MP ਤੋਂ ਲਿਆ ਪੰਜਾਬ ‘ਚ ਕਰਦੇ ਸਨ ਹਥਿਆਰ ਸੱਪਲਾਈ, ਜੱਗੂ ਭਗਵਾਨਪੁਰੀਆਂ ਗੈਂਗ ਦੇ 4 ਮੈਂਬਰ ਗ੍ਰਿਫ਼ਤਾਰ
Jaggu Bhagwanpuria: ਮੁਲਜ਼ਮਾਂ ਕੋਲੋਂ 1 ਰਿਵਾਲਵਰ, 2 ਪਿਸਤੌਲ, 1 ਗਲਾਕ ਪਿਸਤੌਲ 9 ਐਮ.ਐਮ., 4 ਕਾਰਤੂਸ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
Jaggu Bhagwanpuria: ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 4 ਕਾਰਕੁਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਜਰਮਨੀ ਵਿੱਚ ਰਹਿ ਰਹੇ ਅਮਨ ਉਰਫ਼ ਅੰਡਾ ਦੇ ਸੰਪਰਕ ਵਿੱਚ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਜਲੰਧਰ ਬਟਾਲਾ ਰੋਡ ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ।
ਮੁਲਜ਼ਮਾਂ ਕੋਲੋਂ 1 ਰਿਵਾਲਵਰ, 2 ਪਿਸਤੌਲ, 1 ਗਲਾਕ ਪਿਸਤੌਲ 9 ਐਮ.ਐਮ., 4 ਕਾਰਤੂਸ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਪੰਜਾਬ ਡੀਜੀਪੀ ਨੇ ਦਿੱਤੀ ਜਾਣਕਾਰੀ
In an intercity operation against organized crime, Jalandhar Rural Police after a chase of 70 Kms on Jalandhar- Batala Highway has arrested 4 members of the Jaggu Bhagwanpuria gang Preliminary investigation reveals the operation was backed by #Germany-based Aman @ Anda, who was pic.twitter.com/NFETMsv08t — DGP Punjab Police (@DGPPunjabPolice) August 16, 2024
ਦਰਅਸਲ, ਪੁਲਿਸ ਨੇ ਇੱਕ ਇੰਟਰਸਿਟੀ ਅਪਰੇਸ਼ਨ ਦੌਰਾਨ ਜੱਗੂ ਭਗਵਾਨਪੁਰੀਆ ਗੈਂਗ ਦੇ 4 ਮੈਂਬਰਾਂ ਨੂੰ ਜਲੰਧਰ-ਬਟਾਲਾ ਹਾਈਵੇ ‘ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਪਰੇਸ਼ਨ ਜਰਮਨੀ ਸਥਿਤ ਅਮਨ ਅੰਡਾ ਵੱਲੋਂ ਚਲਾਇਆ ਜਾ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨ ਅੱਡਾ ਅੰਤਰਰਾਸ਼ਟਰੀ ਕਨੈਕਸ਼ਨਾਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦਾ ਸੀ, ਮੁਲਜ਼ਮਾਂ ਕੋਲੋਂ 1 ਰਿਵਾਲਵਰ, 2 ਪਿਸਤੌਲ, 1 ਗਲਾਕ ਪਿਸਤੌਲ 9 ਐਮ.ਐਮ., 4 ਜਿੰਦਾ ਕਾਰਤੂਸ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਜਲਦ ਹੀ ਪੁਲਿਸ ਪ੍ਰੈਸ ਕਾਨਫਰੰਸ ਦੌਰਾਨ ਵੱਡੇ ਖੁਲਾਸੇ ਕਰ ਸਕਦੀ ਹੈ।
