Firing in Adampur: ਜਲੰਧਰ ਦੇ ਆਦਮਪੁਰ ‘ਚ ਬਦਮਾਸ਼ਾ ਵੱਲੋਂ ਅੰਨ੍ਹੇਵਾਹ ਫਾਇਰਿੰਗ, ਗੋਲੀ ਲੱਗਣ ਨਾਲ ਜ਼ਖਮੀ ਹੋਇਆ ਨੌਜਵਾਨ
ਜਲੰਧਰ ਦੇ ਆਦਮਪੁਰ 'ਚ ਪਿੰਡ ਭਡਿਆਣਾ ਪਿੰਡ ਵਿੱਚ ਤਿੰਨ ਹਮਲਾਵਰਾਂ ਨੇ ਨੌਜਵਾਨ 'ਤੇ ਗੋਲੀਬਾਰੀ ਕਰ ਦਿੱਤੀ। ਡਾਕਟਰਾਂ ਵੱਲੋਂ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇੱਕ ਨੌਜਵਾਨ ‘ਤੇ ਚਲਾਇਆ ਗੋਲੀਆਂ
ਇਸ ਮਾਮਲੇ ਸਬੰਧੀ ਜਦੋਂ ਜ਼ਖਮੀ ਮਹਾਵੀਰ ਨਾਲ ਗੱਲ ਕੀਤੀ ਗਈ। ਉਸ ਨੇ ਕਿਹਾ ਕਿ ਕੋਈ ਪੁਰਾਣੀ ਰੰਜਿਸ਼ ਨਹੀਂ ਹੈ, ਪਤਾ ਨਹੀਂ ਗੋਲੀ ਕਿਉਂ ਚਲਾਈ ਗਈ। ਇਸ ਮਾਮਲੇ ਵਿੱਚ ਥਾਣਾ ਆਦਮਪੁਰ ਵਿੱਚ ਤਾਇਨਾਤ ਏਐਸਆਈ ਜੰਗ ਬਹਾਦਰ ਨੇ ਦੱਸਿਆ ਕਿ ਮਹਾਂਵੀਰ ਸਿੰਘ ਐਨਡੀਪੀਐਸ ਐਕਟ ਦੇ ਕੇਸ ਵਿੱਚ 10 ਦਿਨ ਪਹਿਲਾਂ ਜੇਲ੍ਹ (Jail) ਤੋਂ ਆਇਆ ਸੀ ਅਤੇ ਮਹਾਂਵੀਰ ਨੂੰ ਗੋਲੀ ਮਾਰਨ ਵਾਲੇ ਵੀ ਉਸ ਦੇ ਨਾਲ ਜੇਲ੍ਹ ਵਿੱਚ ਸਨ।3 ਨੌਜਵਾਨਾਂ ਵੱਲੋਂ ਫਾਇਰਿੰਗ
ਪੁਲਿਸ ਮੁਤਾਬਕ ਮਹਾਵੀਰ ਹਮਲਾਵਰਾਂ ਵਿੱਚੋਂ ਇੱਕ ਨੂੰ ਜਾਣਦਾ ਹੈ ਜੋ ਫਗਵਾੜਾ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਜਦੋਂ ਮਹਾਵੀਰ ਭਡਿਆਣਾ ਪਿੰਡ ‘ਚ ਸੀ ਤਾਂ ਜੇਲ੍ਹ ‘ਚ ਉਸ ਦੇ ਨਾਲ ਆਏ ਤਿੰਨ ਨੌਜਵਾਨ ਪਹਿਲਾਂ ਹੀ ਉੱਥੇ ਮੌਜੂਦ ਸਨ ਅਤੇ ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਦੋਵਾਂ ਧੜਿਆਂ ‘ਚ ਤਕਰਾਰ ਹੋ ਗਈ ਅਤੇ ਇਨ੍ਹਾਂ ‘ਚੋਂ ਇਕ ਨੇ ਮਹਾਵੀਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਹਾਵੀਰ ਨੇ ਪੁੱਛਗਿੱਛ ਦੌਰਾਨ ਜੋਤ ਨਾਂ ਦੇ ਵਿਅਕਤੀ ਦਾ ਨਾਂ ਲਿਆ ਸੀ। ਬਾਕੀ ਜਾਂਚ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
