ਐਨਆਰਆਈ ਦੀ ਹੱਤਿਆ ਕਰਨ ਵਾਲਾ ਜੋੜਾ ਗਿਰਫ਼ਤਾਰ
ਜੈਸਮੀਨ ਨੂੰ ਪਤਾ ਚੱਲਿਆ ਕਿ ਰਾਠੌਰ ਬੜਾ ਅਮੀਰ ਬੰਦਾ ਹੈ ਅਤੇ 30 ਜਨਵਰੀ ਨੂੰ ਉਸਦੀ ਕੁੜੀ ਦੀ ਸ਼ਾਦੀ ਤੈਅ ਕੀਤੀ ਗਈ ਹੈ। ਜੈਸਮੀਨ ਨੇ ਰਾਠੋਰ ਨੂੰ ਅਵੈਧ ਸੰਬੰਧਾਂ ਦੀ ਧਮਕੀ ਦਿੰਦਿਆਂ ਉਸ ਨੂੰ ਬਲੈਕਮੇਲ ਕਰਨ ਵਾਸਤੇ ਸ਼ਨੀਵਾਰ ਰਾਤ ਸ੍ਰੀਗੰਗਾਨਗਰ ਸਥਿਤ ਆਪਣੇ ਕਿਰਾਏ ਦੇ ਮਕਾਨ ਵਿੱਚ ਸੱਦ ਲਿਆ ਸੀ
ਅਬੋਹਰ:ਪੁਲਿਸ ਨੇ ਸ੍ਰੀਗੰਗਾਨਗਰ ਤੋਂ ਇੱਕ ਅਜਿਹੇ ਜੋੜੇ ਨੂੰ ਗਿਰਫ਼ਤਾਰ ਕਰ ਲਿਆ ਹੈ ਜਿਸ ਨੇ ਇੱਕ ਐਨਆਰਆਈ ਵਿਅਕਤੀ ਦੀ ਕਥਿਤ ਤੌਰ ਤੇ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਨੂੰ ਪਲਾਸਟਿਕ ਕੰਟੇਨਰ ਵਿੱਚ ਪਾ ਕੇ ਸਾੜ ਦਿੱਤਾ ਸੀ। ਪੁਲੀਸ ਵੱਲੋਂ ਦੱਸਿਆ ਗਿਆ ਕਿ ਕਤਲਸ਼ੁਦਾ ਐਨਆਰਆਈ ਦੀ ਪਹਿਚਾਣ ਉਥੇ ਪਿੰਡ ਚੱਕ ਦੇ ਰਹਿਣ ਵਾਲੇ 50 ਵਰ੍ਹਿਆਂ ਦੇ ਵਰਿੰਦਰ ਸਿੰਘ ਰਾਠੌਰ ਦੇ ਰੂਪ ਵਿੱਚ ਕੀਤੀ ਗਈ ਹੈ। ਵਰਿੰਦਰ ਸਿੰਘ ਸ੍ਰੀਲੰਕਾ ਦੀ ਇਸ ਕੰਪਨੀ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦੇ ਸਨ ਅਤੇ ਆਪਣੀ ਕੁੜੀ ਦੇ ਵਿਆਹ ਦਾ ਬੰਦੋਬਸਤ ਕਰਨ ਵਾਸਤੇ ਭਾਰਤ ਆਏ ਸਨ।
ਉਨ੍ਹਾਂ ਦੇ ਕਤਲ ਕਾਂਡ ਵਿੱਚ 23 ਸਾਲ ਦੇ ਰੋਹਿਤ ਬਾਵੜੀ ਅਤੇ 23 ਸਾਲਾਂ ਦੀ ਉਸਦੀ ਘਰਵਾਲੀ ਜੈਸਮੀਨ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਜੈਸਮੀਨ ਦੇ ਮਾਂ-ਪਿਓ ਅਬੋਹਰ ਵਿੱਚ ਰਹਿੰਦੇ ਹਨ। ਰੋਹਿਤ ਨਾਲ ਵਿਆਹ ਤੋਂ ਬਾਅਦ ਜੈਸਮੀਨ ਸ੍ਰੀਗੰਗਾਨਗਰ ਵਿੱਚ ਇੱਕ ਆਰਕੈਸਟਰਾ ਗਰੁੱਪ ਵਿੱਚ ਬਤੌਰ ਡਾਂਸਰ ਕੰਮ ਕਰਦੀ ਹੈ। ਦਰਅਸਲ ਰਵਿੰਦਰ ਸਿੰਘ ਰਾਠੌਰ ਦੀ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸ੍ਰੀਗੰਗਾਨਗਰ ਦੇ ਗੋਲ ਬਜ਼ਾਰ ਵਿੱਚ ਰਾਤ ਨੂੰ ਅਚਾਨਕ ਮੁਲਾਕਾਤ ਹੋਈ ਸੀ। ਜੈਸਮੀਨ ਨੂੰ ਅਬੋਹਰ ਵਿੱਚ ਰਹਿੰਦੇ ਆਪਣੇ ਮਾਂ-ਪਿਓ ਨੂੰ ਮਿਲਣ ਜਾਣ ਲਈ ਪੈਸਿਆਂ ਦੀ ਲੋੜ ਸੀ ਅਤੇ ਰਵਿੰਦਰ ਸਿੰਘ ਨੇ ਉਸ ਨੂੰ 1000 ਰੁਪਏ ਦਿੱਤੇ ਸੀ। ਇਸ ਦੌਰਾਨ ਜੋੜੇ ਨੇ ਰਵਿੰਦਰ ਨਾਲ ਇਕ-ਦੂਜੇ ਦੇ ਮੋਬਾਈਲ ਨੰਬਰ ਵੀ ਸਾਂਝਾ ਕਰ ਲਏ। ਉਸ ਤੋਂ ਬਾਅਦ ਉਨ੍ਹਾਂ ਦੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ। ਜੈਸਮੀਨ ਨੂੰ ਪਤਾ ਚੱਲਿਆ ਕਿ ਰਾਠੌਰ ਬੜਾ ਅਮੀਰ ਬੰਦਾ ਹੈ ਅਤੇ 30 ਜਨਵਰੀ ਨੂੰ ਉਸਦੀ ਕੁੜੀ ਦੀ ਸ਼ਾਦੀ ਤੈਅ ਕੀਤੀ ਗਈ ਹੈ।
ਕਥਿਤ ਤੌਰ ਤੇ ਜੈਸਮੀਨ ਨੇ ਰਾਠੋਰ ਨੂੰ ਅਵੈਧ ਸੰਬੰਧਾਂ ਦੀ ਧਮਕੀ ਦਿੰਦਿਆਂ ਉਸ ਨੂੰ ਬਲੈਕਮੇਲ ਕਰਨ ਵਾਸਤੇ ਸ਼ਨੀਵਾਰ ਰਾਤ ਸ੍ਰੀਗੰਗਾਨਗਰ ਸਥਿਤ ਆਪਣੇ ਕਿਰਾਏ ਦੇ ਮਕਾਨ ਵਿੱਚ ਸੱਦ ਲਿਆ ਸੀ। ਉਥੇ ਰੋਹਿਤ ਅਤੇ ਜੈਸਮੀਨ ਨੇ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦੀਤੀ ਅਤੇ ਉਨ੍ਹਾਂ ਦਾ ਪਰਸ ‘ਤੇ ਏਟੀਐਮ ਕਾਰਡ ਉਨ੍ਹਾਂ ਤੋਂ ਖੋਹ ਲਿਆ। ਉਨ੍ਹਾਂ ਉੱਤੇ ਕਾਰਡ ਦਾ ਪਾਸਵਰਡ ਦੱਸਣ ਨੂੰ ਮਜਬੂਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਿਰ ਵਿੱਚ ਕੁਝ ਸਖਤ ਚੀਜ਼ ਮਾਰਕੇ ਉਹਨਾਂ ਦੀ ਹਤਿਆ ਕਰ ਦਿਤੀ।
ਉਸ ਤੋਂ ਬਾਅਦ ਰੋਹਿਤ ਏਟੀਐਮ ਗਿਆ ਅਤੇ ਰਾਠੋਰ ਦੇ ਖਾਤੇ ਚੋਂ 40 ਹਜ਼ਾਰ ਰੁਪਏ ਕੱਢ ਲਏ । ਉਸ ਤੋਂ ਬਾਅਦ ਇਸ ਜੋੜੇ ਨੇ ਓਥੋਂ ਇਕ ਰੇਹੜੀ ਦਾ ਬੰਦੋਬਸਤ ਕਰ ਕੇ ਰਾਠੋਰ ਦੀ ਲਾਸ਼ ਨੂੰ ਇੱਕ ਪਲਾਸਟਿਕ ਦੇ ਕੰਟੇਨਰ ਵਿੱਚ ਪਾ ਕੇ ਕਿਸੇ ਸੁੰਨਸਾਨ ਥਾਂ ਤੇ ਲਾਸ਼ ਨੂੰ ਸਾੜ ਦਿੱਤਾ। ਜਦੋਂ ਪੁਲਿਸ ਨੂੰ ਇਲਾਕੇ ਵਿੱਚ ਇਸ ਵਾਰਦਾਤ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ਤੇ ਪੁੱਜੇ ਪਰ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਬਾਅਦ ਵਿੱਚ ਰਵਿੰਦਰ ਸਿੰਘ ਰਾਠੋਰ ਦੇ ਪਰਿਵਾਰ ਵੱਲੋਂ ਪੁਰਾਣੀ ਆਬਾਦੀ ਥਾਣੇ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ। ਪੁਲਿਸ ਨੇ ਰਾਠੌਰ ਦੇ ਮੋਬਾਈਲ ਫੋਨ ਤੋਂ ਆਈਆਂ ਗਈਆਂ ਕਾਲਾਂ ਦੀ ਜਾਂਚ ਕਰਨ ਮਗਰੋਂ ਇਸ ਹੱਤਿਆ ਕਾਂਡ ਦੀ ਗੁੱਥੀ ਸੁਲਝਾ ਲਈ। ਜੈਸਮੀਨ ਨੇ ਰਾਠੌਰ ਦੇ ਨਾਲ ਕਿਸੇ ਵੀ ਤਰੀਕੇ ਦੇ ਸਰੀਰਿਕ ਸਬੰਧਾਂ ਤੋਂ ਇਨਕਾਰ ਕੀਤਾ ਹੈ।