ਫਗਵਾੜਾ ‘ਚ ਢਾਬੇ ਦੇ ਬਾਹਰ ਖੜੀ ਕਾਰ ਦੇ ਤੋੜੇ ਸ਼ੀਸ਼ੇ, ਲੱਖਾ ਰੁਪਏ ਤੇ ਗਹਿਣੇ ਲੈ ਕੇ ਫਰਾਰ ਬਦਮਾਸ਼
ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਕਾਰ ਦੇ ਆਸ ਪਾਸ ਘੁੰਮਦਾ ਵੀ ਨਜ਼ਰ ਆ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਰੋਡ 'ਤੇ ਕਾਫੀ ਆਵਾਜਾਈ ਵੀ ਚੱਲ ਰਹੀ ਹੈ। ਬੇਖੌਫ ਚੋਰ ਬਿਨਾਂ ਕਿਸੇ ਦੇ ਡਰ ਦੇ ਸਾਰੀ ਘਟਨਾ ਨੂੰ ਕੁਝ ਮਿੰਟਾਂ ਵਿੱਚ ਹੀ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ।
ਜਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਇੱਕ ਨਾਮੀ ਢਾਬੇ ਦੇ ਬਾਹਰ ਲੱਖਾਂ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਢਾਬੇ ਦੇ ਬਾਹਰ ਖੜੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੇਖ਼ੌਫ਼ ਚੋਰ ਵੱਲੋਂ ਲੱਖਾਂ ਰੁਪਇਆ ਤੇ ਕਾਰ ਵਿੱਚ ਪਏ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਔਰਤ ਦਾ ਕਹਿਣਾ ਹੈ ਕਿ ਉਹ ਅੱਜ ਜਲੰਧਰ ਤੋਂ ਆਪਣੀ ਦਵਾਈ ਲੈ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਰੋਟੀ ਖਾਣ ਲਈ ਫਗਵਾੜਾ ਦੇ ਨਜ਼ਦੀਕ ਬਣੇ ਲੱਕੀ ਢਾਬੇ ਤੇ ਰੁਕਦੇ ਹਨ। ਉਹ ਢਾਬੇ ਦੇ ਬਾਹਰ ਆਪਣੀ ਕਾਰ ਖੜੀ ਕਰਕੇ ਜਦੋਂ ਢਾਬੇ ਦੇ ਅੰਦਰ ਰੋਟੀ ਖਾਣ ਜਾਂਦੇ ਹਨ। ਉਸ ਦੌਰਾਨ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਵਿੱਚ ਪਏ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਕੜਾ ਤੇ ਟੋਪਸ ਵੀ ਬੇਖੌਫ ਚੋਰ ਲੈ ਕੇ ਫਰਾਰ ਹੋ ਗਿਆ ਹੈ।
ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਉਹ ਐਨਆਰਆਈ ਹਨ ਅਤੇ ਇਟਲੀ ਤੋਂ ਆਪਣਾ ਇਲਾਜ ਕਰਾਉਣ ਲਈ ਆਏ ਹੋਏ ਹਨ। ਜਦੋਂ ਉਹ ਹਸਪਤਾਲ ਤੋਂ ਆਪਣੇ ਕਰਵਾਏ ਜਾ ਰਹੇ ਇਲਾਜ ਦੀਆਂ ਰਿਪੋਰਟਾਂ ਲੈ ਕੇ ਵਾਪਸ ਜਾ ਰਹੇ ਸਨ। ਉਸ ਦੌਰਾਨ ਉਹ ਰਸਤੇ ਵਿੱਚ ਢਾਬੇ ਤੇ ਰੋਟੀ ਖਾਣ ਲਈ ਰੁੱਕਦੇ ਹਨ ਜਿਸ ਦੌਰਾਨ ਉਹਨਾਂ ਨੂੰ ਢਾਬੇ ਦਾ ਸਿਕਿਓਰਟੀ ਗਾਰਡ ਹੀ ਦੱਸਦਾ ਹੈ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ। ਜਦੋਂ ਉਹ ਤੁਰੰਤ ਬਾਹਰ ਜਾ ਕੇ ਦੇਖਦੇ ਹਨ ਤਾਂ ਉਨ੍ਹਾਂ ਦੀ ਕਾਰ ਵਿੱਚੋਂ ਉਹਨਾਂ ਦਾ ਬੈਗ ਗਾਇਬ ਸੀ। ਉਹਨਾਂ ਦੱਸਿਆ ਕਿ ਬੈਗ ਵਿੱਚ ਲੱਖਾਂ ਰੁਪਿਆਂ ਦੀ ਨਕਦੀ ਅਤੇ ਉਨਾਂ ਦੇ ਕੁਝ ਸੋਨੇ ਦੇ ਗਹਿਣੇ ਸਨ। ਉਹਨਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਨਾਲ ਉਹਨਾਂ ਦਾ ਕਰੀਬ ਢਾਈ ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਉਹਨਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਜ਼ਿਕਰਯੋਗ ਹੈ ਕਿ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਕਾਰ ਦੇ ਆਸ ਪਾਸ ਘੁੰਮਦਾ ਵੀ ਨਜ਼ਰ ਆ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਰੋਡ ‘ਤੇ ਕਾਫੀ ਆਵਾਜਾਈ ਵੀ ਚੱਲ ਰਹੀ ਹੈ। ਬੇਖੌਫ ਚੋਰ ਬਿਨਾਂ ਕਿਸੇ ਦੇ ਡਰ ਦੇ ਸਾਰੀ ਘਟਨਾ ਨੂੰ ਕੁਝ ਮਿੰਟਾਂ ਵਿੱਚ ਹੀ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਫਿਲਹਾਲ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੀੜਤ ਪਰਿਵਾਰ ਪ੍ਰਸ਼ਾਸ਼ਨ ਕੋਲ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।