Dead Body in River: ਸ਼ਹਿਰ ਨੂੰ ਸਪਲਾਈ ਹੋਣ ਵਾਲੀ ਪਾਣੀ ਦੀ ਡਿੱਗੀ ‘ਚੋਂ ਮਿਲੀ ਲਾਸ਼
Police ਦਾ ਕਹਿਣਾ ਹੈ ਜੇਕਰ ਲਾਸ਼ ਦੀ ਪਹਿਚਾਣ ਹੁੰਦੀ ਹੈ ਤਾਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਨਹੀਂ ਤਾਂ ਨਿਯਮਾਂ ਮੁਤਾਬਕ, ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਫ਼ਾਜ਼ਿਲਕਾ ਨਿਊਜ: ਇਥੋਂ ਦੇ ਜੰਡ ਵਾਲਾ ਰੋਡ ਤੇ ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਵਕਤ ਅਚਾਨਕ ਇਕ ਲਾਸ਼ ਨਹਿਰੀ ਪਾਣੀ ਪਰਿਯੋਜਨਾ ਦੀ ਡਿੱਗੀ ਵਿਚ ਤੈਰਦੀ ਦਿਖਾਈ ਦਿੱਤੀ। ਜਿਸ ਦੀ ਸੂਚਨਾ ਲੋਕਾਂ ਨੇ ਪੁਲਿਸ ਨੂੰ ਦਿੱਤੀ।
ਮੌਕੇ ਤੇ ਪਹੁੰਚੀ ਪੁਲਿਸ ਨੇ ਡਿੱਗੀ ਵਿਚੋਂ ਲਾਸ਼ ਕੱਢਵਾਈ ਗਈ। ਡਿੱਗੀ ਦੇ ਦੇਖਰੇਖ ਕਰ ਰਹੇ ਕਰਮਚਾਰੀ ਨੇ ਦੱਸਿਆ ਕਿ ਅੱਜ ਜਦੋਂ ਡਿੱਗੀ ਨੂੰ ਚੈੱਕ ਕੀਤਾ ਗਿਆ ਤਾਂ ਉੱਥੇ ਇਕ ਵਿਅਕਤੀ ਦੀ ਲਾਸ਼ ਪਾਣੀ ਵਿਚ ਤੈਰਦੀ ਦਿਖਾਈ ਦਿੱਤੀ। ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਲਾਸ਼ ਕਿਸ ਦੀ ਹੈ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।


