ਲੁਧਿਆਣਾ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਕਲਾਸ ਰੂਮ ‘ਚ ਲਿਆ ਫਾਹਾ
ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਹੈ ਕਿ ਅਸੀਂ ਮੌਕੇ ਤੇ ਜਾ ਕੇ ਛਾਣਬੀਨ ਕੀਤੀ ਹੈ। ਉਹਨਾਂ ਕਿਹਾ ਕਿ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਸ ਦੇ ਪਰਿਵਾਰ ਦੇ ਮੈਂਬਰਾਂ ਅਨੁਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰਿਵਾਰ ਨੇ ਫਿਲਹਾਲ ਕੋਈ ਕਾਰਵਾਈ ਕਰਵਾਉਣ ਤੋਂ ਮਨਾ ਕੀਤਾ ਹੈ।

Ludhiana College Student Suicide: ਲੁਧਿਆਣਾ ਦੇ ਮਾਡਲ ਟਾਊਨ ‘ਚ ਸਥਿਤ ਗੁਰੂ ਨਾਨਕ ਗਲਤ ਕਾਲਜ ਦੇ ਵਿੱਚ ਬੀਬੀਏ ਪਹਿਲੇ ਸਾਲ ਦੀ ਵਿਦਿਆਰਥਨ ਮੌਤ ਦੀ ਘਟਨਾ ਸਾਹਮਣੇ ਆਈ ਹੈ। ਉਸ ਦੀ ਲਾਸ਼ ਕਲਾਸ ਦੇ ਅੰਦਰ ਪੱਖੇ ਦੇ ਨਾਲ ਲਟਕਦੀ ਹੋਈ ਬਰਾਮਦ ਹੋਈ ਹੈ। ਪਹਿਲੀ ਜਾਣਕਾਰੀ ਮਿਲੀ ਹੈ ਕਿ ਫਾਹਾ ਲੈ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਨੂੰ ਲੈ ਕੇ ਕਾਲਜ ਦੇ ਵਿੱਚ ਕਾਫੀ ਹੰਗਾਮਾ ਹੋ ਗਿਆ।
ਮ੍ਰਿਤਿਕ ਲੁਧਿਆਣਾ ਦੇ ਨਿਜੀ ਮੰਗਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਉਸਨੇ ਇਹ ਕਦਮ ਚੱਕਣ ਤੋਂ ਪਹਿਲਾਂ ਆਪਣੀ ਕੁਝ ਸਹੇਲੀਆਂ ਨੂੰ ਮੈਸੇਜ ਕਰਕੇ ਇਹ ਦੱਸਿਆ ਵੀ ਸੀ ਕਿ ਉਹ ਪ੍ਰੇਸ਼ਾਨ ਹੈ। ਉਹ ਮਾਨਸਿਕ ਤੌਰ ‘ਤੇ ਦੁਖੀ ਹੈ। ਇਸ ਤੋਂ ਬਾਅਦ ਉਸ ਦੀਆਂ ਸਹੇਲੀਆਂ ਉਸ ਨੂੰ ਪੂਰੇ ਕਾਲਜ ਵਿੱਚ ਲੱਭਦੀਆਂ ਰਹੀਆਂ, ਪਰ ਉਹ ਨਹੀਂ ਮਿਲੀ। ਬਾਅਦ ਵਿੱਚ ਉਸਦੀ ਲਾਸ਼ ਕਲਾਸ ਰੂਮ ਦੇ ਵਿੱਚ ਹੀ ਲਟਕਦੀ ਹੋਈ ਪਾਈ ਗਈ।
ਪੁਲਿਸ ਮੌਕੇ ‘ਤੇ ਪਹੁੰਚੀ ਜਿਨ੍ਹਾਂ ਵੱਲੋਂ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਕਾਲਜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਨੂੰ ਵਿਦਿਆਰਥੀਆਂ ਵੱਲੋਂ ਹੀ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ ਤੁਰੰਤ ਉਹਨਾਂ ਨੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਉਹ BBA ਪਹਿਲੇ ਸਾਲ ਦੀ ਵਿਦਿਆਰਥਨ ਸੀ ਤੇ ਉਸ ਦੀ ਉਮਰ 18 ਤੋਂ 19 ਸਾਲ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੜਕੀ ਦਾ ਮੋਬਾਈਲ ਵੀ ਉਸ ਕੋਲੋਂ ਬਰਾਮਦ ਹੋਇਆ ਹੈ ਜੋ ਕਿ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਹੁਣ ਜਾਂਚ ਕਰੇਗੀ, ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਲੁਧਿਆਣਾ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਹੈ ਕਿ ਅਸੀਂ ਮੌਕੇ ਤੇ ਜਾ ਕੇ ਛਾਣਬੀਨ ਕੀਤੀ ਹੈ। ਉਹਨਾਂ ਕਿਹਾ ਕਿ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਉਸ ਦੇ ਪਰਿਵਾਰ ਦੇ ਮੈਂਬਰਾਂ ਅਨੁਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰਿਵਾਰ ਨੇ ਫਿਲਹਾਲ ਕੋਈ ਕਾਰਵਾਈ ਕਰਵਾਉਣ ਤੋਂ ਮਨਾ ਕੀਤਾ ਹੈ। ਫਿਰ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਅੱਗੇ ਉਹ ਨੋਟਿਸ ਲੈ ਕੇ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਣਗੇ।