ਜਲਾਲਾਬਾਦ ਦਾ ਸਰਕਾਰੀ ਹਸਪਤਾਲ ਬਣਿਆ ਜੰਗ ਦਾ ਮੈਦਾਨ, ਦੋ ਧਿਰਾਂ ਵਿੱਚ ਝਗੜਾ; ਡਾਕਟਰਾਂ ਨੇ ਸੱਦੀ ਪੁਲਿਸ
ਜਲਾਲਾਬਾਦ ਦਾ ਸਿਵਲ ਹਸਪਤਾਲ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ। ਜਦੋਂ ਝਗੜੇ ਤੋਂ ਬਾਅਦ ਇਲਾਜ ਲਈ ਭਰਤੀ ਹੋਏ ਲੋਕਾਂ ਨੂੰ ਦੂਜੀ ਧਿਰ ਦੇ ਲੋਕ ਵੀ ਅਤੇ ਡਾਕਟਰਾਂ ਦੀ ਹਾਜ਼ਰੀ ਵਿੱਚ ਹਸਪਤਾਲ ਪੁੱਜੇ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਲਾਲਾਬਾਦ ਨਿਊਜ਼। ਸਿਵਲ ਹਸਪਤਾਲ ਜਲਾਲਾਬਾਦ ਵਿੱਚ ਜਲਾਲਾਬਾਦ ਦੇ ਗਾਂਧੀ ਨਗਰ ਤੋਂ ਝਗੜੇ ਦੇ ਮਾਮਲੇ ਵਿੱਚ ਦੋ ਲੋਕ ਇਲਾਜ ਦੇ ਲਈ ਦਾਖ਼ਲ ਹੋਏ ਸੀ। ਇਸੇ ਦੌਰਾਨ ਦੂਜੀ ਧਿਰ ਦੇ ਲੋਕ ਵੀ ਹਸਪਤਾਲ ਪੁੱਜੇ ਅਤੇ ਡਾਕਟਰਾਂ ਦੀ ਹਾਜ਼ਰੀ ਦਵਿੱਚ ਜੰਮ ਕੇ ਇਕ ਦੂਜੇ ਨਾਲ ਕੁੱਟਮਾਰ ਕਰਨ ਲੱਗ ਪਏ। ਜਿਸ ਨੂੰ ਦੇਖ ਹਸਪਤਾਲ ਦੇ ਵਿੱਚ ਹਫ਼ੜਾ ਦਫੜੀ ਵਾਲਾ ਮਾਹੌਲ ਬਣ ਗਿਆ ਅਤੇ ਮੌਕੇ ‘ਤੇ ਮੌਜੂਦਾ ਐਸਐਮਓ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਕੜੀ ਮੁਸ਼ੱਕਤ ਨਾਲ ਇਨ੍ਹਾਂ ਲੋਕਾਂ ਦਾ ਝਗੜਾ ਸ਼ਾਂਤ ਕਰਵਾਇਆ ਗਿਆ।
ਕੀ ਹੈ ਪੂਰਾ ਮਾਮਲਾ ?
ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਜਗਦੀਸ਼ ਕੁਮਾਰ ਦਾ ਲੜਕਾ ਉਨ੍ਹਾਂ ਦੇ ਗਲੀ ਦੇ ਵਿੱਚ ਬਿਨਾਂ ਵਜ੍ਹਾ ਗੇੜੀਆਂ ਲਾਉਂਦਾ ਸੀ। ਜਿਸ ਨੂੰ ਉਨ੍ਹਾਂ ਵੱਲੋਂ ਰੋਕਿਆ ਜਾਂਦਾ ਸੀ ਅਤੇ ਅੱਜ ਉਸ ਦੇ ਵੱਲੋਂ ਆਪਣੀ ਇਨੋਵਾ ਕਾਰ ਦੇ ਨਾਲ ਪਹਿਲਾਂ ਗਲੀ ਵਿੱਚ ਹੁਲੜ ਬਾਜ਼ੀ ਕੀਤੀ ਗਈ ਅਤੇ ਬਾਅਦ ਵਿੱਚ ਕੁੱਟਮਾਰ ਕੀਤੀ ਗਈ।
ਜਿਸ ਤੋਂ ਬਾਅਦ ਉਹ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਹੋਏ ਤਾਂ ਉਕਤ ਸਖ਼ਸ ਅਤੇ ਉਸ ਦੇ ਪਿਓ ਵੱਲੋਂ ਗੁੰਡੇ ਬੁਲਾ ਕੇ ਹਸਪਤਾਲ ਦੇ ਵਿੱਚ ਉਨ੍ਹਾਂ ਦੀ ਮੁੜ ਤੋਂ ਕੁੱਟ ਮਾਰ ਕੀਤੀ ਗਈ ।ਜਿਸ ਦੀਆਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈਆਂ ਗਈਆਂ।
ਐਸਐਮਓ ਨੇ ਪੁਲਿਸ ਨੂੰ ਸੂਚਿਤ ਕੀਤਾ
ਇਹ ਵੀ ਪੜ੍ਹੋ
ਇਸ ਮਾਮਲੇ ਵਿੱਚ ਜਲਾਲਾਬਾਦ ਸਿਵਲ ਹਸਪਤਾਲ ਦੇ ਐਸਐਮਓ ਦਾ ਕਹਿਣਾ ਹੈ ਕਿ ਤਿੰਨ ਲੋਕ ਉਨ੍ਹਾਂ ਕੋਲੇ ਇਲਾਜ ਅਧੀਨ ਆਏ ਸੀ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਸਿਰ ਦੀ ਸੱਟ ਹੋਣ ਕਰਕੇ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਦਕਿ ਇੱਕ ਹਾਲੇ ਉਨ੍ਹਾਂ ਦੇ ਕੋਲੇ ਇਲਾਜ ਅਧੀਨ ਹੈ। ਐਸਐਮਓ ਨੇ ਕਿਹਾ ਕਿ ਹਸਪਤਾਲ ਵਿਚ ਹੀ ਦੋਵੇਂ ਧਿਰਾਂ ਵੱਲੋਂ ਇਕ ਦੂਜੇ ਨਾਲ ਕੁੱਟਮਾਰ ਕੀਤੀ ਗਈ।
ਜਿਸ ਨੂੰ ਉਨ੍ਹਾਂ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਦੋਨੇ ਧਿਰਾਂ ਨੂੰ ਅੱਡ ਕੀਤਾ ਗਿਆ ਇਸ ਮਾਮਲੇ ਵਿੱਚ ਉਹਨਾਂ ਦੇ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਹਸਪਤਾਲ ਵਿੱਚ ਲੜਾਈ ਝਗੜਾ ਕਰਨ ਦੇ ਸੰਬੰਧ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ