Murder:ਹੋਲ ਮੁਹੱਲਾ ਵੇਖਣ ਗਏ NRI ਨਿਹੰਗ ਦਾ ਕੀਤਾ ਕਤਲ

Updated On: 

08 Mar 2023 12:11 PM

Murder in Sri Anandpur:ਜੀਪ ਵਿੱਚ ਅਸ਼ਲੀਲ ਗਾਣੇ ਲਾਉਣ ਤੋਂ ਰੋਕਿਆ ਤਾ ਬਦਮਾਸ਼ਾਂ ਨੇ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ, ਮ੍ਰਿਤਕ ਦੇ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਾਰੇ ਮੁਲਜ਼ਮ ਫੜ੍ਹੇ ਨਹੀਂ ਜਾਣਗੇ ਉਹ ਪ੍ਰਦੀਪ ਸਿੰਘ ਦਾ ਸਸਕਾਰ ਨਹੀਂ ਕਰਨਗੇ,, ਪ੍ਰਦੀਪ ਸਿੰਘ ਮਾਪਿਆਂ ਦਾ ਇੱਕਲੌਤਾ ਪੁੱਤ ਸੀ,, ਜਿਸਨੂੰ ਕੁੱਝ ਮਹੀਨੇ ਪਹਿਲਾਂ ਹੀ ਕੈਨੇਡਾ ਦੀ ਪੀਆਰ ਮਿਲੀ ਸੀ,,

Murder:ਹੋਲ ਮੁਹੱਲਾ ਵੇਖਣ ਗਏ NRI ਨਿਹੰਗ ਦਾ ਕੀਤਾ ਕਤਲ

ਸ੍ਰੀ ਅਨੰਦਪੁਰ ਸਾਹਿਬ ਵਿਖੇ NRI ਨਿਹੰਗ ਸਿੰਗ ਦਾ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸਨੇ ਕੁੱਝ ਨੌਜਵਾਨਾਂ ਨੂੰ ਅਸ਼ਲੀਲ ਗਾਣਾ ਬੰਦ ਕਰਨ ਲਈ ਕਿਹਾ ਸੀ।

Follow Us On

ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੀ ਕਾਨੂੰਨ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ,, ਸੂਬੇ ਵਿੱਚ ਆਏ ਦਿਨ ਕਤਲ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਹੁਣ ਤਾਜਾ ਮਾਮਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ,, ਜਿੱਥੇ ਇੱਕ NRI ਨਿਹੰਗ ਦਾ ਕੁੱਝ ਗੁੰਡਿਆਂ ਨੇ ਕਤਲ ਕਰ ਦਿੱਤਾ, ਬਸ ਉਸਦਾ ਕਸੂਰ ਸਿਰਫ ਏਨਾ ਹੀ ਸੀ ਕਿ ਉਸਨੇ ਇੱਕ ਨੌਜਵਾਨ ਨੂੰ ਜੀਪ ਵਿੱਚ ਅਸ਼ਲੀਲ ਗੀਤ ਲਾਉਣ ਤੋਂ ਰੋਕਿਆ ਸੀ,,

ਕਤਲ ਹੋਣ ਨਾਲ ਪਿੰਡ ਵਿੱਚ ਸੋਗ ਦੀ ਲਹਿਰ

ਸੂਬਾ ਸਰਕਾਰ ਭਾਵੇਂ ਜਿੰਨੇ ਮਰਜੀ ਦਾਅਵੇ ਕਰ ਲਵੇ ਪਰ ਸੂਬੇ ਵਿੱਚ ਗੁੰਡਾਗਰਦੀ ਦਿਨ ਦਿਨ ਵੱਧਦੀ ਹੀ ਜਾ ਰਹੀ ਹੈ,, ਅਜਨਾਲਾ ਵਾਲੀ ਘਟਨਾ ਵੀ ਗੁੰਡਾਗਰਦੀ ਦੀ ਜਿਉਂਦੀ ਜਾਗਦੀ ਮਿਸਾਲ ਹੈ ਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿਹੜਾ ਨਿਹੰਗ ਸਿੰਘ ਦਾ ਕਤਲ ਹੋਇਆ ਹੈ ਉਸਤੋਂ ਸਾਫ ਹੋ ਜਾਂਦਾ ਹੈ ਕਿ ਕਾਨੂੰਨ ਵਿਵਸਥਾ ਬਿਲਕੁੱਲ ਖਰਾਬ ਹੈ ਤੇ ਸਰਕਾਰ ਸਿਰਫ ਕਾਨੂੰਨ ਵਿਵਸਥਾ ਠੀਕ ਹੋਣ ਦੇ ਸਿਰਫ ਦਾਅਵੇ ਹੀ ਕਰਦੀ ਰਹਿੰਦੀ ਹੈ,, 24 ਸਾਲਾ ਨਿਹੰਗ ਦਾ ਕਤਲ ਹੋਣ ਨਾਲ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ,, ਤੇ ਪਿੰਡ ਵਿੱਚ ਵੀ ਕਤਲ ਹੋਣ ਦੇ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ,

ਮਾਪਿਆਂ ਦਾ ਇੱਕਲੌਤਾ ਪੁੱਤ ਸੀ ਪ੍ਰਦੀਪ ਸਿੰਘ

ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇੱਕ ਭੈਣ ਵੀ ਹੈ ਜੋ ਵਿਦੇਸ਼ ਵਿੱਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਕਤਲ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਦੋਂ ਤੱਕ ਪ੍ਰਦੀਪ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਮੁਲਜ਼ਮਾਂ ਨੇ ਮ੍ਰਿਤਕ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਹੈ

ਕੁੱਝ ਮਹੀਨੇ ਪਹਿਲਾਂ ਹੀ ਕੈਨੇਡਾ ‘ਚ ਮਿਲੀ ਸੀ ਪੀਆਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਵਿਦੇਸ਼ ਵਿੱਚ ਕੈਨੇਡਾ ਰਹਿੰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਉਸ ਨੇ ਕੈਨੇਡਾ ਵਿੱਚ ਪੀ.ਆਰ.ਦੀ ਕੀਤੀ ਸੀ ਅਤੇ ਸਤੰਬਰ ਮਹੀਨੇ ਵਿੱਚ ਉਹ ਵਾਪਸ ਆਪਣੇ ਘਰ ਆ ਗਿਆ ਸੀ। 5 ਮਾਰਚ ਨੂੰ ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੇਖਣ ਗਏ ਸਨ ਅਤੇ ਰਸਤੇ ਵਿਚ ਜਦੋਂ ਉਨ੍ਹਾਂ ਨੇ ਕਾਰ ਵਿਚ ਕੁਝ ਗੁੰਡਿਆਂ ਨੂੰ ਉੱਚੀ ਆਵਾਜ਼ ਵਿਚ ਅਸ਼ਲੀਲ ਗੀਤ ਵਜਾਉਂਦੇ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਗੁੰਡਿਆਂ ਨੇ ਪ੍ਰਦੀਪ ਸਿੰਘ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ