ਹੈਦਰਾਬਾਦ ਚ ਫਰਜ਼ੀ IPL ਟਿਕਟ ਰੈਕੇਟ ਦਾ ਪਰਦਾਫਾਸ਼, ਸਰਕਨਾ ਸਣੇ 6 ਸ਼ਾਤਿਰ ਪੁਲਿਸ ਵੱਲੋਂ ਗ੍ਰਿਫਤਾਰ।
Sports News। Telangana ਦੇ ਹੈਦਰਾਬਾਦ ਵਿੱਚ
ਆਈਪੀਐੱਲ (IPL) ਟਿਕਟਾਂ ਗੈਰ-ਕਾਨੂੰਨੀ ਛਪਾਈ ਅਤੇ ਵਿਕਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਰਚਾਕੋਂਡਾ ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕੇ. ਗੋਵਰਧਨ ਰੈਡੀ, ਅਖਿਲ ਅਹਿਮਦ, ਪੀ ਮ੍ਰਿਦੁਲ ਵਾਮਸ਼ੀ, ਮੁਹੰਮਦ ਫਹੀਮ, ਸ਼ਰਵਨ ਕੁਮਾਰ ਅਤੇ ਮੁਹੰਮਦ ਏਜਾਜ਼ ਦਾ ਨਾਂਅ ਸ਼ਾਮਿਲ ਹੈ।_)
ਰਚਾਕੋਂਡਾ ਦੇ ਕਮਿਸ਼ਨਰ ਡੀਐਸ ਚੌਹਾਨ ਨੇ ਦੱਸਿਆ ਕਿ ਗੋਵਰਧਨ ਰੈੱਡੀ, ਆਈਪੀਐਲ ਮੈਚਾਂ ਲਈ ਨਿਯੁਕਤ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਦੇ ਉਪ-ਕੰਟਰੈਕਟਰ ਨੇ ਅਖਿਲ, ਵਮਸ਼ੀ, ਸ਼ਰਵਨ ਅਤੇ ਏਜਾਜ਼ ਨੂੰ ਆਈਪੀਐਲ ਮੈਚਾਂ ਵਿੱਚ ਤਸਦੀਕ ਕਰਨ ਵਾਲੇ ਵਜੋਂ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਸਟੇਡੀਅਮ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਦੇ ਕੇ ਮਾਨਤਾ ਕਾਰਡ ਜਾਰੀ ਕੀਤੇ ਸਨ।
ਬਾਰਕੋਡ ਦੀ ਫੋਟੋ ਖਿੱਚਕੇ ਕੀਤੀ ਧੋਖਾਧੜੀ
ਅਖਿਲ ਵਾਮਸ਼ੀ ਦੇ ਮਾਨਤਾ ਕਾਰਡ ‘ਤੇ ਬਾਰਕੋਡ ਦੀ ਫੋਟੋ ਖਿੱਚਦਾ ਹੈ ਅਤੇ ਇਸਨੂੰ ਫਹੀਮ ਨੂੰ ਈਮੇਲ ਕਰਦਾ ਹੈ, ਜੋ ਚਿੱਕਦਾਪੱਲੀ ਵਿੱਚ ਫੋਟੋਕਾਪੀ ਦੀ ਦੁਕਾਨ ਦਾ ਮਾਲਿਕ ਹੈ। ਸ਼ਰਵਣ ਨੇ ਆਈਪੀਐਲ ਮੈਚਾਂ ਦੀਆਂ ਟਿਕਟਾਂ ਲਈ ਇੱਕ ਖਾਲੀ ਟੈਂਪਲੇਟ ਪ੍ਰਦਾਨ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਗਰੋਹ ਗੈਰ-ਕਾਨੂੰਨੀ ਢੰਗ ਨਾਲ ਕਰੀਬ 200 ਟਿਕਟਾਂ ਛਾਪ ਕੇ ਲੋਕਾਂ ਨੂੰ ਵੇਚਦਾ ਸੀ।
ਗਿਰੋਹ ਦੇ ਛੇ ਮੈਂਬਰ ਪੁਲਿਸ ਨੇ ਕੀਤੇ ਗ੍ਰਿਫਤਾਰ
ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਜਦੋਂ
ਹੈਦਰਾਬਾਦ (Hyderabad) ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਜਾਅਲਸਾਜ਼ੀ ਦੀ ਖੇਡ ਸਾਹਮਣੇ ਆ ਗਈ। ਇਸ ਤੋਂ ਬਾਅਦ ਪੁਲਿਸ ਨੇ ਗਿਰੋਹ ਦੇ ਛੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ