ਅੰਮ੍ਰਿਤਸਰ ਵਿੱਚ ਜਾਗਰਣ ਦੌਰਾਨ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ

Published: 

14 Dec 2025 19:20 PM IST

Amritsar Firing: ਜ਼ਖ਼ਮੀ ਨੌਜਵਾਨ ਦੀ ਭਾਬੀ ਪ੍ਰਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਦੇਵਰ ਜਾਗਰਣ ਵਿੱਚ ਸਿਰਫ਼ ਬਜ਼ੁਰਗ ਨੂੰ ਬਚਾਉਣ ਗਿਆ ਸੀ। ਇਸੇ ਦੌਰਾਨ ਮੁਹੱਲੇ ਦਾ ਹੀ ਇੱਕ ਨੌਜਵਾਨ, ਜਿਸ ਦੀ ਪਛਾਣ ਵਿਕਰਮ ਸ਼ਰਮਾ ਵਜੋਂ ਹੋਈ ਹੈ, ਮੌਕੇ ਤੇ ਆਇਆ ਅਤੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਦੇਵਰ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ।

ਅੰਮ੍ਰਿਤਸਰ ਵਿੱਚ ਜਾਗਰਣ ਦੌਰਾਨ ਫਾਇਰਿੰਗ, ਨੌਜਵਾਨ ਗੰਭੀਰ ਜ਼ਖ਼ਮੀ

ਫਾਈਰਿੰਗ ਦੀ ਸੰਕੇਤਿਕ ਤਸਵੀਰ। (Image Credit Source: Getty Images)

Follow Us On

ਅੰਮ੍ਰਿਤਸਰ ਦੇ ਆਦਰਸ਼ ਨਗਰ, ਇਸਲਾਮਾਬਾਦ ਇਲਾਕੇ ਵਿੱਚ ਦੇਰ ਰਾਤ ਹੋ ਰਹੇ ਧਾਰਮਿਕ ਜਾਗਰਣ ਦੌਰਾਨ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਆਪਸੀ ਝਗੜੇ ਨੇ ਫਾਇਰਿੰਗ ਦਾ ਰੂਪ ਧਾਰ ਲਿਆ। ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਹੈ।

ਜਾਗਰਣ ਦੌਰਾਨ ਝਗੜਾ, ਅਚਾਨਕ ਚੱਲੀ ਗੋਲੀ

ਜਾਣਕਾਰੀ ਮੁਤਾਬਕ, ਆਦਰਸ਼ ਨਗਰ ਦੇ ਇਸਲਾਮਾਬਾਦ ਇਲਾਕੇ ਵਿੱਚ ਗਲੀ ਦੇ ਅੰਦਰ ਜਾਗਰਣ ਦਾ ਆਯੋਜਨ ਕੀਤਾ ਗਿਆ ਸੀ। ਜਾਗਰਣ ਦੌਰਾਨ ਖਾਣੇ ਸਮੇਂ ਕਿਸੇ ਗੱਲ ਨੂੰ ਲੈ ਕੇ ਇੱਕ ਬਜ਼ੁਰਗ ਨਾਲ ਮਾਰਪੀਟ ਸ਼ੁਰੂ ਹੋ ਗਈ। ਇਸ ਦੌਰਾਨ ਉੱਥੇ ਮੌਜੂਦ ਨੌਜਵਾਨ ਨੇ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਝਗੜਾ ਰੋਕਣ ਲਈ ਦਖਲ ਦਿੱਤਾ। ਪਰ ਮਾਮਲਾ ਠੰਡਾ ਹੋਣ ਦੀ ਬਜਾਏ ਹੋਰ ਵਧ ਗਿਆ।

ਪਰਿਵਾਰ ਦਾ ਦੋਸ਼, ਬੇਵਜ੍ਹਾ ਚਲਾਈ ਗਈ ਗੋਲੀ

ਜ਼ਖ਼ਮੀ ਨੌਜਵਾਨ ਦੀ ਭਾਬੀ ਪ੍ਰਿਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਦੇਵਰ ਜਾਗਰਣ ਵਿੱਚ ਸਿਰਫ਼ ਬਜ਼ੁਰਗ ਨੂੰ ਬਚਾਉਣ ਗਿਆ ਸੀ। ਇਸੇ ਦੌਰਾਨ ਮੁਹੱਲੇ ਦਾ ਹੀ ਇੱਕ ਨੌਜਵਾਨ, ਜਿਸ ਦੀ ਪਛਾਣ ਵਿਕਰਮ ਸ਼ਰਮਾ ਵਜੋਂ ਹੋਈ ਹੈ, ਮੌਕੇ ਤੇ ਆਇਆ ਅਤੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਦੇਵਰ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਿਆ।

ਆਈਸੀਯੂ ਵਿੱਚ ਦਾਖ਼ਲ, ਹਾਲਤ ਨਾਜ਼ੁਕ

ਪ੍ਰਿਆ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸਦਿਆਂ ਆਈਸੀਯੂ ਵਿੱਚ ਦਾਖ਼ਲ ਕਰ ਲਿਆ। ਫਿਲਹਾਲ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਜ਼ਖ਼ਮੀ ਨੌਜਵਾਨ ਫਾਰਮੇਸੀ ਦਾ ਕੰਮ ਕਰਦਾ ਹੈ, ਵਿਆਹਿਆ ਹੋਇਆ ਹੈ ਅਤੇ ਪਰਿਵਾਰ ਦਾ ਮੁੱਖ ਸਹਾਰਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ, ਦੋਸ਼ੀ ਦੀ ਭਾਲ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਸਮੇਂ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਵਿੱਚ ਜਾਗਰਣ ਦੌਰਾਨ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਅਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਸਤਾ ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਗੋਲੀ ਚਲਾਈ ਗਈ।

ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ

ਏਸੀਪੀ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Stories
ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ 4 ਕਿਲੋ ਹੈਰੋਇਨ ਪਕੜੀ, ਪਿਸਤੌਲ, ਕਾਰਤੂਸ ਅਤੇ ਡਰੱਗ ਮਨੀ ਨਾਲ ਤਿੰਨ ਗ੍ਰਿਫ਼ਤਾਰ
ਬਰਨਾਲਾ ਵਿਖੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਹੇਠ ਅਧਿਆਪਕ ਗ੍ਰਿਫ਼ਤਾਰ, ਸਿੱਖਿਆ ਵਿਭਾਗ ਨੇ ਕੀਤਾ ਨਿਲੰਬਿਤ
ਫਿਰੋਜ਼ਪੁਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਘਟਨਾ ਸੀਸੀਟੀਵੀ ਵਿਚ ਕੈਦ
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ ‘ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ