Crime News: ਜਾਲੀ ਰਜਿਸਟਰੀ ਕਰਾਉਣ ਆਇਆ ਬਜੁਰਗ ਜੋੜਾ ਚੜ੍ਹਿਆ ਪੁਲਿਸ ਦੇ ਅੜ੍ਹਿਕੇ
Land Mafia: ਤਸੀਲਦਾਰ ਅਜੇ ਸ਼ਰਮਾ ਨੇ ਦੱਸਿਆ ਕਿ ਦਿੱਲੀ ਤੋਂ ਆਇਆ ਇਹ ਬਜ਼ੁਰਗ ਜੋੜਾ ਜਦੋਂ ਕਿਸੇ ਵੀ ਗੱਲ ਦਾ ਸਹੀ ਜਵਾਬ ਨਾ ਦੇ ਪਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾ ਸਾਰਾ ਸੱਚ ਸਾਹਮਣੇ ਆਇਆ।
ਅੰਮ੍ਰਿਤਸਰ ਨਿਊਜ: ਅੰਮ੍ਰਿਤਸਰ ਦੇ ਤਹਿਸੀਲਦਾਰ ਦਫਤਰ ਚ ਇੱਕ ਧੋਖਾਧੜੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਖਾਸ ਗੱਲ ਇਹ ਹੈ ਕਿ ਇਸ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਕੀਤੀ ਗਈ, ਜਿਨ੍ਹਾਂ ਵੱਲੋਂ ਇਸ ਨੂੰ ਕਰਨ ਦੀ ਉਮੀਦ ਵੀ ਨਹੀਂ ਕੀਤੀ ਜਾ ਰਹੀ ਸੀ। ਇੱਥੋਂ ਦੀ ਤਹਿਸੀਲ ਵਿੱਚ ਦਿੱਲੀ ਤੋਂ ਆਏ ਇਕ ਬਜੁਰਗ ਜੋੜੇ ਵਲੋਂ ਨਕਲੀ ਪਾਵਰ ਆਫ ਅਟਾਰਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਸ਼ੱਕ ਹੋਣ ਤੇ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣੇ ਝੂਠ ਦਾ ਆਪ ਹੀ ਭਾਂਡਾ ਫੋੜ ਦਿੱਤਾ।
ਤਹਿਸੀਲਦਾਰ ਅਜੇ ਸ਼ਰਮਾ ਮੁਤਾਬਕ, ਸ਼ੱਕ ਹੋਣ ਤੇ ਜਦੋਂ ਇਸ ਜੋੜੇ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਦੀ ਜੁਬਾਨ ਲੜਖੜਾਉਣ ਲੱਗ ਪਈ। ਜਿਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦੀਆ ਤਹਿਸੀਲਦਾਰ ਅੰਮ੍ਰਿਤਸਰ ਟੂ ਨੇ ਦੱਸਿਆ ਕਿ ਸਾਡੇ ਕੋਲ ਅਜ ਦਿਲੀ ਤੋਂ ਇਕ ਬਜੁਰਗ ਜੋੜਾ ਪਾਵਰ ਆਫ ਅਟਾਰਨੀ ਕਰਵਾਉਣ ਆਇਆ ਸੀ। ਪਰਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਲੋਂ ਪਿੰਡ ਹੇਰ ਦਾ ਹਵਾਲਾ ਦਿੰਦਿਆਂ ਆਪਣੇ ਆਪ ਨੂੰ ਦਿਲੀ ਦੇ ਬੱਸ ਸਟੈਂਡ ਨਜਦੀਕ ਦਾ ਦਸਿਆ ਪਰ ਜਦੋਂ ਉਹਨਾ ਵਲੋਂ ਦਿਤੀ ਜਾਣਕਾਰੀ ਸੰਬਧੀ ਤੱਥਾਂ ਤੇ ਸ਼ੱਕ ਹੋਇਆ ਤਾਂ ਉਹਨਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਾਮਲਾ ਅੰਮ੍ਰਿਤਸਰ ਦੇ ਡੀਸੀ ਅਤੇ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿ ਲੈਂਡ ਮਾਫੀਆ ਭੋਲੇ-ਭਾਲੇ ਬਜੁਰਗਾਂ ਰਾਹੀਂ ਇਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Asr Old Couple
0 seconds of 1 minute, 25 secondsVolume 90%
Press shift question mark to access a list of keyboard shortcuts
Keyboard Shortcuts
Shortcuts Open/Close/ or ?
Play/PauseSPACE
Increase Volume↑
Decrease Volume↓
Seek Forward→
Seek Backward←
Captions On/Offc
Fullscreen/Exit Fullscreenf
Mute/Unmutem
Decrease Caption Size-
Increase Caption Size+ or =
Seek %0-9