ਰੇਕੀ ਕਰਨ ਵਾਲੇ ਤਿੰਨ ਬਦਮਾਸ਼ ਗ੍ਰਿਫਤਾਰ, ਲੁਧਿਆਣਾ ‘ਚ ਕਾਰੋਬਾਰੀ ਤੇ ਚਲਾਈ ਸੀ ਗੋਲੀ, ਮਾਸਟਰ ਮਾਈਂਡ ਦੀ ਤਲਾਸ਼ ਵੀ ਸ਼ੁਰੂ

Updated On: 

27 Nov 2023 13:19 PM IST

ਲੁਧਿਆਣਾ ਵਿਖੇ ਕਾਰੋਬਾਰੀ ਤੇ ਗੋਲੀ ਚਲਾਉਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਘਟਨਾ ਦੇ ਮਾਸਟਰ ਮਾਈਂਡ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਗ੍ਰਿਫਤਾਰ ਮੁਲਜ਼ਮਾਂ ਦੇ ਮੋਬਾਇਲ ਸੈਕਨ ਕਰੀ ਹੈ।

ਰੇਕੀ ਕਰਨ ਵਾਲੇ ਤਿੰਨ ਬਦਮਾਸ਼ ਗ੍ਰਿਫਤਾਰ, ਲੁਧਿਆਣਾ ਚ ਕਾਰੋਬਾਰੀ ਤੇ ਚਲਾਈ ਸੀ ਗੋਲੀ, ਮਾਸਟਰ ਮਾਈਂਡ ਦੀ ਤਲਾਸ਼ ਵੀ ਸ਼ੁਰੂ

ਸੰਕੇਤਕ ਤਸਵੀਰ

Follow Us On

ਪੰਜਾਬ ਨਿਊਜ। ਪੰਜਾਬ ਦੇ ਲੁਧਿਆਣਾ ‘ਚ ਕਾਰੋਬਾਰੀ ਸੰਭਵ ਜੈਨ ‘ਤੇ ਹੋਈ ਗੋਲੀਬਾਰੀ ਮਾਮਲੇ ‘ਚ 10ਵੇਂ ਦਿਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਘਟਨਾ ਦੇ ਸਮੇਂ ਸੰਭਵ ਜੈਨ ਅਤੇ ਉਸਦੇ ਘਰ ਦੀ ਰੇਕੀ ਕਰਨ ਵਾਲੇ 3 ਲੋਕਾਂ ਨੂੰ ਕਾਬੂ ਕੀਤਾ ਹੈ। ਕਾਰੋਬਾਰੀ ਤੋਂ ਜਿਹੜੀ ਕਾਰ ਖੋਹੀ ਸੀ ਉਹ ਵੀ ਲੁਧਿਆਣਾ (Ludhiana) ਲਿਆਂਦੀ ਗਈ ਹੈ। ਪਰ ਪੁਲਿਸ ਨੇ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਹੈ। ਫੜੇ ਗਏ ਨੌਜਵਾਨਾਂ ਨੂੰ ਮਾਸਟਰ ਮਾਈਂਡ ਵੱਲੋਂ ਹੀ ਰੇਕੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲਿਸ ਇਨ੍ਹਾਂ ਨੌਜਵਾਨਾਂ ਦੇ ਮੋਬਾਈਲ ਫੋਨਾਂ ਦੀ ਸਕੈਨਿੰਗ ਕਰ ਰਹੀ ਹੈ।