Road Accident: ਟਿੱਪਰ ਚਾਲਕ ਨੇ ਸਕੂਲੀ ਬੱਚਿਆਂ ਦੀ ਗੱਡੀ ਨੂੰ ਮਾਰੀ ਟੱਕਰ, ਕੁੱਝ ਬੱਚੇ ਹੋਏ ਜ਼ਖਮੀ
ਚਾਲਕ ਦੇ ਗਲਤ ਸਾਈਡ ਆਉਣ ਕਾਰਨ ਕਪੂਰਥਲਾ ਦੇ ਬੇਗੋਵਾਲ-ਸੁਭਾਨਪੁਰ ਰੋਡ ਤੇ ਇਹ ਹਾਦਸਾ ਹੋਇਆ ਹੈ, ਜਿਸ ਵਿੱਚ ਕੁੱਝ ਬੱਚੇ ਜਖਮੀ ਹੋ ਗਏ। ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਘਟਨਾ ਵਾਲੇ ਸਥਾਨ ਤੇ ਪਹੁੰਚ ਗਏ। ਉਨ੍ਹਾਂ ਨੇ ਟਿੱਪਰ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਬੱਸ ਦੇ ਸ਼ੀਸ਼ੇ ਹੋਏ ਚਕਨਾਚੂਰ
ਟੱਕਰ ਕਾਰਨ ਬੱਸ ਦੇ ਸਾਈਡ ਸ਼ੀਸ਼ੇ ਚਕਨਾਚੂਰ ਹੋ ਗਏ, ਉਥੇ ਹੀ ਸਕੂਲੀ ਬੱਸ (School Bus) ਅੰਦਰ ਬੈਠੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਕੂਲ ਬੱਸ ਡਰਾਈਵਰ ਅਨੁਸਾਰ ਉਸ ਨੇ ਟਿੱਪਰ ਨੂੰ ਰੋਕਣ ਲਈ ਵਾਰ-ਵਾਰ ਹਾਰਨ ਵਜਾਇਆ ਪਰ ਟਿੱਪਰ ਚਾਲਕ ਨੇ ਇੱਕ ਨਹੀਂ ਸੁਣੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਕੁਝ ਹੀ ਮਿੰਟਾਂ ‘ਚ ਮੌਕੇ ‘ਤੇ ਪਹੁੰਚ ਗਏ।ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ
ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਦੇਖ ਕੇ ਉਨਾਂ ਦੀ ਜਾਨ ਵਿੱਚ ਜਾਨ ਆ ਗਈ। ਮਾਮੂਲੀ ਸੱਟਾਂ ਲੱਗਣ ਵਾਲੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਬੱਚਿਆਂ ਦੇ ਰਿਸ਼ਤੇਦਾਰਾਂ ਨੇ ਅਣਗਹਿਲੀ ਵਰਤਣ ਵਾਲੇ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
