ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਬਾਰੀ, ਰਾਣਾ ਬਲਾਚੌਰੀਆ ਦੀ ਮੌਤ

Updated On: 

15 Dec 2025 20:25 PM IST

Mohali Firing in Khabadi Match: ਮਿਲੀ ਜਾਣਕਾਰੀ ਅਨੁਸਾਰ, ਬੋਲੈਰੋ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਨੂੰ ਪ੍ਰਮੋਟ ਕਰ ਰਹੇ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ।

ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਬਾਰੀ, ਰਾਣਾ ਬਲਾਚੌਰੀਆ ਦੀ ਮੌਤ

Photo Credit: Social Media

Follow Us On

ਮੋਹਾਲੀ ਦੇ ਸੋਹਣਾ ਇਲਾਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਥੇ ਕਬੱਡੀ ਕੱਪ ਮੌਕੇ ਗੋਲੀਆਂ ਚੱਲ ਗਈਆਂ ਹਨ। ਇਹ ਮਾਮਲਾ ਮੋਹਾਲੀ ਦੇ ਸੈਕਟਰ-82 ਦੇ ਮੈਦਾਨ ਵਿੱਚ ਵਾਪਰਿਆ। ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਬੋਲੈਰੋ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਨੂੰ ਪ੍ਰਮੋਟ ਕਰ ਰਹੇ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਕੰਵਰ ਦਿਗਵਿਜੈ ਸਿੰਘ ਰਾਣਾ ਦੇ ਪਿਤਾ ਦਾ ਨਾਮ ਰਾਜੀਵ ਕੁਮਾਰ ਹੈ। ਉਹ ਪਿੰਡ ਚਣਕੋਆ, ਤਹਿਸੀਲ ਬਲਾਚੌਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।

ਸਿੰਗਰ ਮਨਕੀਰਤ ਔਲਖ ਦੇ ਵੀ ਆਉਣ ਦਾ ਸੀ ਪ੍ਰੋਗਰਾਮ

ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਪਟਾਕੇ ਚੱਲ ਰਹੇ ਹਨ। ਮੈਚ ਦੇ ਦੌਰਾਨ ਕਰੀਬ 6 ਰਾਊਂਡ ਫਾਇਰਿੰਗ ਹੋਈ। ਗੋਲੀਆਂ ਦਰਸ਼ਕਾਂ ਦੇ ਉੱਪਰੋਂ ਲੰਘੀਆਂ ਸਨ। ਕਬੱਡੀ ਖਿਡਾਰੀ ਵੀ ਗਰਾਊਂਡ ‘ਤੇ ਤਿਆਰੀ ਕਰ ਰਹੇ ਸਨ, ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਟੂਰਨਾਮੈਂਟ ਵਿੱਚ ਮਸ਼ਹੂਰ ਸਿੰਗਰ ਮਨਕੀਰਤ ਔਲਖ ਦੇ ਵੀ ਆਉਣ ਦਾ ਪ੍ਰੋਗਰਾਮ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਉਥੇ ਹੀ ਜ਼ਖਮੀਂ ਹੋਏ ਪ੍ਰਮੋਟਰ ਦੀ ਪਹਿਚਾਣ ਰਾਣਾ ਬਲਾਚੌਰੀਆਂ ਵੱਜੋਂ ਹੋਈ ਹੈ।

ਰਾਣਾ ਦੀ ਬੰਬੀਹਾ ਗੈਂਗ ਦੇ ਨਾਲ ਸੀ ਦੁਸ਼ਮਣੀ- ਐਸਐਸਪੀ ਮੋਹਾਲੀ

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਨੇ ਦੱਸਿਆ ਕਿ 4 ਤੋਂ 5 ਹਮਲਾਵਰਾਂ ਵੱਲੋਂ ਗੋਲੀਆਂ ਚਲਾਇਆਂ ਗਈਆਂ। ਇਸ ਦੌਰਾਨ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀਆਂ ਲੱਗੀਆਂ। ਇਸ ਗੋਲੀਬਾਰੀ ਵਿੱਚ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਹੈ। ਐਸਐਸਪੀ ਨੇ ਦੱਸਿਆ ਕੀ ਰਾਣਾ ਦੀ ਬੰਬੀਹਾ ਗੈਂਗ ਦੇ ਨਾਲ ਦੁਸ਼ਮਣੀ ਸੀ। ਸੋਹਾਣਾ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਫਾਈਰਿੰਗ ਕੀਤੀ।