AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਐਨਆਰਆਈ ਦੀ ਹੱਤਿਆ ਕਰਨ ਵਾਲਾ ਜੋੜਾ ਗਿਰਫ਼ਤਾਰ

ਜੈਸਮੀਨ ਨੂੰ ਪਤਾ ਚੱਲਿਆ ਕਿ ਰਾਠੌਰ ਬੜਾ ਅਮੀਰ ਬੰਦਾ ਹੈ ਅਤੇ 30 ਜਨਵਰੀ ਨੂੰ ਉਸਦੀ ਕੁੜੀ ਦੀ ਸ਼ਾਦੀ ਤੈਅ ਕੀਤੀ ਗਈ ਹੈ। ਜੈਸਮੀਨ ਨੇ ਰਾਠੋਰ ਨੂੰ ਅਵੈਧ ਸੰਬੰਧਾਂ ਦੀ ਧਮਕੀ ਦਿੰਦਿਆਂ ਉਸ ਨੂੰ ਬਲੈਕਮੇਲ ਕਰਨ ਵਾਸਤੇ ਸ਼ਨੀਵਾਰ ਰਾਤ ਸ੍ਰੀਗੰਗਾਨਗਰ ਸਥਿਤ ਆਪਣੇ ਕਿਰਾਏ ਦੇ ਮਕਾਨ ਵਿੱਚ ਸੱਦ ਲਿਆ ਸੀ

ਐਨਆਰਆਈ ਦੀ ਹੱਤਿਆ ਕਰਨ ਵਾਲਾ ਜੋੜਾ ਗਿਰਫ਼ਤਾਰ
ਸੰਕੇਤਕ ਤਸਵੀਰ
tv9-punjabi
| Updated On: 24 Mar 2023 14:53 PM IST
Share
ਅਬੋਹਰ:ਪੁਲਿਸ ਨੇ ਸ੍ਰੀਗੰਗਾਨਗਰ ਤੋਂ ਇੱਕ ਅਜਿਹੇ ਜੋੜੇ ਨੂੰ ਗਿਰਫ਼ਤਾਰ ਕਰ ਲਿਆ ਹੈ ਜਿਸ ਨੇ ਇੱਕ ਐਨਆਰਆਈ ਵਿਅਕਤੀ ਦੀ ਕਥਿਤ ਤੌਰ ਤੇ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਨੂੰ ਪਲਾਸਟਿਕ ਕੰਟੇਨਰ ਵਿੱਚ ਪਾ ਕੇ ਸਾੜ ਦਿੱਤਾ ਸੀ। ਪੁਲੀਸ ਵੱਲੋਂ ਦੱਸਿਆ ਗਿਆ ਕਿ ਕਤਲਸ਼ੁਦਾ ਐਨਆਰਆਈ ਦੀ ਪਹਿਚਾਣ ਉਥੇ ਪਿੰਡ ਚੱਕ ਦੇ ਰਹਿਣ ਵਾਲੇ 50 ਵਰ੍ਹਿਆਂ ਦੇ ਵਰਿੰਦਰ ਸਿੰਘ ਰਾਠੌਰ ਦੇ ਰੂਪ ਵਿੱਚ ਕੀਤੀ ਗਈ ਹੈ। ਵਰਿੰਦਰ ਸਿੰਘ ਸ੍ਰੀਲੰਕਾ ਦੀ ਇਸ ਕੰਪਨੀ ਵਿੱਚ ਸੁਪਰਵਾਈਜ਼ਰ ਦਾ ਕੰਮ ਕਰਦੇ ਸਨ ਅਤੇ ਆਪਣੀ ਕੁੜੀ ਦੇ ਵਿਆਹ ਦਾ ਬੰਦੋਬਸਤ ਕਰਨ ਵਾਸਤੇ ਭਾਰਤ ਆਏ ਸਨ। ਉਨ੍ਹਾਂ ਦੇ ਕਤਲ ਕਾਂਡ ਵਿੱਚ 23 ਸਾਲ ਦੇ ਰੋਹਿਤ ਬਾਵੜੀ ਅਤੇ 23 ਸਾਲਾਂ ਦੀ ਉਸਦੀ ਘਰਵਾਲੀ ਜੈਸਮੀਨ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਜੈਸਮੀਨ ਦੇ ਮਾਂ-ਪਿਓ ਅਬੋਹਰ ਵਿੱਚ ਰਹਿੰਦੇ ਹਨ। ਰੋਹਿਤ ਨਾਲ ਵਿਆਹ ਤੋਂ ਬਾਅਦ ਜੈਸਮੀਨ ਸ੍ਰੀਗੰਗਾਨਗਰ ਵਿੱਚ ਇੱਕ ਆਰਕੈਸਟਰਾ ਗਰੁੱਪ ਵਿੱਚ ਬਤੌਰ ਡਾਂਸਰ ਕੰਮ ਕਰਦੀ ਹੈ। ਦਰਅਸਲ ਰਵਿੰਦਰ ਸਿੰਘ ਰਾਠੌਰ ਦੀ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸ੍ਰੀਗੰਗਾਨਗਰ ਦੇ ਗੋਲ ਬਜ਼ਾਰ ਵਿੱਚ ਰਾਤ ਨੂੰ ਅਚਾਨਕ ਮੁਲਾਕਾਤ ਹੋਈ ਸੀ। ਜੈਸਮੀਨ ਨੂੰ ਅਬੋਹਰ ਵਿੱਚ ਰਹਿੰਦੇ ਆਪਣੇ ਮਾਂ-ਪਿਓ ਨੂੰ ਮਿਲਣ ਜਾਣ ਲਈ ਪੈਸਿਆਂ ਦੀ ਲੋੜ ਸੀ ਅਤੇ ਰਵਿੰਦਰ ਸਿੰਘ ਨੇ ਉਸ ਨੂੰ 1000 ਰੁਪਏ ਦਿੱਤੇ ਸੀ। ਇਸ ਦੌਰਾਨ ਜੋੜੇ ਨੇ ਰਵਿੰਦਰ ਨਾਲ ਇਕ-ਦੂਜੇ ਦੇ ਮੋਬਾਈਲ ਨੰਬਰ ਵੀ ਸਾਂਝਾ ਕਰ ਲਏ। ਉਸ ਤੋਂ ਬਾਅਦ ਉਨ੍ਹਾਂ ਦੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਸੀ। ਜੈਸਮੀਨ ਨੂੰ ਪਤਾ ਚੱਲਿਆ ਕਿ ਰਾਠੌਰ ਬੜਾ ਅਮੀਰ ਬੰਦਾ ਹੈ ਅਤੇ 30 ਜਨਵਰੀ ਨੂੰ ਉਸਦੀ ਕੁੜੀ ਦੀ ਸ਼ਾਦੀ ਤੈਅ ਕੀਤੀ ਗਈ ਹੈ। ਕਥਿਤ ਤੌਰ ਤੇ ਜੈਸਮੀਨ ਨੇ ਰਾਠੋਰ ਨੂੰ ਅਵੈਧ ਸੰਬੰਧਾਂ ਦੀ ਧਮਕੀ ਦਿੰਦਿਆਂ ਉਸ ਨੂੰ ਬਲੈਕਮੇਲ ਕਰਨ ਵਾਸਤੇ ਸ਼ਨੀਵਾਰ ਰਾਤ ਸ੍ਰੀਗੰਗਾਨਗਰ ਸਥਿਤ ਆਪਣੇ ਕਿਰਾਏ ਦੇ ਮਕਾਨ ਵਿੱਚ ਸੱਦ ਲਿਆ ਸੀ। ਉਥੇ ਰੋਹਿਤ ਅਤੇ ਜੈਸਮੀਨ ਨੇ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦੀਤੀ ਅਤੇ ਉਨ੍ਹਾਂ ਦਾ ਪਰਸ ‘ਤੇ ਏਟੀਐਮ ਕਾਰਡ ਉਨ੍ਹਾਂ ਤੋਂ ਖੋਹ ਲਿਆ। ਉਨ੍ਹਾਂ ਉੱਤੇ ਕਾਰਡ ਦਾ ਪਾਸਵਰਡ ਦੱਸਣ ਨੂੰ ਮਜਬੂਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਸਿਰ ਵਿੱਚ ਕੁਝ ਸਖਤ ਚੀਜ਼ ਮਾਰਕੇ ਉਹਨਾਂ ਦੀ ਹਤਿਆ ਕਰ ਦਿਤੀ। ਉਸ ਤੋਂ ਬਾਅਦ ਰੋਹਿਤ ਏਟੀਐਮ ਗਿਆ ਅਤੇ ਰਾਠੋਰ ਦੇ ਖਾਤੇ ਚੋਂ 40 ਹਜ਼ਾਰ ਰੁਪਏ ਕੱਢ ਲਏ । ਉਸ ਤੋਂ ਬਾਅਦ ਇਸ ਜੋੜੇ ਨੇ ਓਥੋਂ ਇਕ ਰੇਹੜੀ ਦਾ ਬੰਦੋਬਸਤ ਕਰ ਕੇ ਰਾਠੋਰ ਦੀ ਲਾਸ਼ ਨੂੰ ਇੱਕ ਪਲਾਸਟਿਕ ਦੇ ਕੰਟੇਨਰ ਵਿੱਚ ਪਾ ਕੇ ਕਿਸੇ ਸੁੰਨਸਾਨ ਥਾਂ ਤੇ ਲਾਸ਼ ਨੂੰ ਸਾੜ ਦਿੱਤਾ। ਜਦੋਂ ਪੁਲਿਸ ਨੂੰ ਇਲਾਕੇ ਵਿੱਚ ਇਸ ਵਾਰਦਾਤ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ਤੇ ਪੁੱਜੇ ਪਰ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਬਾਅਦ ਵਿੱਚ ਰਵਿੰਦਰ ਸਿੰਘ ਰਾਠੋਰ ਦੇ ਪਰਿਵਾਰ ਵੱਲੋਂ ਪੁਰਾਣੀ ਆਬਾਦੀ ਥਾਣੇ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ। ਪੁਲਿਸ ਨੇ ਰਾਠੌਰ ਦੇ ਮੋਬਾਈਲ ਫੋਨ ਤੋਂ ਆਈਆਂ ਗਈਆਂ ਕਾਲਾਂ ਦੀ ਜਾਂਚ ਕਰਨ ਮਗਰੋਂ ਇਸ ਹੱਤਿਆ ਕਾਂਡ ਦੀ ਗੁੱਥੀ ਸੁਲਝਾ ਲਈ। ਜੈਸਮੀਨ ਨੇ ਰਾਠੌਰ ਦੇ ਨਾਲ ਕਿਸੇ ਵੀ ਤਰੀਕੇ ਦੇ ਸਰੀਰਿਕ ਸਬੰਧਾਂ ਤੋਂ ਇਨਕਾਰ ਕੀਤਾ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...