ਅਵਧੇਸ਼ ਰਾਏ ਕਤਲ ਕੇਸ: ਅਵਧੇਸ਼ ਰਾਏ ਕਤਲ ਕੇਸ ਵਿੱਚ 32 ਸਾਲਾਂ ਬਾਅਦ ਆਇਆ ਫੈਸਲਾ, ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਉਮਰ ਕੈਦ
Awadhesh Rai Murder Case: ਵਾਰਾਣਸੀ ਦੀ ਵਾਰਾਣਸੀ ਦੀ ਐੱਮਪੀ-ਐਮਐਲਏ ਕੋਰਟ ਨੇ ਅਵਧੇਸ਼ ਰਾਏ ਕਤਲ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਨੇਤਾ ਅਜੇ ਰਾਏ ਦੇ ਭਰਾ ਅਵਧੇਸ਼ ਰਾਏ ਸਨ।
ਅਜੇ ਰਾਏ ਨੇ ਚੇਤਗੰਜ ਥਾਣੇ ‘ਚ ਦਰਜ ਕਰਵਾਈ ਸੀ ਸ਼ਿਕਾਇਤ
ਅਜੈ ਰਾਏ ਨੇ ਵਾਰਾਣਸੀ ਦੇ ਚੇਤਗੰਜ ਥਾਣੇ ‘ਚ ਆਪਣੇ ਭਰਾ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਕਤਲ ਕੇਸ ਵਿੱਚ ਮੁਖਤਾਰ ਤੋਂ ਇਲਾਵਾ ਸਾਬਕਾ ਵਿਧਾਇਕ ਅਬਦੁਲ ਕਲਾਮ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਪੁਲਿਸ ਨੇ ਭੀਮ ਸਿੰਘ ਅਤੇ ਰਾਕੇਸ਼ ਨੂੰ ਵੀ ਦੋਸ਼ੀ ਬਣਾਇਆ ਸੀ। ਇਹ ਹਾਈ ਪ੍ਰੋਫਾਈਲ ਕੇਸ ਸੀ, ਜਿਸ ਕਾਰਨ ਤਤਕਾਲੀ ਸਰਕਾਰ ਨੇ ਸੀਆਈਡੀ ਨੂੰ ਜਾਂਚ ਸੌਂਪੀ ਸੀ।हमें उम्मीद है कि 32 सालों से हमने जो लड़ाई लड़ी है उसका आज परिणाम मिलेगा। हमें न्यायपालिका पर पूरा विश्वास है कि वे कठोर सज़ा देंगे। चाहे सपा, बसपा या भाजपा की सरकार रही हो हर जगह प्रताड़ित करने की कोशिश की गई: कांग्रेस नेता और मृतक अवधेश राय के भाई अजय राय, वाराणसी https://t.co/cChX5xqtGz pic.twitter.com/XA1GGWblGv
— ANI_HindiNews (@AHindinews) June 5, 2023
ਬਦਮਾਸ਼ਾਂ ਨੇ ਵਾਰਦਾਤ ਨੂੰ ਕਿਵੇਂ ਦਿੱਤਾ ਅੰਜਾਮ
ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨ ਅਵਧੇਸ਼ ਦਾ ਕਤਲ ਹੋਇਆ ਸੀ, ਉਸ ਦਿਨ ਸ਼ਹਿਰ ‘ਚ ਮੀਂਹ ਪੈ ਰਿਹਾ ਸੀ। ਹਲਕੀ ਜਿਹੀ ਬਾਰਿਸ਼ ਹੋ ਰਹੀ ਸੀ। ਅਵਧੇਸ਼ ਰਾਏ ਆਪਣੇ ਭਰਾ ਅਜੇ ਰਾਏ ਨਾਲ ਘਰ ਦੇ ਸਾਹਮਣੇ ਗੱਲਾਂ ਕਰ ਰਹੇ ਸਨ। ਉਦੋਂ ਅਚਾਨਕ ਇੱਕ ਮਾਰੂਤੀ ਘਰ ਦੇ ਸਾਹਮਣੇ ਆ ਗਈ, ਜਦੋਂ ਤੱਕ ਦੋਵੇਂ ਭਰਾ ਕੁਝ ਸਮਝ ਪਾਉਂਦੇ, ਕਾਰ ‘ਚੋਂ ਉਤਰੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ‘ਚ ਅਵਧੇਸ਼ ਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ।ਥਾਣੇ ਦੇ ਕੋਲ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਅਵਧੇਸ਼ ਰਾਏ ਦੇ ਕਤਲ ਨੇ ਉਦੋਂ ਮੀਡੀਆ ‘ਚ ਕਾਫੀ ਸੁਰਖੀਆਂ ਬਟੋਰੀਆਂ ਸਨ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਦੰਗ ਰਹਿ ਗਿਆ। ਇਸ ਕਤਲੇਆਮ ਕਾਰਨ ਵਾਰਾਣਸੀ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੁਖਤਾਰ ਅੰਸਾਰੀ ਦਾ ਡਰ ਹੋਰ ਵਧ ਗਿਆ। ਹਾਲਾਂਕਿ, ਇਸ ਕਤਲ ਕਾਂਡ ਨੇ ਪੁਲਿਸ ਦੀ ਵੀ ਕਾਫੀ ਕਿਰਕਿਰੀ ਕਰਵਾਈ ਸੀ। ਕਿਉਂਕਿ ਜਿੱਥੇ ਅਵਧੇਸ਼ ਦਾ ਕਤਲ ਹੋਇਆ ਸੀ, ਉਸ ਤੋਂ ਮਹਿਜ਼ 50 ਮੀਟਰ ਦੀ ਦੂਰੀ ‘ਤੇ ਥਾਣਾ ਸੀ। ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
