥੇ ਉਹ ਆਪਣੀ ਮਾਂ ਤੇ ਭੈਣ ਨਾਲ ਰਹਿੰਦੀ ਸੀ।
ਕਮਲ ਕੌਰ ਦੀ ਭੈਣ ਨੀਤੂ ਨੇ ਦੱਸਿਆ ਕਿ ਉਹ 3 ਭੈਣਾਂ ਤੇ 2 ਭਰਾ ਹਨ। ਕਮਲ ਹੀ ਘਰ ਦਾ ਖਰਚਾ ਚਲਾਉਂਦੀ ਸੀ। ਉਸ ‘ਤੇ ਮਾਂ ਨੂੰ ਪੂਰਾ ਭਰੋਸਾ ਸੀ ਤੇ ਕਦੇ ਵੀ ਕਮਲ ਨੂੰ ਕਿਸੇ ਜਗ੍ਹਾਂ ਤੋਂ ਜਾਣ ਲਈ ਨਹੀਂ ਰੋਕਿਆ ਸੀ। ਨੀਤੂ ਨੇ ਦੱਸਿਆ ਕਿ ਕਮਲ ਦਾ ਸੁਭਾਅ ਚੰਗਾ ਸੀ। ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ ਕਿ ਕੋਈ ਕਮਲ ਦਾ ਕਤਲ ਕਰ ਸਕਦਾ ਹੈ।
ਲਗਜ਼ਰੀ ਲਾਈਫ ਦੀ ਸ਼ੌਕੀਨ ਸੀ ਕਮਲ, ਆਖਿਰੀ ਪੋਸਟ ‘ਚ ਲਿੱਖੀ ਇਹ ਗੱਲ
ਕਮਲ ਕੌਰ ਲਗਜ਼ਰੀ ਲਾਈਫ ਦੀ ਸ਼ੌਕੀਨ ਸੀ। ਉਸ ਦੀਆਂ ਜ਼ਿਆਦਾਤਰ ਵੀਡੀਓਜ਼ ਹੋਟਲ, ਸ਼ੋਅਰੂਮਸ ਜਾਂ ਵੱਡੇ ਸੈਲੂਨਾਂ ‘ਚ ਸ਼ੂਟ ਕੀਤੀਆਂ ਹੁੰਦੀਆਂ ਸਨ। ਕਮਲ ਦੀਆਂ ਕਈ ਰੀਲਸ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਸਨ। ਕਮਲ ਕੌਰ ਦੇ ਇੰਸਟਾਗ੍ਰਾਮ ‘ਤੇ 3.96 ਲੱਖ ਫਾਲੋਅਰਜ਼, ਯੂਟਿਊਬ ‘ਤੇ 2.70 ਲੱਖ ਤੇ ਫੇਸਬੁੱਕ ‘ਤੇ 7.76 ਲੱਖ ਫਾਲੋਅਰਜ਼ ਸਨ।
ਇਹ ਵੀ ਪੜ੍ਹੋ
ਕਮਲ ਕੌਰ ਨੇ 9 ਜੂਨ ਨੂੰ ਇੰਸਟਾਗ੍ਰਾਮ ‘ਤੇ ਆਖਿਰੀ ਪੋਸਟ ਕੀਤੀ ਸੀ। ਉਸ ਨੇ ਆਪਣੀ ਫੋਟੋ ਪੋਸਟ ਕਰਦੇ ਹੋਏ ਲਿਖਿਆ- ਨੋ ਲਵ, ਨੋ ਇਮੋਸ਼ਨ, ਨੋ ***, ਬਚਿਆ ਹੋਇਆ ਤਾਂ ਬੱਸ਼ ਸ਼ੱਕ ਸ਼ੱਕ ਸ਼ੱਕ ।
ਪਿਤਾ ਦੀ ਹੋ ਚੁੱਕੀ ਮੌਤ, ਚੰਗੇ ਸੁਭਾਅ ਦੀ ਮਾਲਕ ਸੀ ਕਮਲ: ਗੁਆਂਢੀ
ਇਨਫਲੂਐਂਸਰ ਕਮਲ ਕੌਰ ਭਾਬੀ ਦੇ ਗੁਆਂਢੀ ਮਨਜੋਤ ਸਿੰਘ ਨੇ ਦੱਸਿਆ ਕਿ ਕਮਲ ਦਾ ਸੁਭਾਅ ਚੰਗਾ ਸੀ। ਹਾਲਾਂਕਿ, ਉਹ ਕਿਸੇ ਨਾਲ ਘੱਟ ਹੀ ਗੱਲਬਾਤ ਕਰਦੀ ਸੀ, ਪਰ ਜੇ ਰਸਤੇ ‘ਚ ਕਦੇ ਵੀ ਕਿਸੇ ਨੇ ਮਿਲਣਾ ਤਾਂ ਕਮਲ ਸਾਰਿਆਂ ਨਾਲ ਹੱਸ ਕੇ ਗੱਲ ਕਰਦੀ ਸੀ। ਗੁਆਂਢੀ ਨੇ ਦੱਸਿਆ ਕਿ ਕਮਲ ਦੇ ਪਿਤਾ ਦੀ 7-8 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਪਿਤਾ ਬਿਮਾਰ ਰਹਿੰਦੇ ਸਨ।
ਹੁਣ ਤੱਕ ਕਮਲ ਕੌਰ ਕੇਸ ‘ਚ ਕੀ ਡਿਟੇਲ ਆਈ ਸਾਹਮਣੇ?
ਸਹਾਰਾ ਜਨ ਸੇਵਾ ਦੇ ਵਾਲੰਟਿਅਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਇੱਕ ਕਾਲ ਆਈ ਕਿ ਬਠਿੰਡਾ-ਬਰਨਾਲਾ ਰੋਡ ‘ਤੇ ਆਦੇਸ਼ ਹਸਪਤਾਲ ਪਾਰਕਿੰਗ ‘ਚ ਇੱਕ ਕਾਰ ਖੜ੍ਹੀ ਹੈ, ਜਿਸ ‘ਚੋਂ ਬਦਬੂ ਆ ਰਹੀ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਦੇ ਇਓਨ ਕਾਰ ਦੇਖੀ। ਕਾਰ ਅੰਦਰ ਇੱਕ ਮਹਿਲਾ ਦੀ ਲਾਸ਼ ਸੀ। ਕਾਰ ਦਾ ਲੋਕ ਖੋਲ੍ਹਿਆ ਗਿਆ, ਪੁਲਿਸ ਮੌਕੇ ‘ਤੇ ਮੌਜੂਦ ਸੀ। ਮ੍ਰਿਤਕ ਕੋਲ ਇੱਕ ਪਰਸ ਤੇ ਬੈਗ ਮਿਲਿਆ, ਪਰ ਉਸ ‘ਚ ਕੋਈ ਦਸਤਾਵੇਜ਼ ਨਹੀਂ ਸੀ।
ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਤੇ ਪੁਲਿਸ ਟੀਮ ਕਾਰ ਕੋਲ ਪਹੁੰਚੀ। ਇੱਕ ਕੁੜੀ ਦੀ ਲਾਸ਼ ਬਰਾਮਦ ਹੋਈ। ਲਾਸ਼ ਦੀ ਹਾਲਤ ਖਰਾਬ ਸੀ, ਜਿਸ ਕਾਰਨ ਕਿਸੇ ਸੱਟ ਦਾ ਪਤਾ ਨਹੀਂ ਚੱਲ ਰਿਹਾ ਸੀ। ਉਹ 9 ਜੂਨ ਨੂੰ ਘਰ ਤੋਂ ਨਿਕਲੀ ਸੀ। ਪੁਲਿਸ ਨੇ ਦੱਸਿਆ ਕਿ ਜਿਸ ਕਾਰ ‘ਚੋਂ ਲਾਸ਼ ਮਿਲੀ ਉਹ ਕਾਰ ਕਮਲ ਦੀ ਹੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ 4 ਟੀਮਾਂ ਬਣਾਈਆਂ ਹਨ।
ਅੱਤਵਾਦੀ ਡੱਲਾ ਨੇ ਦਿੱਤੀ ਸੀ ਧਮਕੀ
ਕੁੱਝ ਮਹੀਨੇ ਪਹਿਲਾਂ ਇੱਕ ਆਡੀਓ ਵਾਇਰਲ ਹੋਇਆ ਸੀ। ਇਹ ਆਡੀਓ ਅਰਸ਼ ਡੱਲਾ ਦੀ ਸੀ, ਜਿਸ ‘ਚ ਉਹ ਕਮਲ ਕੌਰ ਭਾਬੀ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਇਹ ਕੁੜੀ ਸੋਸ਼ਲ ਮੀਡੀਆ ‘ਤੇ ਬੜਾ ਪਾ ਰਹੀ ਹੈ। ਪੰਜਾਬ ਦੇ ਨੌਜਵਾਨ ਇਸ ਨਾਲ ਖਰਾਬ ਹੋ ਰਹੇ ਹਨ। ਜੇਕਰ ਇਸ ਦੇ ਪਰਿਵਾਰ ‘ਚੋਂ ਇੱਕ ਵੀ ਮਰ ਜਾਵੇਗਾ ਦਾ ਕੋਈ ਫ਼ਰਕ ਨਹੀਂ ਪਵੇਗਾ। ਕੋਈ ਤੂਫ਼ਾਨ ਨਹੀਂ ਆਵੇਗਾ।
ਸੀਸੀਟੀਵੀ ਫੂਟੇਜ ਆਈ ਸਾਹਮਣੇ
ਇਸ ਮਾਮਲੇ ‘ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ 10 ਜੂਨ ਸਵेਰ 5:33 ਵਜੇ ਹਸਪਤਾਲ ਦੀ ਪਾਰਕਿੰਗ ‘ਚ ਲੱਗੇ ਇੱਕ ਸੀਸੀਟੀਵੀ ਕੈਮਰੇ ਦੀ ਹੈ। ਸੀਸੀਟੀਵੀ ਤੋਂ ਪਤਾ ਚੱਲਦਾ ਹੈ ਕਿ ਇੱਕ ਵਿਅਕਤੀ ਕਮਲ ਕੌਰ ਦੀ ਇਓਨ ਕਾਰ ‘ਚੋਂ ਨਿਕਲ ਰਿਹਾ ਹੈ। ਇਸ ਦੌਰਾਨ ਉਹ ਫ਼ੋਨ ‘ਤੇ ਗੱਲ ਵੀ ਕਰ ਰਿਹਾ ਹੈ। ਫਿਰ ਉਹ ਵਿਅਕਤੀ ਵਾਪਸ ਦੋਬਾਰਾ ਕਾਰ ਵੱਲ ਆਉਂਦਾ ਹੈ ਤੇ ਕਾਰ ਨੂੰ ਪਾਰਕਿੰਗ ਵੱਲ ਲੈ ਜਾਂਦਾ ਹੈ।