ਲੁਧਿਆਣਾ ਵਿੱਚ ਪੁਲਿਸ ਟੀਮ ‘ਤੇ ਹੋਇਆ ਹਮਲਾ, ਕਾਰ ਲੁੱਟ ਮਾਮਲੇ ਵਿੱਚ ਜਾਂਚ ਕਰਨ ਗਏ ਸੀ ਮੁਲਾਜ਼ਮ

Updated On: 

18 Jan 2025 09:53 AM

ਜਾਣਕਾਰੀ ਅਨੁਸਾਰ ਲਗਭਗ 4 ਦਿਨ ਪਹਿਲਾਂ, ਥਾਣਾ ਸਦਰ ਦੇ ਇਲਾਕੇ ਵਿੱਚੋਂ ਨਿਹੰਗਾਂ ਦੇ ਬਾਣੇ ਵਿੱਚ ਆਏ 3 ਲੁਟੇਰਿਆਂ ਨੇ ਸੰਗੋਵਾਲ ਪਿੰਡ ਵਿੱਚ ਬੰਦੂਕ ਦੀ ਨੋਕ 'ਤੇ ਇੱਕ ਵਿਅਕਤੀ ਤੋਂ ਇੱਕ ਆਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿੱਚ, ਦੇਰ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲਿਸ ਚੌਕੀ ਇੰਚਾਰਜ ਨੇ ਬਦਮਾਸ਼ਾਂ ਦੀ ਭਾਲ ਲਈ ਕਮਾਲਪੁਰ ਪਿੰਡ ਵਿੱਚ ਰੇਡ ਕੀਤੀ ਸੀ।

ਲੁਧਿਆਣਾ ਵਿੱਚ ਪੁਲਿਸ ਟੀਮ ਤੇ ਹੋਇਆ ਹਮਲਾ, ਕਾਰ ਲੁੱਟ ਮਾਮਲੇ ਵਿੱਚ ਜਾਂਚ ਕਰਨ ਗਏ ਸੀ ਮੁਲਾਜ਼ਮ

ਲੁਧਿਆਣਾ ਵਿੱਚ ਪੁਲਿਸ ਟੀਮ 'ਤੇ ਹੋਇਆ ਹਮਲਾ, ਕਾਰ ਲੁੱਟ ਮਾਮਲੇ ਵਿੱਚ ਜਾਂਚ ਕਰਨ ਗਏ ਸੀ ਮੁਲਾਜ਼ਮ

Follow Us On

ਲੁਧਿਆਣਾ ਵਿੱਚ ਬੀਤੀ ਰਾਤ ਕਰੀਬ ਸਵਾ ਦਸ ਵਜੇ ਜਗਰਾਉਂ ਦੇ ਕਮਾਲਪੁਰ ਪਿੰਡ ਵਿੱਚ ਰੇਕੀ ਕਰਨ ਗਈ ਇੱਕ ਪੁਲਿਸ ਟੀਮ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ ਨਿਹੰਗਾਂ ਨੇ ਕੀਤਾ ਹੈ। ਪੁਲਿਸ ਨੇ ਮੌਕੇ ਤੇ ਇੱਕ ਬਦਮਾਸ਼ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਹੈ। ਫਿਲਹਾਲ ਲੁਧਿਆਣਾ ਪੁਲਿਸ ਬਾਕੀ ਹਮਲਾਵਰਾਂ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਮਲੇ ਵਿੱਚ ਸਦਰ ਥਾਣੇ ਦੇ ਐਸਐਚਓ ਅਤੇ ਮਰਾਡੋ ਪੁਲਿਸ ਚੌਕੀ ਦੇ ਇੰਚਾਰਜ ਸਮੇਤ ਚਾਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਐਸਐਚਓ ਦੀ ਅੱਖ ਦੇ ਨੇੜੇ ਇੱਕ ਕੋਈ ਤਿੱਖੀ ਚੀਜ ਵੀ ਵੱਜੀ ਹੈ, ਜਦੋਂ ਕਿ ਬਦਮਾਸ਼ ਨੇ ਚੌਕੀ ਇੰਚਾਰਜ ਦੀਆਂ ਉਂਗਲਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ।

4 ਦਿਨ ਪਹਿਲਾਂ ਹੋਈ ਸੀ ਲੁੱਟ

ਜਾਣਕਾਰੀ ਅਨੁਸਾਰ ਲਗਭਗ 4 ਦਿਨ ਪਹਿਲਾਂ, ਥਾਣਾ ਸਦਰ ਦੇ ਇਲਾਕੇ ਵਿੱਚੋਂ ਨਿਹੰਗਾਂ ਦੇ ਬਾਣੇ ਵਿੱਚ ਆਏ 3 ਲੁਟੇਰਿਆਂ ਨੇ ਸੰਗੋਵਾਲ ਪਿੰਡ ਵਿੱਚ ਬੰਦੂਕ ਦੀ ਨੋਕ ‘ਤੇ ਇੱਕ ਵਿਅਕਤੀ ਤੋਂ ਇੱਕ ਆਲਟੋ ਕਾਰ ਲੁੱਟ ਲਈ ਸੀ। ਇਸ ਮਾਮਲੇ ਵਿੱਚ, ਦੇਰ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲਿਸ ਚੌਕੀ ਇੰਚਾਰਜ ਨੇ ਬਦਮਾਸ਼ਾਂ ਦੀ ਭਾਲ ਲਈ ਕਮਾਲਪੁਰ ਪਿੰਡ ਵਿੱਚ ਰੇਡ ਕੀਤੀ ਸੀ।

ਪੁਲਿਸ ਟੀਮ ਨੂੰ ਦੇਖ ਕੇ, ਇੱਕ ਨੌਜਵਾਨ ਨੇ ਅਲਾਰਮ ਵਜਾਇਆ। ਇਸ ਦੌਰਾਨ ਕੁਝ ਹੋਰ ਨੌਜਵਾਨਾਂ ਨੇ ਵੀ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਹਰਸ਼ਵੀਰ ਅਤੇ ਪੁਲਿਸ ਚੌਕੀ ਮਰਾਡੋ ਦੇ ਇੰਚਾਰਜ ਅਤੇ ਦੋ ਹੋਰ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ। ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ।

ਐਸਐਚਓ ਹਰਸ਼ਵੀਰ ਸਿੰਘ ਦੇ ਚਿਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਸੱਟ ਲੱਗੀ ਹੈ, ਜਿਸ ਦਾ ਇਲਾਜ ਸੀਐਮਸੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵੇਲੇ ਪੁਲਿਸ ਟੀਮ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਵਿੱਚ ਰੁੱਝੀ ਹੋਈ ਹੈ।

ਪੁਲਿਸ ਚੌਕੀ ਮਰਾਡੋ ਦੇ ਇੰਚਾਰਜ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ ਹੈ।