Junagadh Violence: ਜੂਨਾਗੜ੍ਹ ‘ਚ ਦਰਗਾਹ ਦੀ ਨਾਜਾਇਜ਼ ਉਸਾਰੀ ਨੂੰ ਲੈ ਕੇ ਹੰਗਾਮਾ! ਪੱਥਰਬਾਜ਼ੀ, ਅੱਗਜ਼ਨੀ; 300 ਲੋਕਾਂ ਨੇ ਪੁਲਿਸ ਚੌਕੀ ‘ਤੇ ਕੀਤਾ ਹਮਲਾ
Junagadh News: ਬੀਤੀ ਰਾਤ ਲੋਕਾਂ ਦੀ ਭੀੜ ਨੇ ਨਾਜਾਇਜ਼ ਦਰਗਾਹ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਭੀੜ ਨੇ ਜ਼ੋਰਦਾਰ ਪਥਰਾਅ ਕੀਤਾ, ਸਮਾਜ ਵਿਰੋਧੀ ਅਨਸਰਾਂ ਨੇ ਮਜੀਵੜੀ ਥਾਣੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐਸਪੀ, ਪੀਐਸਆਈ ਸਮੇਤ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਦਰਗਾਹ ਨੂੰ ਨਾਜਾਇਜ਼ ਉਸਾਰੀ ਦਾ ਨੋਟਿਸ ਦਿੱਤਾ ਸੀ
ਪ੍ਰਸ਼ਾਸਨ ਨੇ ਮਜੀਵੜੀ ਸਥਿਤ ਇੱਕ ਦਰਗਾਹ (Dargah) ਨੂੰ ਨਾਜਾਇਜ਼ ਉਸਾਰੀ ਦਾ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜ਼ਿੰਮੇਵਾਰ ਪੱਖ ਤੋਂ ਕੋਈ ਜਵਾਬ ਨਹੀਂ ਆਇਆ। ਅਜਿਹੇ ‘ਚ ਪ੍ਰਸ਼ਾਸਨ ਨੇ ਕਾਰਵਾਈ ਕਰਨ ਦਾ ਫੈਸਲਾ ਕੀਤਾ, ਜਿਸ ਦੌਰਾਨ ਪੁਲਿਸ ਅਤੇ ਭੀੜ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਦੌਰਾਨ ਕਈ ਸਰਕਾਰੀ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਭੀੜ ਨੇ ਕਾਫੀ ਹੰਗਾਮਾ ਕੀਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਕਾਫੀ ਤਣਾਅ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਕਿ ਫਿਲਹਾਲ ਜ਼ਿਲ੍ਹੇ ਦੀ ਪੁਲਿਸ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਚੱਕਰਵਾਤ ਅਪ੍ਰੇਸ਼ਨ ਲਈ ਭੇਜਿਆ ਗਿਆ ਹੈ, ਅਜਿਹੇ ਵਿੱਚ ਪੁਲਿਸ ਲਈ ਘਟਨਾ ਨਾਲ ਨਜਿੱਠਣਾ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ।Loading...
Unable to load recommendations.
Follow Us
