Drug Death: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਡਰੱਗ ਉਵਰਡੋਜ਼ ਨਾਲ ਟਰੱਕ ਡਰਾਈਵਰ ਦੀ ਮੌਤ
Drug Overdose Death: ਮ੍ਰਿਤਕ ਦੀ ਜੇਬ 'ਚੋਂ ਬਰਾਮਦ ਹੋਇਆ ਨਸ਼ੇ ਦਾ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਰਕਾਰ ਵੱਲੋਂ ਨਸ਼ੇ ਨੂੰ ਜੜੋਂ ਪੁੱਟਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ।
ਅਜਨਾਲਾ ਨਿਊਜ। ਇਕ ਪਾਸੇ ਜਿੱਥੇ ਪੰਜਾਬ ਸਰਕਾਰ (Punjab Government) ਵਲੋਂ ਨਸ਼ੇ ਤੇ ਨਕੇਲ ਕੱਸਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਤਾਂ ਦੂਜੇ ਪਾਸੇ ਇਹੀ ਨਸ਼ਾ ਲਗਾਤਾਰ ਨੌਜਵਾਨਾਂ ਦੀਆਂ ਜਿੰਦਗੀਆਂ ਖੋਈ ਜਾ ਰਿਹਾ ਹੈ। ਮਾਮਲਾ ਅਜਨਾਲਾ ਦੇ ਪਿੰਡ ਸਰਾਏ ਦਾ ਹੈ, ਜਿੱਥੇ ਇਕ ਟਰੱਕ ਡਰਾਈਵਰ ਦੀ ਨਸ਼ੇ ਦਾ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਜੇਬ ਵਿੱਚੋਂ ਨਸ਼ੇ ਦਾ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ।
ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਦਲਜੀਤ ਸਿੰਘ (40) ਵਜੋਂ ਹੋਈ ਹੈ। ਮ੍ਰਿਤਕ ਦੇ ਕਰੀਬੀਆਂ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ। ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਘਰ ਆਇਆ ਸੀ ਤਾਂ ਉਹ ਠੀਕ ਠਾਕ ਦਿਖਾਈ ਦੇ ਰਿਹਾ ਸੀ। ਪਰ ਅਗਲੇ ਹੀ ਦਿਨ ਸਵੇਰੇ ਉਸ ਦੀ ਮੌਤ ਦੀ ਖਬਰ ਆ ਗਈ। ਲੋਕਾਂ ਨੇ ਦੱਸਿਆ ਕਿ ਉਸਨੂੰ ਨਸ਼ਾ ਕਰਨ ਦੀ ਆਦਤ ਸੀ ਅਤੇ ਇਸੇ ਨਸ਼ੇ ਕਾਰਨ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਜੇਬ ਵਿੱਚੋਂ ਨਸ਼ੇ ਦਾ ਇੱਕ ਟੀਕਾ ਅਤੇ ਚਿੱਟੇ ਦੀ ਪੁੜੀ ਵੀ ਬਰਾਮਦ ਹੋਈ ਹੈ। ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਦੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ ਅਤੇ ਇਸ ਕਰਕੇ ਬਹੁਤ ਸਾਰੀਆ ਮੌਤਾਂ ਵੀ ਹੋ ਚੁੱਕੀਆਂ ਹਨ। ਪਰ ਪੁਲਿਸ ਹਾਲੇ ਤੱਕ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਕਾਨੂੰਨੀ ਕਰਵਾਈ ਕੀਤੀ ਜਾਏ।