ਮੋਹਾਲੀ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਗੁਰਗੇ ਗ੍ਰਿਫਤਾਰ, ਪਿਸਤੌਲ ਸਣੇ ਕਾਰਤੂਸ ਵੀ ਮਿਲੇ, ਵੱਡੀ ਵਾਰਦਾਤ ਕਰ ਸਕਦੇ ਸਨ ਮੁਲਜ਼ਮ

Published: 

23 Oct 2023 18:48 PM

ਮੁਹਾਲੀ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਜ਼ੀਰਕਪੁਰ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ .32 ਬੋਰ ਦਾ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਹ ਤਿਉਹਾਰਾਂ ਤੋਂ ਪਹਿਲਾਂ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਵਾਲੇ ਸਨ। ਪੁਲਿਸ ਨੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਮੋਹਾਲੀ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਗੁਰਗੇ ਗ੍ਰਿਫਤਾਰ, ਪਿਸਤੌਲ ਸਣੇ ਕਾਰਤੂਸ ਵੀ ਮਿਲੇ, ਵੱਡੀ ਵਾਰਦਾਤ ਕਰ ਸਕਦੇ ਸਨ ਮੁਲਜ਼ਮ
Follow Us On

ਪੰਜਾਬ ਨਿਊਜ। ਗੁਪਤ ਸੂਚਨਾ ਦੇ ਆਧਾਰ ਤੇ ਮੋਹਾਲੀ ਪੁਲਿਸ (Mohali Police) ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਸ਼ੀ ਇਲਾਕੇ ‘ਚ ਨਜਾਇਜ਼ ਹਥਿਆਰ ਲੈ ਕੇ ਘੁੰਮ ਰਹੇ ਹਨ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਪਰੀਮ ਸਿੰਘ ਉਰਫ ਪ੍ਰੀਤ ਵਾਸੀ ਫਤਿਹਗੜ੍ਹ ਸਾਹਿਬ, ਅਰਮਾਨਦੀਪ ਸਿੰਘ ਉਰਫ ਅਰਮਾਨ ਵਾਸੀ ਅੰਮ੍ਰਿਤਸਰ, ਜਸਵੀਰ ਸਿੰਘ ਵਾਸੀ ਅਜਨਾਲਾ ਅਤੇ ਹਰਦੀਪ ਸਿੰਘ ਵਾਸੀ ਜ਼ੀਰਕਪੁਰ, ਮੁਹਾਲੀ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਚਾਰੇ ਮੁਲਜ਼ਮਾਂ ਨੂੰ ਲਾਰੈਂਸ ਗੈਂਗ ਦੇ ਖਾਸ ਗੈਂਗਸਟਰ ਤਰਸੇਮ ਸਿੰਘ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ। ਉਹ ਮੂਲ ਰੂਪ ਵਿੱਚ ਫਾਜ਼ਿਲਕਾ, ਪੰਜਾਬ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਵਿਦੇਸ਼ ਵਿੱਚ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸ ਦੇ ਕਹਿਣ ‘ਤੇ ਹੀ ਉਨ੍ਹਾਂ ਨੇ ਕੋਈ ਵੱਡਾ ਅਪਰਾਧ ਕਰਨਾ ਸੀ।

ਮੀਤ ਬਾਊਂਸਰ ਦੇ ਕਤਲ ‘ਚ ਸ਼ਾਮਲ ਟੋਪੀ ਗ੍ਰਿਫਤਾਰ

ਜ਼ੀਰਕਪੁਰ (Zirakpur) ਪੁਲਿਸ ਨੇ ਮੀਤ ਬਾਊਂਸਰ ਦੇ ਕਤਲ ਵਿੱਚ ਸ਼ਾਮਲ ਲਾਰੈਂਸ ਗੈਂਗ ਦੇ ਸਰਗਨਾ ਟੋਪੀ ਨੂੰ ਗਾਜ਼ੀਪੁਰ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮੁਲਜ਼ਮ ਕੋਲੋਂ ਇੱਕ .30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਇਹ ਗੈਂਗਸਟਰ ਲਾਰੈਂਸ ਲਈ ਕੰਮ ਕਰਦਾ ਹੈ।

ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਟੁੱਟੀ ਲੱਤ

ਮੁਲਜ਼ਮਾਂ ਖ਼ਿਲਾਫ਼ ਪੰਜਾਬ (Punjab) ਅਤੇ ਹਰਿਆਣਾ ਵਿੱਚ ਕਈ ਕੇਸ ਦਰਜ ਹਨ। ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਕਈ ਥਾਵਾਂ ‘ਤੇ ਭਾਲ ਲਈ ਲੈ ਗਈ। ਇਸ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਭੱਜਣ ਦੀ ਕੋਸ਼ਿਸ਼ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਫਰੈਕਚਰ ਹੋ ਗਿਆ। ਪੁਲਿਸ ਨੇ ਉਸ ਨੂੰ ਹੁਣੇ ਹੀ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹਾਲੇ ਤੱਕ ਉਸ ਦੇ ਹੋਰ ਸਾਥੀ ਪਤਾ ਨਹੀਂ ਚੱਲ ਸਕਿਆ।

Exit mobile version