ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਬਹਿਸ ਹੁਣ ਲਵੇਗੀ ਕਿੰਨੀਆਂ ਜਾਨਾਂ? ਤਰਨਤਾਰਨ ਗੈਂਗਵਾਰ ‘ਚ ਸ਼ਹਿਜਾਦ ਭੱਟੀ ਦੀ ਐਂਟਰੀ

Updated On: 

24 Sep 2025 10:54 AM IST

Shahzad Bhatti on Tarntaran Gangwar: ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਆਡੀਓ ਮੈਸੇਜ 'ਚ ਕਹਿ ਰਿਹਾ ਹੈ ਕਿ ਤਰਨਤਾਰਨ ਡਬਲ ਮਰਡਰ ਕੇਸ ਸਿਰਫ਼ ਟ੍ਰੇਲਰ ਸੀ। ਪੱਗ ਤੇ ਕੇਸਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਹੁਣ ਹਰ ਹਾਲ 'ਚ ਅੰਜਾਮ ਭੁਗਤਣਾ ਹੋਵੇਗਾ। ਭੱਟੀ ਨੇ ਕਿਹਾ ਕਿ ਚਾਹੇ ਸਾਹਮਣੇ ਵਾਲੇ ਕਿੰਨੇ ਵੀ ਗੈਂਗਸਟਰ ਕਿਉਂ ਨਾ ਲੈ ਆਉਣ, ਉਹ ਤੇ ਉਸ ਦੇ ਸਾਥੀ ਸਭ ਨੂੰ ਖ਼ਤਮ ਕਰ ਦੇਣਗੇ।

ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਬਹਿਸ ਹੁਣ ਲਵੇਗੀ ਕਿੰਨੀਆਂ ਜਾਨਾਂ? ਤਰਨਤਾਰਨ ਗੈਂਗਵਾਰ ਚ ਸ਼ਹਿਜਾਦ ਭੱਟੀ ਦੀ ਐਂਟਰੀ

ਤਰਨਤਾਰਨ ਗੈਂਗਵਾਰ 'ਚ ਸ਼ਹਿਜਾਦ ਭੱਟੀ ਦੀ ਐਂਟਰੀ

Follow Us On

ਤਰਨਤਾਰਨ ਚ ਸੋਮਵਾਰ, 22 ਸਤੰਬਰ ਦੀ ਸ਼ਾਮ ਨੂੰ ਹੋਈ ਗੈਂਗਵਾਰ ਚ ਪਾਕਿਸਤਾਨੀ ਡੋਨ ਸ਼ਹਿਜਾਦ ਭੱਟੀ ਦੀ ਐਂਟਰੀ ਹੋ ਗਈ ਹੈ। ਭੱਟੀ ਨੇ ਰੈਪਰ ਤੇ ਸੋਸ਼ਲ ਮੀਡੀਆ ਇਨਫਲੁਐਂਸਰ ਜੱਸ ਧਾਲੀਵਾਲ ਤੇ ਉਸ ਦੇ ਕਰੀਬੀ ਰੈਪਰ ਸੁਲਤਾਨ ਸਮੇਤ ਇਨਫਲੁਐਂਸਰ ਮਹਿਕ ਪੰਡੋਰੀ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਧਮਕੀ ਦਿੱਤੀ ਹੈ। ਸ਼ਹਿਜਾਦ ਭੱਟੀ ਦਾ ਇੱਕ ਕਥਿਤ ਆਡੀਓ ਮੈਸੇਜ ਵਾਇਰਲ ਹੋ ਰਿਹਾ ਹੈ।

ਭੱਟੀ ਆਡੀਓ ਮੈਸੇਜ ਚ ਕਹਿ ਰਿਹਾ ਹੈ ਕਿ ਤਰਨਤਾਰਨ ਡਬਲ ਮਰਡਰ ਕੇਸ ਸਿਰਫ਼ ਟ੍ਰੇਲਰ ਸੀ। ਪੱਗ ਤੇ ਕੇਸਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਹੁਣ ਹਰ ਹਾਲ ਚ ਅੰਜਾਮ ਭੁਗਤਣਾ ਹੋਵੇਗਾ। ਭੱਟੀ ਨੇ ਕਿਹਾ ਕਿ ਚਾਹੇ ਸਾਹਮਣੇ ਵਾਲੇ ਕਿੰਨੇ ਵੀ ਗੈਂਗਸਟਰ ਕਿਉਂ ਨਾ ਲੈ ਆਉਣ, ਉਹ ਤੇ ਉਸ ਦੇ ਸਾਥੀ ਸਭ ਨੂੰ ਖ਼ਤਮ ਕਰ ਦੇਣਗੇ।

ਦੱਸ ਦੇਈਏ ਕਿ ਇਹ ਪੂਰਾ ਮਾਮਲਾ ਮਹਿਕ ਪੰਡੋਰੀ ਤੇ ਜੱਸ ਧਾਲੀਵਾਲ ਦੀ ਸੋਸ਼ਲ ਮੀਡੀਆ ਦੀ ਜ਼ੁਬਾਨੀ ਲੜਾਈ ਤੋਂ ਸ਼ੁਰੂ ਹੋਇਆ ਸੀ ਤੇ ਇਸ ਚ ਪਾਕਿਸਤਾਨੀ ਗੈਂਗਸਟਰ ਵੀ ਕੁੱਦ ਪਿਆ ਹੈ। ਹਾਲਾਂਕਿ, ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਤੇ ਰੈਪਰ ਜੱਸੀ ਧਾਲੀਵਾਲ ਦਾ ਰਾਜ਼ੀਨਾਮਾ ਹੋ ਚੁੱਕਿਆ ਹੈ ਤੇ ਇਸ ਦੀ ਵੀਡਿਓ ਵੀ ਮਹਿਕ ਪੰਡੋਰੀ ਨੇ ਸ਼ੇਅਰ ਕੀਤੀ ਹੈ, ਪਰ ਇਸ ਦੇ ਬਾਵਜੂਦ ਭੱਟੀ ਨੇ ਧਮਕੀ ਦਿੱਤੀ ਹੈ।

ਸ਼ਹਿਜਾਦ ਭੱਟੀ ਨੇ ਕੀ ਕਿਹਾ?

ਸ਼ਹਿਜਾਦ ਭੱਟੀ ਦੀ ਕਥਿਤ ਵਾਇਰਲ ਵੀਡੀਓ ਚ ਉਹ ਕਹਿ ਰਿਹਾ ਹੈ ਕਿ ਚਾਹੇ ਸੁਲਤਾਨ ਹੋਵੇ ਜਾ ਜੱਸ ਧਾਲੀਵਾਲ, ਜਿਨ੍ਹਾਂ ਨੇ ਸ਼ਰੀਰਕ ਤੌਰ ਤੇ ਮਜ਼ਬੂਰ ਮਹਿਕ ਪੰਡੋਰੀ ਨਾਲ ਕੁੱਟਮਾਰ ਕੀਤੀ, ਉਹ ਗਲਤ ਹੈ। ਹੁਣ ਇਹ ਲੋਕ ਜਿੰਨਾ ਵੀ ਭੱਜ ਸਕਦੇ ਹਨ ਭੱਜ ਲੈਣ, ਕਿਉਂਕਿ ਮੈਂ ਸਭ ਨੂੰ ਜਾਣਦਾ ਹਾਂ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ।

ਭੱਟੀ ਨੇ ਕਿਹਾ ਕਿ ਜੇਕਰ ਕੁੱਟਮਾਰ ਕਿਸੇ ਮਰਦ ਨਾਲ ਹੁੰਦੀ ਤਾਂ ਸਮਝ ਆਉਂਦਾ। ਪਰ ਇੱਕ ਅਜਿਹੇ ਬੰਦੇ ਨਾਲ ਕੁੱਟਮਾਰ ਹੋਈ ਜੋ ਸਹੀ ਢੰਗ ਨਾਲ ਚੱਲ ਵੀ ਨਹੀਂ ਸਕਦਾ, ਇਹ ਬੁਜ਼ਦਿਲੀ ਹੈ। ਪੱਗ ਦੇ ਕੇਸਾਂ ਨਾਲ ਜੋ ਕੀਤਾ ਗਿਆ, ਉਹ ਸਭ ਤੋਂ ਵੱਡੀ ਗਲਤੀ ਸੀ। ਭੱਟੀ ਨੇ ਕਿਹਾ ਕਿ ਗੈਂਗਸਟਰ ਗੋਪੀ ਘਨਸ਼ਾਮਪੁਰੀਆ ਉਸ ਦਾ ਦੋਸਤ ਹੈ ਤੇ ਇਸ ਗੈਂਗ ਨੂੰ ਚਲਾਉਣ ਵਾਲੇ ਡੋਨੀ ਬੱਲ ਨਾਲ ਵੀ ਕੋਈ ਤਕਰਾਰ ਨਹੀਂ ਹੈ। ਇਹ ਗੱਲ ਪਹਿਲਾਂ ਘੱਟ ਲੋਕਾਂ ਨੂੰ ਪਤਾ ਸੀ, ਪਰ ਹੁਣ ਜਗ ਜ਼ਾਹਰ ਹੋ ਚੁੱਕੀ ਹੈ।

ਪਾਕਿਸਤਾਨੀ ਗੈਂਗਸਟਰ ਨੇ ਕਿਹਾ ਕਿ ਜੋ ਇਨ੍ਹਾਂ ਨੇ ਪੰਡੋਰੀ ਨਾਲ ਕੀਤਾ ਉਹ ਗਲਤ ਸੀ ਤੇ ਤਰਨਤਾਰਨ ਮਰਡਰ ਕੇਸ ਤਾਂ ਟ੍ਰੇਲਰ ਸੀ। ਇਹ ਘਟਨਾ ਉਨ੍ਹਾਂ ਦੇ ਲਈ ਚੇਤਾਵਨੀ ਸੀ ਤੇ ਹੁਣ ਪੰਡੋਰੀ ਦੇ ਘਰ ਜਾ ਕੇ ਕੁੱਟਮਾਰ ਕਰਨ ਵਾਲੇ ਤਿਆਰੀ ਕਰ ਲੈਣ, ਕਿਉਂਕਿ ਇਹ ਮਾਮਲਾ ਕੁੱਟਮਾਰ ਦਾ ਨਹੀਂ, ਧਾਰਮਿਕ ਅਪਮਾਨ ਦਾ ਹੈ।

ਤਰਨਤਾਰਨ ਡਬਲ ਮਰਡਰ ਕੇਸ

ਦੱਸ ਦੇਈਏ ਕਿ ਸੋਮਵਾਰ ਸ਼ਾਮ ਤਰਨਤਾਰਨ ਚ 2 ਧਿਰਾਂ ਵਿਚਕਾਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਕੈਰੋਂ ਪਿੰਡ ਦੇ ਰੇਲਵੇ ਫਾਟਕ ਦੇ ਨੇੜੇ ਗੋਲੀਬਾਰੀ ਚ ਕਰਮੂਵਾਲਾ ਪਿੰਡ ਵਾਸੀ ਸਮਰਬੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਿਕ ਸੌਰਭ ਸਿੰਘ ਵਾਸੀ ਮਹਿਰਾਣਾ ਪਿੰਡ ਦੀ ਇਲਾਜ਼ ਦੌਰਾਨ ਮੌਤ ਹੋ ਗਈ ਸੀ।

ਇਸ ਘਟਨਾ ਦੀ ਜ਼ਿੰਮੇਵਾਰੀ ਗੋਪੀ ਘਨਸ਼ਾਮਪੁਰੀਆ ਗੈਂਗ ਨੇ ਲਈ ਸੀ। ਇਸ ਗੈਂਗ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਈ ਸੀ ਜਿਸ ਚ ਕਿਹਾ ਗਿਆ ਕਿ ਇਹ ਸਾਡੇ ਵਿਰੋਧੀ ਜੱਗੂ ਤੇ ਹੈਰੀ ਟੌਟ ਨਾਲ ਮਿਲਦੇ-ਵਰਤਦੇ ਸਨ, ਇਸ ਲਈ ਅਸੀਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਪੋਸਟ ਚ ਮਹਿਕ ਪੰਡੋਰੀ ਨਾਲ ਕੁੱਟਮਾਰ ਦਾ ਵੀ ਜ਼ਿਕਰ ਕੀਤਾ ਗਿਆ ਸੀ ਤੇ ਕਿਹਾ ਸੀ ਕਿ ਅਪਾਹਜ ਨਾਲ ਕੁੱਟਮਾਰ ਕਰਨਾ ਨਾ ਮਰਦਾਂ ਵਾਲੀ ਗੱਲ ਹੈ।