ਮੋਹਾਲੀ ਪੁਲਿਸ ਨੇ ਵਿਦੇਸ਼ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਨੂੰ ਕੀਤਾ ਗ੍ਰਿਫਤਾਰ

Updated On: 

16 Nov 2023 20:01 PM

ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਗੋਲਡੀ ਬਰਾੜ ਦੇ ਇੱਕ ਗੁਰਗੇ ਨੂੰ ਗ੍ਰਿਫਥਾਰ ਕੀਤਾ। ਗੁਰਪਾਲ ਸਿੰਘ ਨਾਂਅ ਦੇ ਇਸ ਗੁਰਗੇ ਨੂੰ ਪੰਜਾਬ ਪੁਲਿਸ ਨੇ ਯੂਪੀ ਦੇ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਹੈ। ਗੁਰਪਾਲ ਤੋਂ ਚਾਈਨਜ ਮੇਡ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮੋਹਾਲੀ ਪੁਲਿਸ ਨੇ ਵਿਦੇਸ਼ ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗੇ ਨੂੰ ਕੀਤਾ ਗ੍ਰਿਫਤਾਰ
Follow Us On

ਪੰਜਾਬ ਨਿਊਜ। ਪੰਜਾਬ ਪੁਲਿਸ ਨੇ ਵਿਦੇਸ਼ ‘ਚ ਰਹਿੰਦੇ ਗੈਂਗਸਟਰ ਗੋਲਡੀ ਬਰਾੜ (Gangster Goldy Brar) ਗੁਰਗੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਪੁਲਿਸ ਨੇ ਯੂਪੀ ਦੇ ਸਹਾਰਨਪੁਰ ਦੇ ਪਿੰਡ ਰਣਖੰਡੀ ਤੋਂ ਅਮਰੀਕਾ (America) ਵਿੱਚ ਬੈਠੇ ਗੋਲਡੀ ਬਰਾੜ ਅਤੇ ਸਾਬਾ ਦੇ ਗੁਰਗੇ ਗੁਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿੱਥੇ ਉਸਦੇ ਆਕਾ ਨੇ ਉਸਨੂੰ ਪਨਾਹ ਦਿੱਤੀ ਸੀ।

ਗੁਰਪਾਲ ਕੋਲੋਂ ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਗੁਰਪਾਲ ਸਿੰਘ 6 ਨਵੰਬਰ ਨੂੰ ਜ਼ੀਰਕਪੁਰ ਵਿੱਚ ਮੁਕਾਬਲੇ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ।