ਨਿਸ਼ਾਨੇਬਾਜ਼ ਸਿੱਪੀ ਸਿੱਧੂ ਕਤਲ ਮਾਮਲੇ ‘ਚ ਨਵਾਂ ਮੋੜ, SC ਜੱਜਾਂ ਦੀ ਬੈਂਚ ਨੇ ਸੁਣਵਾਈ ਤੋਂ ਬਣਾਈ ਦੂਰੀ

Updated On: 

22 May 2024 11:40 AM

Sippy Sandhu Murder Case: ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਇਸ ਮਾਮਲੇ 'ਚ ਕਿਹਾ ਹੈ ਇਸ 'ਚ ਮੁਲਜ਼ਮ ਸਾਬਕਾ ਜੱਜ ਦੀ ਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅਗਲੇ ਹਫ਼ਤੇ ਕਿਸੇ ਹੋਰ ਛੁੱਟੀ ਵਾਲੇ ਬੈਂਚ ਕੋਲ ਸੂਚੀਬੱਧ ਕੀਤਾ ਜਾਵੇ।

ਨਿਸ਼ਾਨੇਬਾਜ਼ ਸਿੱਪੀ ਸਿੱਧੂ ਕਤਲ ਮਾਮਲੇ ਚ ਨਵਾਂ ਮੋੜ, SC ਜੱਜਾਂ ਦੀ ਬੈਂਚ ਨੇ ਸੁਣਵਾਈ ਤੋਂ ਬਣਾਈ ਦੂਰੀ

ਸੁਪਰੀਮ ਕੋਰਟ

Follow Us On

Sippy Sandhu Murder Case: ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਚੰਡੀਗੜ੍ਹ ਵਿੱਚ 2015 ਵਿੱਚ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਦੇ ਮਾਮਲੇ ਵਿੱਚ ਖੁਦ ਨੂੰ ਵੱਖ ਕਰ ਲਿਆ ਹੈ। ਇਸ ਮਾਮਲੇ ‘ਚ ਮੁਲਜ਼ਮ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਹੈ। ਜਸਟਿਸ ਦੀਪਾਂਕਰ ਦੱਤਾ ਅਤੇ ਸਤੀਸ਼ ਚੰਦਰ ਸ਼ਰਮਾ ਦੀ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰਨ ਲਈ ਤਿਆਰ ਨਹੀਂ ਹਨ।

ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਇਸ ਮਾਮਲੇ ‘ਚ ਕਿਹਾ ਹੈ ਇਸ ‘ਚ ਮੁਲਜ਼ਮ ਸਾਬਕਾ ਜੱਜ ਦੀ ਧੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅਗਲੇ ਹਫ਼ਤੇ ਕਿਸੇ ਹੋਰ ਛੁੱਟੀ ਵਾਲੇ ਬੈਂਚ ਕੋਲ ਸੂਚੀਬੱਧ ਕੀਤਾ ਜਾਵੇ।

HC ਦੇ ਹੁਕਮਾਂ ਨੂੰ ਚੁਣੌਤੀ

ਪਟੀਸ਼ਨਕਰਤਾ ਕਲਿਆਣੀ ਦੇ ਵਕੀਲ ਸਿਧਾਰਥ ਦਵੇ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਹ ਹੁਕਮ ਹਾਈ ਕੋਰਟ ਨੇ 25 ਅਪ੍ਰੈਲ ਨੂੰ ਜਾਰੀ ਕੀਤਾ ਸੀ। ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਗਵਾਹਾਂ ਦੇ ਬਿਆਨਾਂ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਸੀ।

ਇਹ ਵੀ ਪੜ੍ਹੋ: Lok Sabha Election: 5ਵੇਂ ਪੜਾਅ ਦੀਆਂ ਵੋਟਾਂ ਦੇ ਅੰਤਿਮ ਅੰਕੜੇ ਸਾਹਮਣੇ, ਜਾਣੋ ਕਿੰਨੀ ਹੋਈ ਵੋਟਿੰਗ

ਇਸੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ

ਦਵੇ ਨੇ ਦੱਸਿਆ ਕਿ ਪਹਿਲਾਂ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕੋਲ ਸੀ ਪਰ ਬਾਅਦ ਵਿੱਚ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸੀਬੀਆਈ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇੱਥੋਂ ਤੱਕ ਕਿ ਦੋਸ਼ ਆਇਦ ਕੀਤੇ ਗਏ ਹਨ। ਅਜਿਹੇ ‘ਚ ਉਹ ਮਾਮਲੇ ਦੀ ਸਹੀ ਬਹਿਸ ਕਰ ਸਕਦਾ ਸੀ, ਇਸ ਲਈ ਉਸ ਨੇ ਚੰਡੀਗੜ੍ਹ ਪੁਲਸ ਤੋਂ ਦਰਜ ਗਵਾਹਾਂ ਦੀ ਮੰਗ ਕੀਤੀ ਸੀ।

Exit mobile version