ਅੰਮ੍ਰਿਤਸਰ ‘ਚ ਬਦਮਾਸ਼ਾਂ ਨੇ ਹਸਪਤਾਲ ‘ਚ ਦਾਖਲ ਹੋ ਚਲਾਈਆਂ ਗੋਲੀਆਂ, ਡਾਕਟਰ ਦੀ ਹਾਲਤ ਗੰਭੀਰ

Updated On: 

12 Sep 2025 23:28 PM IST

Amritsar Hospital firing: ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਸਪਤਾਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਜ਼ਖ਼ਮੀ ਡਾਕਟਰ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਚ ਬਦਮਾਸ਼ਾਂ ਨੇ ਹਸਪਤਾਲ ਚ ਦਾਖਲ ਹੋ ਚਲਾਈਆਂ ਗੋਲੀਆਂ, ਡਾਕਟਰ ਦੀ ਹਾਲਤ ਗੰਭੀਰ

ਅਜਨਾਲਾ ਦੇ ਭੰਗੂ ਹਸਪਤਾਲ ਵਿੱਚ ਅੱਜ ਦਿਨ ਦਿਹਾੜੇ ਦਰਦਨਾਕ ਘਟਨਾ ਵਾਪਰੀ ਜਦੋਂ ਹਸਪਤਾਲ ਦੇ ਮਾਲਕ ਤੇ ਡਾਕਟਰ ਡਾ. ਕੁਲਵਿੰਦਰ ਸਿੰਘ ਭੰਗੂ ਤੇ ਅਣਪਛਾਤੇ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਪੁਲਿਸ ਤੇ ਹਸਪਤਾਲ ਸਰੋਤਾਂ ਦੇ ਅਨੁਸਾਰ ਤਿੰਨ ਨੌਜਵਾਨ ਘਟਨਾ ਸਥਾਨ ਤੇ ਪਹੁੰਚੇ ਜਿਨ੍ਹਾਂ ਵਿੱਚੋਂ ਦੋ ਹਸਪਤਾਲ ਦੇ ਅੰਦਰ ਦਾਖਲ ਹੋਏ ਜਦਕਿ ਇੱਕ ਬਾਹਰ ਹੀ ਖੜਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦਵਾਈ ਮੰਗਣ ਦੇ ਬਹਾਨੇ ਡਾਕਟਰ ਦੇ ਨੇੜੇ ਜਾ ਕੇ ਗੋਲੀਆਂ ਚਲਾਈਆਂ। ਰਿਪੋਰਟ ਮੁਤਾਬਕ ਡਾਕਟਰ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਇਹ ਪੂਰੀ ਘਟਨਾ ਹਸਪਤਾਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਸਪਤਾਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਜ਼ਖ਼ਮੀ ਡਾਕਟਰ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਥਾਣਾ ਅਜਨਾਲਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਟੀਮ ਮੌਕੇ ਤੇ ਪਹੁੰਚ ਗਈ ਸੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਦੇ ਅਧਾਰ ਤੇ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ।

ਫੋਨ ‘ਤੇ ਮਿਲੀਆਂ ਸਨ ਧਮਕੀਆਂ

ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ‘ਤੇ ਧਮਕੀਆਂ ਮਿਲੀਆਂ ਸਨ ਅਤੇ ਇੱਕ ਵਾਰ ਪਹਿਲਾਂ ਵੀ ਗੋਲੀ ਚਲਾਈ ਗਈ ਸੀ, ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਪਰਿਵਾਰ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਸਥਾਨਕ ਲੋਕਾਂ ਅਤੇ ਨੇਤਾਵਾਂ ਨੇ ਘਟਨਾ ਦੀ ਨਿੰਦਾ ਕੀਤੀ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Follow Us
Related Stories
ਪੰਜਾਬ ਪੁਲਿਸ ਦਾ SI ਹੈਰੋਇਨ ਸਮੇਤ ਗ੍ਰਿਫ਼ਤਾਰ: ਘਰੋਂ ਡਰੱਗ ਮਨੀ ਵੀ ਬਰਾਮਦ, ਪਾਕਿਸਤਾਨ ਤੋਂ ਆਏ ਨਸ਼ੇ ਦੀ ਕਰਵਾਉਂਦਾ ਸੀ ਸਪਲਾਈ
ਪਟਿਆਲਾ – ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਖਾਧਾ ਜ਼ਹਿਰ, ਪਿਤਾ ਅਤੇ ਧੀ ਦੀ ਮੌਤ; ਮਾਂ ਅਤੇ ਪੁੱਤਰ ਦੀਹਾਲਤ ਗੰਭੀਰ
Satluj ਵਿਵਾਦ: ਬਿੱਟੂ ਨੇ ਅੱਤਵਾਦੀਆਂ ਦੀਆਂ ਤਸਵੀਰਾਂ ਪੋਸਟ ਕਰ ਪੁੱਛਿਆ, “ਹਥਿਆਰ ਲੈ ਕੇ ਘੁੰਮਣ ਵਾਲੇ ਕੌਣ?” ਖਾਲੜਾ ਦੇ ਕਾਤਲ DSP ਨੂੰ ਲੱਭਣ ਦੇ ਹੁਕਮ
ਜਲੰਧਰ ਵਿੱਚ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਉਂਟਰ, ਕਈ ਜਿਲ੍ਹਿਆਂ ‘ਚ ਸੀ ਵਾਂਟੇਂਡ, ਗੈਂਗਸਟਰ ਲੱਕੀ ਪਟਿਆਲ ਨਾਲ ਸਨ ਸਬੰਧ
ਗੁਰਦਾਸਪੁਰ: ਚੈਕਿੰਗ ਦੌਰਾਨ 2 ਗੁਜਰਾਤੀ ਨੌਜਵਾਨਾਂ ਤੋਂ 62 ਲੱਖ ਦੀ ਨਕਦੀ ਬਰਾਮਦ, ਪੁਲਿਸ ਨੇ ਇਨਕਮ ਟੈਕਸ ਵਿਭਾਗ ਦੇ ਹਵਾਲੇ ਕੀਤਾ, ਜਾਂਚ ਜਾਰੀ
ਅੰਮ੍ਰਿਤਸਰ ਹਵਾਈ ਅੱਡੇ ‘ਤੇ 1 ਕਰੋੜ ਦਾ ਸੋਨਾ ਜ਼ਬਤ, ਜੁੱਤੀਆਂ ਵਿੱਚ ਪੇਸਟ ਬਣਾ ਕੇ ਲੁਕਾਇਆ, ਕੜੇ-ਚੇਨ ਬਣਵਾਏ; ਔਰਤ ਸਮੇਤ 3 ਕਾਬੂ