US ਐਂਮਬੈਸੀ ਦੀ ਸ਼ਿਕਾਇਤ ‘ਤੇ ਲੁਧਿਆਣਾ ਦੇ ਟਰੈਵਲ ਏਜੈਂਟ ਖਿਲਾਫ਼ ਮਾਮਲਾ ਦਰਜ, ਲੱਗੇ ਵੱਡੇ ਇਲਜ਼ਾਮ

rajinder-arora-ludhiana
Updated On: 

18 Sep 2024 11:32 AM IST

Ludhiana travel agent: ਹਾਲਾਂਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਨੇ ਕਿਹਾ ਕਿ ਵੱਖ-ਵੱਖ ਜਗ੍ਹਾ 'ਤੇ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਦਸਤਾਵੇਜ਼ ਸਮੇਤ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਮਿਲੀ ਸ਼ਿਕਾਇਤ ਤੋਂ ਬਾਅਦ ਹੋਰ ਵੀ ਟਰੈਵਲ ਏਜੈਂਟਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੇ ਗੌਰ ਕੀਤੀ ਜਾਵੇਗੀ।

US ਐਂਮਬੈਸੀ ਦੀ ਸ਼ਿਕਾਇਤ ਤੇ ਲੁਧਿਆਣਾ ਦੇ ਟਰੈਵਲ ਏਜੈਂਟ ਖਿਲਾਫ਼ ਮਾਮਲਾ ਦਰਜ, ਲੱਗੇ ਵੱਡੇ ਇਲਜ਼ਾਮ
Follow Us On

Ludhiana Travel Agent: ਲੁਧਿਆਣਾ ਪੁਲਿਸ ਨੇ ਯੂਐਸ ਐਮਬੈਸੀ ਦੀ ਸ਼ਿਕਾਇਤ ਦੇ ਆਧਾਰ ‘ਤੇ ਇੱਕ ਟਰੈਵਲ ਏਜੈਂਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੰਜਾਬ ਦੇ ਕੁੱਲ 6 ਟਰੈਵਲ ਏਜੈਂਟਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਯੂਐਸ ਐਮਬੈਸੀ ਨੇ ਇਹ ਦਾਅਵ ਕੀਤਾ ਹੈ ਕਿ ਇਹਨਾਂ ਟਰੈਵਲ ਏਜੈਂਟਾਂ ਵੱਲੋਂ ਜਾਲੀ ਦਸਤਾਵੇਜ਼ ਅਤੇ ਭੋਲੇ ਭਾਲੇ ਲੋਕਾਂ ਪਾਸੋਂ ਫੰਡਸ ਦੇ ਨਾਮ ‘ਤੇ ਪੈਸੇ ਸ਼ੋਅ ਕਰਕੇ ਉਹਨਾਂ ਪਾਸੋਂ ਵਾਧੂ ਵਿਆਜ ਵਸੂਲਿਆ ਜਾਂਦਾ ਸੀ।

ਉਧਰ ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਨੇ ਇਸ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਕਿਹਾ ਕਿ ਇਸ ਵਿੱਚ ਯੂਐਸ ਐਮਬੈਸੀ ਦੀ ਸ਼ਿਕਾਇਤ ਦੇ ਅਧਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਫਾਈਲ ਓਵਰਸੀਜ ਪਾਰਟਨਰ ਨਾਮ ਦਾ ਟਰੈਵਲ ਏਜੰਟ ਹੈ, ਜੋ ਲੁਧਿਆਣਾ ਦੇ ਭਾਰਤ ਨਗਰ ਵਿਖੇ ਇਸ ਦਾ ਦਫਤਰ ਹੈ। ਉਨ੍ਹਾਂ ਕਿਹਾ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ‘ਤੇ ਨੌਜਵਾਨਾਂ ਪਾਸੋਂ ਠੱਗੀ ਤੇ ਉਹਨਾਂ ਦੇ ਜਾਲੀ ਦਸਤਾਵੇਜ ਤਿਆਰ ਕਰਕੇ ਉਹਨਾਂ ਨੂੰ ਜਲਸਾਜੀ ਤਹਿਤ ਭੇਜਿਆ ਗਿਆ ਸੀ। ਇਹੀ ਨਹੀਂ ਉਹਨਾਂ ਕਿਹਾ ਕਿ 40-40 ਲੱਖ ਰੁਪਏ ਦੇ ਜੋ ਫੰਡ ਸ਼ੋਅ ਕੀਤੇ ਗਏ ਹਨ, ਉਸ ‘ਤੇ ਵੀ ਬੱਚਿਆਂ ਪਾਸੋਂ ਵਾਧੂ ਵਿਆਜ ਵਸੂਲਿਆ ਗਿਆ ਹੈ।

ਪੁਲਿਸ ਕਰ ਰਹੀ ਵੱਖ-ਵੱਖ ਧਾਵਾਂ ‘ਤੇ ਛਾਪੇਮਾਰੀ

ਹਾਲਾਂਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਨੇ ਕਿਹਾ ਕਿ ਵੱਖ-ਵੱਖ ਜਗ੍ਹਾ ‘ਤੇ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਦਸਤਾਵੇਜ਼ ਸਮੇਤ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਮਿਲੀ ਸ਼ਿਕਾਇਤ ਤੋਂ ਬਾਅਦ ਹੋਰ ਵੀ ਟਰੈਵਲ ਏਜੈਂਟਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੇ ਗੌਰ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਸਾਲ 2024 ਦਾ ਆਖ਼ਰੀ ਚੰਦਰ ਗ੍ਰਹਿਣ ਸ਼ੁਰੂ, ਕੀ ਭਾਰਤ ਚ ਨਜ਼ਰ ਆਵੇਗਾ ਅਸਰ ?

ਹਾਲਾਂਕਿ ਇਹ ਮਾਮਲਾ ਪੰਜਾਬ ਦੇ ਡੀਜੀਪੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਵੀ ਫਾਈਲ ਓਵਰਸੀਜ ਪਾਰਟਨਰ ਨਾਮ ਦੀ ਟਰੈਵਲ ਏਜੰਸੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚ ਕੁੱਲ ਸੱਤ ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।