ਗ੍ਰਿਫ਼ਤਾਰ ਕੀਤੇ ਮੁਲਜ਼ਮ ਨਾਲ ਪੁਲਿਸ ਮੁਲਾਜ਼ਮ
ਬੀਤੇ ਕੱਲ ਹੋਏ ਰਿਕਸ਼ਾ ਚਾਲਕ ਦੇ ਕਤਲ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਤਿੰਨ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕੀਤਾ ਹੈ। ਦੱਸ ਦਈਏ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਲੱਕੜ ਦੀ ਦੁਕਾਨ ਦੇ ਬਾਹਰ ਸੁੱਤੇ ਰਿਕਸ਼ਾ ਚਾਲਕ ਦੇ ਉੱਤੇ ਪੱਥਰਾਂ ਦੇ ਨਾਲ ਵਾਰ ਕੀਤਾ ਗਿਆ ਸੀ ਅਤੇ ਉਸ ਨੂੰ
ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਅਧਾਰ ਤੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਕਾਬੂ ਕੀਤਾ ਹੈ।
ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਬੀਤੇ ਦਿਨੀਂ ਕੰਟਰੋਲ ਰੂਮ ਰਾਹੀਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਬਲਾਇੰਡ ਮਰਡਰ ਹੋਇਆ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਪੱਪੂ ਦੇ ਨਾਲ ਹੀ ਗੁਰਵਿੰਦਰ ਸਿੰਘ ਨਾਮਕ ਵਿਅਕਤੀ ਸੋੋਇਆ ਸੀ ਜੋ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਅਤੇ ਇਹ ਦੋਵੇਂ ਹੀ ਸੜਕ ਤੇ ਇੱਕ ਲੱਕੜ ਦੀ ਦੁਕਾਨ ਦੇ ਬਾਹਰ ਰਹਿੰਦੇ ਸਨ ਅਤੇ ਰਾਤ ਦੇ ਸਮੇਂ ਇਕੱਠੇ ਹੀ ਬੱਸ ਸਟੈਂਡ ਤੋਂ ਨਿਕਲੇ ਅਤੇ ਜਦੋਂ ਭਾਰਤ ਨਗਰ ਚੌਂਕ ਨੇੜੇ ਲੱਕੜ ਦੀ ਦੁਕਾਨ ਦੇ
ਬਾਹਰ ਪਹੁੰਚੇ ਤਾਂ ਉੱਥੇ ਇਹਨਾਂ ਵਿੱਚ ਆਪਸੀ ਬਹਿਸਬਾਜੀ ਹੋ ਗਈ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਪੱਥਰ ਚੱਕ ਕੇ ਮ੍ਰਿਤਕ ਰਿਕਸ਼ਾ ਚਾਲਕ ਪੱਪੂ ਦੇ ਸਿਰ ਵਿੱਚ ਮਾਰਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹਾਲਾਂਕਿ ਉਹਨਾਂ ਕਿਹਾ ਕਿ ਇਸ ਬਾਬਤ ਮਾਮਲਾ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।