ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ, ਸ਼ਰਾਬ ਦੇ ਨਸ਼ੇ ‘ਚ 2 ਵਿਦੇਸ਼ੀਆਂ ਨੇ ਮਾਰਿਆ

Published: 

25 Dec 2023 20:52 PM

ਮ੍ਰਿਤਕ ਨੌਜਵਾਨ ਰਮਨਦੀਪ ਸਿੰਘ ਦੇ ਪਿਤਾ ਧੰਨਾ ਸਿੰਘ ਮੁਤਾਬਕ ਕਰੀਬ 8 ਦਿਨ ਪਹਿਲਾਂ ਰਮਨਦੀਪ ਦੇ ਦੋਸਤ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਰਮਨਦੀਪ ਪਾਰਕ ਵਿੱਚ ਡਿਊਟੀ ਤੇ ਸੀ। ਜਦੋਂ ਉਹ ਪਾਰਕ ਬੰਦ ਕਰਕੇ ਬਾਹਰ ਜਾਣ ਲੱਗਾ ਤਾਂ ਉਥੇ ਦੋ ਵਿਅਕਤੀ ਸ਼ਰਾਬ ਪੀ ਰਹੇ ਸਨ। ਜਦੋਂ ਰਮਨਦੀਪ ਨੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਗੁੱਸੇ 'ਚ ਆ ਕੇ ਸ਼ਰਾਬ ਦੇ ਨਸ਼ੇ 'ਚ ਰਮਨਦੀਪ ਦਾ ਕਤਲ ਕਰ ਦਿੱਤਾ।

ਨਿਊਜ਼ੀਲੈਂਡ ਚ ਪੰਜਾਬੀ ਨੌਜਵਾਨ ਦਾ ਕਤਲ, ਸ਼ਰਾਬ ਦੇ ਨਸ਼ੇ ਚ 2 ਵਿਦੇਸ਼ੀਆਂ ਨੇ ਮਾਰਿਆ
Follow Us On

ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਲਾਸ਼ ਸੋਮਵਾਰ ਨੂੰ ਨਿਊਜ਼ੀਲੈਂਡ ਤੋਂ ਉਸ ਦੇ ਪਿੰਡ ਕੋਟਲੀ ਸ਼ਾਹਪੁਰ ਪੁੱਜੀ। ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਾਕਰੀ ਮੁਤਾਬਕ ਨੌਜਵਾਨ ਰਮਨਦੀਪ ਸਿੰਘ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ। ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਸ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਰਮਨਦੀਪ ਦੇ ਪਿਤਾ ਧੰਨਾ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 12ਵੀਂ ਪਾਸ ਕਰਨ ਤੋਂ ਬਾਅਦ ਰਮਨਦੀਪ 2018 ਵਿੱਚ ਨਿਊਜ਼ੀਲੈਂਡ ਗਿਆ ਸੀ। ਉੱਥੇ ਉਸ ਨੂੰ ਇੱਕ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ ਸੀ। ਇਸ ਸਮੇਂ ਉਸ ਦੀ ਡਿਊਟੀ ਉੱਥੇ ਇੱਕ ਪਾਰਕ ਵਿੱਚ ਸੀ।

ਸ਼ਰਾਬ ਦੇ ਨਸ਼ੇ ‘ਚ 2 ਵਿਦੇਸ਼ੀਆਂ ਨੇ ਮਾਰਿਆ

ਧੰਨਾ ਸਿੰਘ ਮੁਤਾਬਕ ਕਰੀਬ 8 ਦਿਨ ਪਹਿਲਾਂ ਰਮਨਦੀਪ ਦੇ ਦੋਸਤ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਰਮਨਦੀਪ ਪਾਰਕ ਵਿੱਚ ਡਿਊਟੀ ਤੇ ਸੀ। ਜਦੋਂ ਉਹ ਪਾਰਕ ਬੰਦ ਕਰਕੇ ਬਾਹਰ ਜਾਣ ਲੱਗਾ ਤਾਂ ਉਥੇ ਦੋ ਵਿਅਕਤੀ ਸ਼ਰਾਬ ਪੀ ਰਹੇ ਸਨ। ਜਦੋਂ ਰਮਨਦੀਪ ਨੇ ਉਸ ਨੂੰ ਉਥੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਗੁੱਸੇ ‘ਚ ਆ ਕੇ ਸ਼ਰਾਬ ਦੇ ਨਸ਼ੇ ‘ਚ ਰਮਨਦੀਪ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਕਾਬੂ

ਇਸ ਤੋਂ ਬਾਅਦ ਪੁਲਿਸ ਨੇ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਜਾ ਕੇ ਕੰਮ ਕਰਨ ਦੀ ਲੋੜ ਨਾ ਪਵੇ।