ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਤਰਨਤਾਰਨ ‘ਚ ਸਕੂਲ ‘ਚ ਪਿਸਤੌਲ ਲੈ ਕੇ ਪਹੁੰਚੀ 7ਵੀਂ ਦੀ ਵਿਦਿਆਰਥਣ, ਚਿੰਤਾ ‘ਚ ਅਧਿਆਪਕ

ਭਿੱਖੀਵਿੰਡ ਥਾਣੇ ਨੇ ਵਿਦਿਆਰਥੀ ਦੇ ਪਿਤਾ ਸਰਬਜੀਤ ਸਿੰਘ ਖ਼ਿਲਾਫ਼ ਲਾਪਰਵਾਹੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਵਿਦਿਆਰਥੀ ਪਿਸਤੌਲ ਲੈ ਕੇ ਸਕੂਲ ਕਿਉਂ ਪਹੁੰਚੀ।

ਤਰਨਤਾਰਨ 'ਚ ਸਕੂਲ 'ਚ ਪਿਸਤੌਲ ਲੈ ਕੇ ਪਹੁੰਚੀ 7ਵੀਂ ਦੀ ਵਿਦਿਆਰਥਣ, ਚਿੰਤਾ 'ਚ ਅਧਿਆਪਕ
Follow Us
tv9-punjabi
| Updated On: 29 Apr 2025 00:06 AM IST

ਤਰਨਤਾਰਨ ਦੇ ਭਿੱਖੀਵਿੰਡ ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 7ਵੀਂ ਜਮਾਤ ਦੀ ਇੱਕ ਵਿਦਿਆਰਥਣ ਆਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਲੈ ਕੇ ਸਕੂਲ ਪਹੁੰਚੀ। ਸਕੂਲ ਦੇ ਪ੍ਰਿੰਸੀਪਲ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਵਿਦਿਆਰਥੀ ਦੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ, ਵਿਦਿਆਰਥੀ ਦੇ ਪਿਤਾ, ਸਾਬਕਾ ਸੈਨਿਕ ਸਰਬਜੀਤ ਸਿੰਘ, ਸਕੂਲ ਪਹੁੰਚੇ। ਉਨ੍ਹਾਂ ਨੇ ਪ੍ਰਿੰਸੀਪਲ ਨੂੰ ਦੱਸਿਆ ਕਿ ਉਸ ਦਾ ਲਾਇਸੈਂਸੀ ਪਿਸਤੌਲ ਘਰੋਂ ਗਾਇਬ ਹੈ ਤੇ ਹੋ ਸਕਦਾ ਹੈ ਕਿ ਉਹ ਉਸ ਦੀ ਧੀ ਕੋਲ ਹੋਵੇ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਵਿਦਿਆਰਥੀ ਨੂੰ ਦਫ਼ਤਰ ਬੁਲਾਇਆ। ਪੁੱਛਗਿੱਛ ਕਰਨ ‘ਤੇ, ਵਿਦਿਆਰਥੀ ਨੇ ਆਪਣੀ ਕਮਰ ਤੋਂ ਪਿਸਤੌਲ ਕੱਢ ਕੇ ਪ੍ਰਬੰਧਨ ਨੂੰ ਦੇ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸਿਸਟਰ ਅੰਸੀਤਾ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਘਟਨਾ ਦਾ ਵੀਡੀਓ ਵਾਇਰਲ

ਭਿੱਖੀਵਿੰਡ ਥਾਣੇ ਨੇ ਵਿਦਿਆਰਥੀ ਦੇ ਪਿਤਾ ਸਰਬਜੀਤ ਸਿੰਘ ਖ਼ਿਲਾਫ਼ ਲਾਪਰਵਾਹੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਵਿਦਿਆਰਥੀ ਪਿਸਤੌਲ ਲੈ ਕੇ ਸਕੂਲ ਕਿਉਂ ਪਹੁੰਚੀ। ਹੁਣ ਤੱਕ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕਲਸੀਆਂ ਕਲਾ ਦੇ ਸਰਬਜੀਤ ਸਿੰਘ ਦੀ ਲਾਪਰਵਾਹੀ ਨੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਚਿੰਤਤ ਕਰ ਦਿੱਤਾ ਹੈ।