ਬਿਜਲੀ ਦੇ ਖੰਭੇ ਨਾਲ ਟਕਰਾਇਆ ਸਕੂਲੀ ਬੱਚੇ ਲੈਕੇ ਜਾ ਰਿਹਾ ਈ-ਰਿਕਸ਼ਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Updated On: 

22 Apr 2024 13:57 PM IST

ਸਕੂਲੀ ਬੱਚਿਆ ਨੂੰ ਲੈਕੇ ਜਾ ਰਿਹਾ ਈ- ਰਿਕਸ਼ਾ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਜਲੰਧਰ ਪੁਲਿਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਕੇ ਅਗਲੀ ਕਾਰਵਾਈ ਕਰੇਗੀ। ਉੱਧਰ ਇੱਕ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਬਿਜਲੀ ਦੇ ਖੰਭੇ ਨਾਲ ਟਕਰਾਇਆ ਸਕੂਲੀ ਬੱਚੇ ਲੈਕੇ ਜਾ ਰਿਹਾ ਈ-ਰਿਕਸ਼ਾ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਹਾਦਸੇ ਦਾ ਸ਼ਿਕਾਰ ਹੋਇਆ ਈ- ਰਿਕਸ਼ਾ

Follow Us On
ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ ‘ਚ 3 ਬੱਚੇ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਦੋਵਾਂ ਨੂੰ ਪਠਾਨਕੋਟ ਚੌਕ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਜਲੰਧਰ ਪੁਲਿਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਕੇ ਅਗਲੀ ਕਾਰਵਾਈ ਕਰੇਗੀ। ਇਲਾਜ ਲਈ ਹਸਪਤਾਲ ਲਿਆਂਦੇ ਗਏ ਇੱਕ ਬੱਚੇ ਨੂੰ ਇਲਾਜ ਤੋਂ ਬਾਅਦ ਵਾਪਿਸ ਘਰ ਭੇਜ ਦਿੱਤਾ ਗਿਆ।

ਤੇਜ਼ ਰਫ਼ਤਾਰ ਈ- ਰਿਕਸ਼ਾ ਹੋਇਆ ਹਾਦਸੇ ਦਾ ਸ਼ਿਕਾਰ

ਸਥਾਨਕ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਵਿੱਚ ਆ ਰਿਹਾ ਈ-ਰਿਕਸ਼ਾ ਅਚਾਨਕ ਹੀ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੂੰ ਬੱਚਿਆ ਨੂੰ ਸੰਭਾਲਿਆ ਅਤੇ ਡਰਾਈਵਰ ਨੂੰ ਫੜ ਲਿਆ। ਈ-ਰਿਕਸ਼ਾ ਚਾਲਕ ਨੇ ਸਥਾਨਕ ਲੋਕਾਂ ਨੂੰ ਦੱਸਿਆਂ ਕਿ ਸਾਹਮਣੇ ਤੋਂ ਆ ਰਹੇ ਆਟੋ ਤੋਂ ਬਚਾਅ ਕਰਨ ਲਈ ਉਸ ਨੇ ਅਚਾਨਕ ਹੀ ਈ- ਰਿਕਸ਼ਾ ਨੂੰ ਮੋੜ ਦਿੱਤਾ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਵੀ ਪੜ੍ਹੋ- ਅੰਮ੍ਰਿਤਸਰ ਚ ਕਲਯੁਗੀ ਪਤੀ ਨੇ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਜ਼ਿੰਦਾ ਸਾੜਿਆ, ਪੇਟ ਚ ਸਨ ਜੁੜਵਾ ਬੱਚੇ

ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਰਾਂਗੇ ਕਾਰਵਾਈ-ਪੁਲਿਸ

ਜਲੰਧਰ ਪੁਲਿਸ ਦੇ ਅਧਿਕਾਰੀਆਂ ਨੇ ਕਿ ਸਵੇਰ ਦੇ ਸਮੇਂ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਕਿ ਉਕਤ ਥਾਂ ਤੇ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਬੱਚਿਆਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੁਲਜ਼ਮਾਂ ਨੇ ਦੱਸਿਆ ਕਿ ਮਾਪਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਧਰ ਆਟੋ ਚਾਲਕ ਨੂੰ ਹਿਰਾਸਤ ਵਿੱਚ ਲੈ ਗਿਆ ਹੈ।ਪੁਲਿਸ ਅਨੁਸਾਰ ਘਟਨਾ ਸਮੇਂ ਈ-ਰਿਕਸ਼ਾ ਚਾਲਕ ਸ਼ਰਾਬੀ ਨਹੀਂ ਸੀ। ਫਿਰ ਵੀ ਉਸ ਦਾ ਮੈਡੀਕਲ ਕਰਵਾਇਆ ਜਾਵੇਗਾ।