ਲਾਰੈਂਸ ਗੈਂਗ ਦੇ ਗੁਰਗਾ ਮੁਹਾਲੀ ‘ਚ ਗ੍ਰਿਫ਼ਤਾਰ, ਗੈਂਗਸਟਰ ਗੋਲਡੀ ਦੇ ਇਸ਼ਾਰਿਆਂ ਤੇ ਕਰਦਾ ਸੀ ਕੰਮ, AGTF ਦਾ ਐਕਸ਼ਨ
ਸ਼੍ਰੀ ਗੰਗਾਨਗਰ ਦੇ ਬਹੁਤ ਹੀ ਮਸ਼ਹੂਰ ਜੌਰਡਨ ਕਤਲ ਕਾਂਡ ਤੋਂ ਬਾਅਦ ਰਾਜਸਥਾਨ ਪੁਲਿਸ ਗੈਂਗਸਟਰ ਅੰਕਿਤ ਭਾਦੂ ਦੇ ਪਿੱਛੇ ਸੀ। ਸਾਲ 2019 'ਚ ਅੰਕਿਤ ਭਾਦੂ ਮੋਹਾਲੀ ਦੇ ਜ਼ੀਰਕਪੁਰ ਇਲਾਕੇ 'ਚ ਲੁਕਿਆ ਹੋਇਆ ਸੀ, ਜਦੋਂ ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਉਸ ਦਾ ਐਨਕਾਊਂਟਰ ਕੀਤਾ ਸੀ। 25 ਸਾਲਾ ਅੰਕਿਤ ਭਾਦੂ ਖਿਲਾਫ ਕਰੀਬ 22 ਮਾਮਲੇ ਦਰਜ ਕੀਤੇ ਗਏ ਸਨ।
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਵਿੱਕੀ ਜੋ ਕਿ ਲਾਰੈਂਸ ਗੈਂਗ ਲਈ ਕੰਮ ਕਰਦਾ ਹੈ, ਉਸ ਵਿਰੁੱਧ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ 20 ਕੇਸ ਦਰਜ ਹਨ। ਇਨ੍ਹਾਂ ਵਿੱਚ ਕਤਲ ਤੋਂ ਇਲਾਵਾ ਕਤਲ ਦੀ ਕੋਸ਼ਿਸ਼ ਅਤੇ ਯੂਏਪੀਏ ਵਰਗੇ ਗੰਭੀਰ ਮਾਮਲੇ ਸ਼ਾਮਲ ਹਨ। ਉਹ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਮਸ਼ਹੂਰ ਜੌਰਡਨ ਕਤਲ ਕੇਸ ਵਿੱਚ ਲੋੜੀਂਦਾ ਸੀ।
In a major breakthrough, #AGTF Punjab has arrested Vikramjit Singh @ Vicky, an operative of Lawrance Bishnoi & Goldy Brar Gang
He was tasked by foreign-based handler to eliminate rival gang member. He was also involved into cross border weapons/drugs smuggling (1/3) pic.twitter.com/pphKGCNgIE
— DGP Punjab Police (@DGPPunjabPolice) December 28, 2023
ਇਹ ਵੀ ਪੜ੍ਹੋ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ‘ਤੇ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਹੈ। ਡੀਜੀਪੀ ਮੁਤਾਬਕ ਵਿੱਕੀ ਕੈਨੇਡਾ ਸਥਿਤ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਅਤੇ ਹੋਰ ਗੈਂਗਸਟਰਾਂ ਦੇ ਇਸ਼ਾਰੇ ‘ਤੇ ਕੰਮ ਕਰਦਾ ਸੀ। ਉਸ ਦੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਵੀ ਸਬੰਧ ਹਨ।
ਜਿਮ ਕਰਦੇ ਸਮੇਂ ਕੀਤਾ ਸੀ ਕਤਲ
ਫੜੇ ਗਏ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸਾਲ 2018 ‘ਚ ਸ਼੍ਰੀਗੰਗਾਨਗਰ ‘ਚ ਵਿਨੋਦ ਚੌਧਰੀ ਉਰਫ ਜਾਰਡਨ ਨਾਂ ਦੇ ਹਿਸਟਰੀਸ਼ੀਟਰ ਦਾ ਕਤਲ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਨੇ ਸਵੇਰੇ 5.30 ਵਜੇ ਜੌਰਡਨ ਨੂੰ ਉਦੋਂ ਗੋਲੀ ਮਾਰ ਦਿੱਤੀ ਜਦੋਂ ਉਹ ਸ਼੍ਰੀਗੰਗਾਨਗਰ ਦੇ ਇੱਕ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ। ਉਸ ਕਤਲ ਕੇਸ ਵਿੱਚ ਵਿੱਕੀ ਦੇ ਨਾਲ ਮੌਜੂਦ ਉਸ ਦੇ ਦੋ ਸਾਥੀਆਂ ਵਿੱਚੋਂ ਇੱਕ ਗੈਂਗਸਟਰ ਅੰਕਿਤ ਭਾਦੂ ਸੀ। ਕਤਲ ਦੇ ਸਮੇਂ ਜਾਰਡਨ ਜਿਮ ‘ਚ ਇਕੱਲਾ ਵਰਕਆਊਟ ਕਰ ਰਿਹਾ ਸੀ।