ਰਿਟਾਇਰ ਪੁਲਿਸ ਇੰਸਪੈਕਟਰ ਦਾ ਬੇਟਾ ਹੈਰੋਇਨ, ਪਿਸਤੌਲ ਅਤੇ ਜਿੰਦਾ ਰੌਦ ਸਣੇ ਗ੍ਰਿਫਤਾਰ

Updated On: 

23 Sep 2023 12:16 PM

ਪੰਜਾਬ ਪੁਲਿਸ ਨਸ਼ੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਤੇ ਹੁਣ ਰਿਟਾਇਰ ਪੁਲਿਸ ਅਧਿਕਾਰੀ ਦੇ ਇੱਕ ਬੇਟੇ ਨੂੰ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਇਹ ਜਾਣਕਾਰੀ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਨੇ ਦਿੱਤੀ ਹੈ।

ਰਿਟਾਇਰ ਪੁਲਿਸ ਇੰਸਪੈਕਟਰ ਦਾ ਬੇਟਾ ਹੈਰੋਇਨ, ਪਿਸਤੌਲ ਅਤੇ ਜਿੰਦਾ ਰੌਦ ਸਣੇ ਗ੍ਰਿਫਤਾਰ
Follow Us On

ਜਲੰਧਰ। ਜਲੰਧਰ ਦੇ ਐੱਸਐੱਸਪੀ (SSP) ਮੁਖਵਿੰਦਰ ਸਿੰਘ ਭੁੱਲਰ ਦੇ ਹੁਕਮਾਂ ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਨੇ ਰੱਸਤੇ ਚੋਂ ਗੁਜਰ ਰਹੇ ਇੱਕ ਗੈਂਗ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਤੇ ਉਸਤੋਂ 32 ਬੋਰ ਦਾ ਇੱਕ ਪਿਸਤੌਲ, 210 ਗ੍ਰਾਮ ਹੈਰੋਇਨ ਅਤੇ 5 ਜਿੰਦਾ ਗੋਲੀਆਂ ਬਰਾਮਦ ਕੀਤੀਆਂ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰਿੰਦਰ ਧੋਗੜੀ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਦਿਹਾਤੀ ਖੇਤਰ ‘ਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਦੋ ਵੱਖ-ਵੱਖ ਟੀਮਾਂ ਵਲੋਂ ਇਲਾਕੇ ‘ਚ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਬੀਤੇ ਦਿਨ ਐਸਆਈ ਨਿਰਮਲ ਸਿੰਘ ਦੀ ਅਗਵਾਈ ਹੇਠ ਚੈਕਿੰਗ ਕੀਤੀ ਜਾ ਰਹੀ ਸੀ।

ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਤਾਂ ਹਥਿਆਰ ਮਿਲੇ

ਡੀਐਸਪੀ (DSP) ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਮੁਲਜ਼ਮ ਪਿੰਡ ਜੰਡੂ ਸਿੰਘਾ ਰਾਹੀਂ ਅੱਡਾ ਕਪੂਰੇ ਵੱਲ ਜਾ ਰਹੇ ਸਨ ਜਦੋਂ ਪੁਲਿਸ ਟੀਮ ਹਰਲੀਨ ਵਾਟਰ ਪਾਰਕ ਸੂਆ ਨੇੜੇ ਪੁੱਜੀ। ਐੱਸ.ਆਈ. ਨੂੰ ਦੇਖ ਕੇ ਉੱਥੇ ਖੜ੍ਹਾ ਨੌਜਵਾਨ ਡਰ ਗਿਆ ਅਤੇ ਤੁਰੰਤ ਪਿੱਛੇ ਮੁੜਨ ਲੱਗਾ। ਇਸੇ ਦੌਰਾਨ ਐਸਆਈ ਨੇ ਸ਼ੱਕ ਦੇ ਆਧਾਰ ਤੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ ਇੱਕ ਪਿਸਤੌਲ, 5 ਜਿੰਦਾ ਗੋਲੀਆਂ ਅਤੇ 210 ਰੁਪਏ ਦੀ ਹੈਰੋਇਨ ਬਰਾਮਦ ਹੋਈ।

ਮੁਲਜ਼ਮ ਦੀ ਪਛਾਣ ਸ਼ਾਹਬਾਜ਼ ਸਿੰਘ ਉਰਫ਼ ਸ਼ਾਹੂ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਨਵਾਂ ਫਤਿਹਗੜ੍ਹ ਥਾਣਾ ਮਾਡਲ ਟਾਊਨ ਜ਼ਿਲ੍ਹਾ ਹੁਸ਼ਿਆਰਪੁਰ (Hoshiarpur) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਾਹਬਾਜ਼ ਦੇ ਪਿਤਾ ਪੰਜਾਬ ਪੁਲੀਸ ਵਿੱਚ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਸ਼ਾਹਬਾਜ਼ ਉਕਤ ਬਿੰਨੀ ਗਰੋਹ ਦਾ ਸਰਗਨਾ ਹੈ। ਜਿਸ ‘ਤੇ ਪਹਿਲਾਂ ਹੀ 5 ਕੇਸ ਦਰਜ ਹਨ। ਜਿਸ ਵਿੱਚ ਕੈਟਾਗਰੀ ਦੇ ਬਿੰਨੀ ਗੁੱਜਰ ਇਸ ਦੇ ਕੇਸਵਰ ਹਨ।