Dead Body in River: ਸ਼ਹਿਰ ਨੂੰ ਸਪਲਾਈ ਹੋਣ ਵਾਲੀ ਪਾਣੀ ਦੀ ਡਿੱਗੀ ‘ਚੋਂ ਮਿਲੀ ਲਾਸ਼

Updated On: 

13 Apr 2023 13:54 PM

Police ਦਾ ਕਹਿਣਾ ਹੈ ਜੇਕਰ ਲਾਸ਼ ਦੀ ਪਹਿਚਾਣ ਹੁੰਦੀ ਹੈ ਤਾਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਨਹੀਂ ਤਾਂ ਨਿਯਮਾਂ ਮੁਤਾਬਕ, ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Dead Body in River:  ਸ਼ਹਿਰ ਨੂੰ ਸਪਲਾਈ ਹੋਣ ਵਾਲੀ ਪਾਣੀ ਦੀ ਡਿੱਗੀ ਚੋਂ ਮਿਲੀ ਲਾਸ਼
Follow Us On

ਫ਼ਾਜ਼ਿਲਕਾ ਨਿਊਜ: ਇਥੋਂ ਦੇ ਜੰਡ ਵਾਲਾ ਰੋਡ ਤੇ ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਵਕਤ ਅਚਾਨਕ ਇਕ ਲਾਸ਼ ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਵਿਚ ਤੈਰਦੀ ਦਿਖਾਈ ਦਿੱਤੀ। ਜਿਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ।

ਮੌਕੇ ਤੇ ਪਹੁੰਚੀ ਪੁਲਿਸ ਨੇ ਡਿੱਗੀ ਵਿਚੋਂ ਲਾਸ਼ ਕੱਢਵਾਈ ਗਈ। ਡਿੱਗੀ ਦੇ ਦੇਖਰੇਖ ਕਰ ਰਹੇ ਕਰਮਚਾਰੀ ਨੇ ਦੱਸਿਆ ਕਿ ਅੱਜ ਜਦੋਂ ਡਿੱਗੀ ਨੂੰ ਚੈੱਕ ਕੀਤਾ ਗਿਆ ਤਾਂ ਉੱਥੇ ਇਕ ਵਿਅਕਤੀ ਦੀ ਲਾਸ਼ ਪਾਣੀ ਵਿਚ ਤੈਰਦੀ ਦਿਖਾਈ ਦਿੱਤੀ। ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਲਾਸ਼ ਕਿਸ ਦੀ ਹੈ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਨੇ ਪਛਾਣ ਲਈ ਰੱਖਵਾਈ ਲਾਸ਼

ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਾਣੀ ਦੀ ਡਿਗੀ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਲਾਸ਼ ਨੂੰ ਬਾਹਰ ਕੱਢਵਾਇਆ ਗਿਆ ਹੈ, ਪਰ ਅਜੇ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋਈ। ਲਾਸ਼ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਸ਼ਨਾਖ਼ਤ ਲਈ ਲਾਸ਼ ਰੱਖਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲਤ ਤੋਂ ਪਤਾ ਲਗਦਾ ਹੈ ਕਿ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋਈ ਹੈ ਕਿਉਂਕਿ ਲਾਸ਼ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੱਟ ਨਹੀਂ ਪਾਈ ਗਈ।

ਡਿੱਗੀ ਤੋ ਸਪਲਾਈ ਹੁੰਦਾ ਹੈ ਪੀਣ ਵਾਲਾ ਪਾਣੀ

ਦੱਸ ਦਈਏ ਕਿ ਜੰਡ ਵਾਲਾ ਰੋਡ ਤੇ ਬਣੇ ਇਸ ਨਹਿਰੀ ਪਾਣੀ ਪਰਿਯੋਜਨਾ ਤੋਂ ਫਾਜ਼ਿਲਕਾ ਸ਼ਹਿਰ ਨੂੰ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਜਾਂਦਾ ਹੈ ਅਤੇ ਜ਼ਿਆਦਾਤਰ ਆਬਾਦੀ ਇਸ ਪਾਣੀ ਤੇ ਹੀ ਨਿਰਭਰ ਕਰਦੀ ਹੈ । ਇਸ ਤਰਾਂ ਦੇ ਹਲਾਤਾਂ ਵਿੱਚ ਪਾਣੀ ਦੇ ਵਿੱਚੋਂ ਮਿਲੀ ਲਾਂਚ ਤੋਂ ਬਾਅਦ ਇਲਾਕੇ ਦੇ ਲੋਕ ਖੌਫ਼ਜ਼ਦਾ ਹਨ ਨਾ ਤੇ ਪਾਣੀ ਦੇ ਵਿੱਚ ਡੁੱਬਣ ਵਾਲੇ ਸ਼ਖਸ ਦੀ ਪਹਿਚਾਣ ਹੋ ਪਾਈ ਹੈ ਅਤੇ ਨਾ ਹੀ ਇਸ ਪਾਣੀ ਨੂੰ ਪੀਣ ਲਈ ਵਰਤੇ ਜਾਣ ਦੇ ਸੰਬੰਧ ਵਿੱਚ ਨਹਿਰੀ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਲਿਆ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ