Delayed Justice: ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਨੂੰ ਤਿੰਨ ਦਹਾਕਿਆਂ ਬਾਅਦ ਮਿਲਿਆ ਇਨਸਾਫ਼

Published: 

30 Mar 2023 18:04 PM

Retired SHO ਸੂਬਾ ਸਿੰਘ ਨੂੰ ਪਹਿਲਾ ਵੀ ਅਜਿਹੇ ਹੀ ਇੱਕ ਨੌਜਵਾਨ ਦੀ ਮੌਤ ਮਾਮਲੇ ਵਿੱਚ CBI ਅਦਾਲਤ 10 ਸਾਲ ਦੀ ਸਜਾ ਸੁਣਾ ਚੁੱਕੀ ਹੈ।

Delayed Justice: ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਦੋ ਨੌਜਵਾਨਾਂ ਨੂੰ ਤਿੰਨ ਦਹਾਕਿਆਂ ਬਾਅਦ ਮਿਲਿਆ ਇਨਸਾਫ਼
Follow Us On

ਮੁਹਾਲੀ : ਮੁਹਾਲੀ ਦੀ ਸੀਬੀਆਈ ਅਦਾਲਤ (CBI Court) ਵੱਲੋਂ 1991 ਵਿੱਚ ਥਾਣਾ ਝਬਾਲ ਪੁਲਿਸ ਅਧਿਕਾਰੀਆਂ ਵੱਲੋਂ 20 ਸਾਲਾਂ ਨੌਜਵਾਨ ਬਲਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਉਨ੍ਹਾਂ ਤੇ ਤਸ਼ੱਦਦ ਢਾਉਣ ਦੇ ਮਾਮਲੇ ਵਿਚ ਇਹ ਸਜਾ ਸੁਣਾਈ ਗਈ ਹੈ। ਅਦਾਲਤ ਨੇ ਇਸ ਮਾਮਲੇ ਵਿਚ ਰਿਟਾਇਰਡ 3 ਥਾਣੇਦਾਰਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਇੱਕ ਨੂੰ ਭਗੌੜਾ ਕਰਾਰ ਦਿੱਤਾ ਹੈ।

ਪ੍ਰਾਪਤ ਵੇਰਵਿਆਂ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਵਿਚ ਇੰਸਪੈਕਟਰ ਸੂਬਾ ਸਿੰਘ, ਰਵੇਲ ਸਿੰਘ, ਦਲਬੀਰ ਸਿੰਘ ਅਤੇ ਕਸ਼ਮੀਰ ਸਿੰਘ ਨੇ ਦੋ ਭਰਾਵਾਂ ਬਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ । ਉਕਤ ਪੁਲੀਸ ਅਫਸਰਾਂ ਨੇ ਦਿਨਾਂ ਬਾਅਦ ਉਸ ਦੇ ਪਰਮਜੀਤ ਸਿੰਘ ਨੂੰ ਛੱਡ ਦਿੱਤਾ ਗਿਆ ਪਰ ਬਲਜੀਤ ਸਿੰਘ ਨੂੰ ਥਾਣੇ ਵਿੱਚੋ ਹੀ ਗਾਇਬ ਕਰ ਦਿੱਤਾ ਗਿਆ। ਪਰਮਜੀਤ ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ।

32 ਸਾਲਾਂ ਬਾਅਦ 4 ਥਾਣੇਦਾਰਾਂ ਨੂੰ 5-5 ਸਾਲ ਦੀ ਸਜਾ

ਪੰਜਾਬ ਹਰਿਆਣਾ ਹਾਈ ਕੋਰਟ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੀ ਬੀ ਆਈ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਸੀਬੀਆਈ ਵੱਲੋਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਦੋਸ਼ੀ ਬਣਾ ਚਲਾਣ ਅਦਾਲਤ ਵਿੱਚ ਪੇਸ਼ ਕੀਤਾ ਜਿਸ ਤੇ ਸੀਬੀਆਈ ਅਦਾਲਤ ਵੱਲੋਂ ਅੱਜ 32 ਸਾਲ ਬਾਅਦ ਫ਼ੈਸਲਾ ਸੁਣਾਇਆ। ਸੂਬਾ ਸਰਹੰਦ ਦੇ ਨਾਮ ਨਾਲ ਮਸ਼ਹੂਰ ਥਾਣੇਦਾਰ ਸੂਬਾ ਸਿੰਘ, ਰਵੇਲ ਸਿੰਘ ਅਤੇ ਦਲਬੀਰ ਸਿੰਘ ਨੂੰ ਆਈਪੀਸੀ ਦੀ ਧਾਰਾ 365, 344, 120 ਬੀ ਤਹਿਤ ਮੁਜਰਮ ਕਰਾਰ ਦਿੰਦੇ ਹੋਏ ਪੰਜ ਪੰਜ ਸਾਲ ਦੀ ਸਜ਼ਾ ਤੇ ਪੰਜ ਹਜ਼ਾਰ ਜੁਰਮਾਨਾ ਸੁਣਾਇਆ ਅਤੇ ਚੌਥਾ ਅਰੋਪੀ ਕਸ਼ਮੀਰ ਸਿੰਘ ਨੂੰ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version