ਪਟਿਆਲਾ ‘ਚ ਪਾਕਿਸਤਾਨ ਵੱਲੋਂ ਚਲਾਇਆ ਜਾ ਰਿਹਾ ‘ਹਨੀ ਟ੍ਰੈਪ’, ਨੌਜਵਾਨ ਗ੍ਰਿਫ਼ਤਾਰ
Patiala Honey Trap Case: ਪੁਲਿਸ ਜਾਂਚ ਦੇ ਅਨੁਸਾਰ, ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਸ਼ੱਕੀ ਔਰਤ ਨਾਲ ਸੰਪਰਕ ਕਰਨ ਤੋਂ ਬਾਅਦ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਹੈ। ਔਰਤ ਨੇ ਫੇਸਬੁੱਕ 'ਤੇ ਆਪਣੇ ਆਪ ਨੂੰ "ਪੰਜਾਬੀ ਕੁੜੀ" ਵਜੋਂ ਪੇਸ਼ ਕੀਤਾ ਅਤੇ ਉਸਦੀ ਪ੍ਰੋਫਾਈਲ 'ਤੇ "ਕਰਾਚੀ, ਪਾਕਿਸਤਾਨ" ਲਿਖਿਆ ਹੋਇਆ ਸੀ।
ਪਾਕਿਸਤਾਨੀ ਔਰਤ ਨਾਲ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਚ ਪਟਿਆਲਾ ‘ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪਟਿਆਲਾ ਪੁਲਿਸ ਨੇ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਭੇਜਣ ਦੇ ਚੱਲਦੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਲੜਕੀ ਨਾਲ ਫੇਸਬੁਕ ਰਾਹੀਂ ਜੁੜਣ ਤੋਂ ਬਾਅਦ ਇਸ ਟ੍ਰੈਪ ‘ਚ ਫਸਿਆ ਸੀ।
ਪੁਲਿਸ ਜਾਂਚ ਦੇ ਅਨੁਸਾਰ, ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਨੂੰ ਇੱਕ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਸ਼ੱਕੀ ਔਰਤ ਨਾਲ ਸੰਪਰਕ ਕਰਨ ਤੋਂ ਬਾਅਦ ਦੇਸ਼ ਦੀ ਪ੍ਰਭੂਸੱਤਾ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਹੈ। ਔਰਤ ਨੇ ਫੇਸਬੁੱਕ ‘ਤੇ ਆਪਣੇ ਆਪ ਨੂੰ “ਪੰਜਾਬੀ ਕੁੜੀ” ਵਜੋਂ ਪੇਸ਼ ਕੀਤਾ ਅਤੇ ਉਸਦੀ ਪ੍ਰੋਫਾਈਲ ‘ਤੇ “ਕਰਾਚੀ, ਪਾਕਿਸਤਾਨ” ਲਿਖਿਆ ਹੋਇਆ ਸੀ।
ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਲ 2024 ਦੇ ਆਸਪਾਸ, ਮੁਲਜ਼ਮ ਨੌਜਵਾਨ ਦਾ ਬੀਐਸਐਨਐਲ ਸਿਮ ਕਾਰਡ ਐਕਟੀਵੇਟ ਕੀਤਾ ਗਿਆ ਸੀ ਅਤੇ ਇਸ ਦਾ ਐਕਟੀਵੇਸ਼ਨ ਕੋਡ ਵਟਸਐਪ ਰਾਹੀਂ ਔਰਤ ਨੂੰ ਭੇਜਿਆ ਗਿਆ ਸੀ। ਇਸ ਤੋਂ ਬਾਅਦ, ਸਰਹੱਦ ਪਾਰ ਭਾਰਤ ਦੇ ਟੈਲੀਕਾਮ ਨੈੱਟਵਰਕ ਤੱਕ ਪਹੁੰਚ ਕਰਨ ਲਈ ਸਿਮ ਦੀ ਸ਼ੱਕੀ ਢੰਗ ਨਾਲ ਵਰਤੋਂ ਕੀਤੀ ਗਈ।
ਗੰਭੀਰ ਇਲਜ਼ਾਮ ਤੇ ਜਾਂਚ ਦੀ ਦਿਸ਼ਾ
ਪੁਲਿਸ ਅਨੁਸਾਰ, ਇਹ ਸਿਰਫ਼ ਐਕਟੀਵੇਸ਼ਨ ਕੋਡ ਭੇਜਣ ਦਾ ਮਾਮਲਾ ਨਹੀਂ ਹੈ, ਸਗੋਂ ਇਹ ਸਿਮ ਕਾਰਡ, ਟੈਲੀਕਾਮ ਡਿਵਾਈਸ ਅਤੇ ਹੋਰ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਨਾਲ ਵੀ ਸਬੰਧਤ ਹੋ ਸਕਦਾ ਹੈ। ਕੇਂਦਰੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਮਲੇ ਨੂੰ ਗੰਭੀਰ ਸਮਝਦੇ ਹੋਏ, ਇਸ ਨੂੰ ਹੁਣ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਭੇਜ ਦਿੱਤਾ ਗਿਆ ਹੈ।
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ (ਆਈਪੀਐਸ) ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਹੋਰ ਜਾਂਚ ਲਈ ਸਾਈਬਰ ਸੈੱਲ ਅਤੇ ਖੁਫੀਆ ਵਿਭਾਗ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਨੇ ਇਹ ਜਾਣਕਾਰੀ ਕਿਨ੍ਹਾਂ ਹਾਲਾਤਾਂ ਵਿੱਚ ਸਾਂਝੀ ਕੀਤੀ ਤੇ ਕੀ ਉਹ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਸੀ।
ਇਹ ਵੀ ਪੜ੍ਹੋ
ਪ੍ਰੈਸ ਨੋਟ ਵਿੱਚ ਦੱਸੇ ਗਏ ਚਾਰ ਮੋਬਾਈਲ ਨੰਬਰ ਕਿਸੇ ਮਹਿਲਾ ਉਪਭੋਗਤਾ ਦੇ ਨਾਮ ‘ਤੇ ਸਿਮ ਹਨ ਅਤੇ ਉਸੇ ਤਰੀਕੇ ਨਾਲ ਐਕਟੀਵੇਟ ਕੀਤੇ ਗਏ ਸਨ। ਇਹ ਇੱਕ ਨੰਬਰ ਐਕਟੀਵੇਸ਼ਨ ਕੋਡ, ਇੱਕ BSNL ਕੰਪਨੀ ਦਾ ਨੰਬਰ, ਬਿਨਾਂ ਸਥਾਨ ਦੇ ਨੰਬਰ ਅਤੇ ਇੱਕ ਜਾਅਲੀ ਮਹਿਲਾ ਆਈਡੀ ਭੇਜ ਕੇ ਕੀਤਾ ਗਿਆ ਸੀ।


