Jalandhar: ਪੈਟਰੋਲ ਪੰਪ ਮੈਨੇਜਰ ‘ਤੇ ਗੋਲੀ ਚਲਾਉਣ ਦਾ ਮਾਮਲਾ, ਪੁਲਿਸ ਨੇ ਕਾਬੂ ਕੀਤੇ ਤਿੰਨੋਂ ਮੁਲਜ਼ਮ

Updated On: 

18 Jan 2025 11:16 AM

ਪੁਲਿਸ ਸੂਤਰਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਇਹ ਸਾਰੇ ਲੁਟੇਰੇ ਹਾਲ ਹੀ ਵਿੱਚ ਇਹਨਾਂ ਅਪਰਾਧਾਂ ਵਿੱਚ ਸ਼ਾਮਿਲ ਹੋਏ ਹਨ ਅਤੇ ਉਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਉਨ੍ਹਾਂ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਉਹ ਸਾਰੇ ਹਥਿਆਰ ਸੋਸ਼ਲ ਮੀਡੀਆ ਤੋਂ ਖਰੀਦਦੇ ਸਨ।

Jalandhar: ਪੈਟਰੋਲ ਪੰਪ ਮੈਨੇਜਰ ਤੇ ਗੋਲੀ ਚਲਾਉਣ ਦਾ ਮਾਮਲਾ, ਪੁਲਿਸ ਨੇ ਕਾਬੂ ਕੀਤੇ ਤਿੰਨੋਂ ਮੁਲਜ਼ਮ

Jalandhar: ਪੈਟਰੋਲ ਪੰਪ ਮੈਨੇਜਰ 'ਤੇ ਗੋਲੀ ਚਲਾਉਣ ਦਾ ਮਾਮਲਾ, ਪੁਲਿਸ ਨੇ ਕਾਬੂ ਕੀਤੇ ਤਿੰਨੋਂ ਮੁਲਜ਼ਮ

Follow Us On

ਦੋ ਦਿਨ ਪਹਿਲਾਂ ਜਲੰਧਰ ਵਿੱਚ ਇੱਕ ਪੈਟਰੋਲ ਪੰਪ ਮੈਨੇਜਰ ਨੂੰ ਲੁੱਟਣ ਵਾਲੇ ਲੁਟੇਰਿਆਂ ਨੂੰ ਪੰਜਾਬ ਪੁਲਿਸ ਨੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਇਨ੍ਹਾਂ ਲੁਟੇਰਿਆਂ ਨੂੰ ਅੱਜ ਸਵੇਰੇ 4 ਵਜੇ ਸ਼ਿਮਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਹੁਣ ਪੁਲਿਸ ਦੀ ਹਿਰਾਸਤ ਵਿੱਚ ਹਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਜਲੰਧਰ ਲਿਆਂਦਾ ਜਾ ਰਿਹਾ ਹੈ।

ਸ਼ੋਸਲ ਮੀਡੀਆ ਤੋਂ ਖਰੀਦਦੇ ਸਨ ਹਥਿਆਰ-ਸੂਤਰ

ਪੁਲਿਸ ਸੂਤਰਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਇਹ ਸਾਰੇ ਲੁਟੇਰੇ ਹਾਲ ਹੀ ਵਿੱਚ ਇਹਨਾਂ ਅਪਰਾਧਾਂ ਵਿੱਚ ਸ਼ਾਮਿਲ ਹੋਏ ਹਨ ਅਤੇ ਉਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਉਨ੍ਹਾਂ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਉਹ ਸਾਰੇ ਹਥਿਆਰ ਸੋਸ਼ਲ ਮੀਡੀਆ ਤੋਂ ਖਰੀਦਦੇ ਸਨ। ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰ ਮੰਗਵਾਉਣ ਬਾਰੇ ਵੀ ਪਤਾ ਲਗਾਏਗੀ।

ਪੈਟਰੋਲ ਪੰਪ ਮੈਨੇਜਰ ‘ਤੇ ਚਲਾਈ ਸੀ ਗੋਲੀ

ਮੁਲਜ਼ਮਾਂ ਨੇ ਫਿਲਮੀ ਅੰਦਾਜ ਵਿੱਚ ਨਵੀਂ ਦਾਣਾ ਮੰਡੀ ਵਿੱਚ ਪੈਟਰੋਲ ਪੰਪ ਮੈਨੇਜਰ ਸਾਗਰ ‘ਤੇ ਗੋਲੀ ਚਲਾਈ ਸੀ। ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਹੁਸ਼ਿਆਰਪੁਰ ਅਤੇ 2 ਮੁਲਜ਼ਮਾਂ ਨੂੰ ਸ਼ਿਮਲੇ ਤੋਂ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਅਜੇ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਲਦੀ ਮਾਮਲੇ ਵਿੱਚ ਨਵੇਂ ਖੁਲਾਸੇ ਹੋਣ ਦੀ ਉਮੀਦ ਹੈ।ਸ ਵਿੱਚ ਇਸ ਮਾਮਲੇ ਦਾ ਖੁਲਾਸਾ ਕਰੇਗੀ।