Delhi Hit And Run: ਕਾਰ ਦੀ ਛੱਤ ‘ਤੇ ਲਟਕਿਆ ਰਿਹਾ ਲੜਕਾ, ਮੁਲਜਮਾਂ ਨੇ 3KM ਤੱਕ ਭੱਜਾਈ ਕਾਰ; ਫਿਰ ਲਾਸ਼ ਛੱਡ ਕੇ ਭੱਜੇ; ਦੇਖੋ Video

tv9-punjabi
Updated On: 

03 May 2023 14:28 PM

Hit & Run: ਰਾਜਧਾਨੀ 'ਚ ਇਕ ਕਾਰ ਸਵਾਰ ਵਿਅਕਤੀ ਨੇ ਬਾਈਕ ਸਵਾਰ ਦੋ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

Loading video
Follow Us On
ਨਵੀਂ ਦਿੱਲੀ: ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਕੇਜੀ ਮਾਰਗ-ਟਾਲਸਟਾਏ ਮਾਰਗ ਦੀ ਲਾਲ ਬੱਤੀ ਤੇ ਕਾਰ ਸਵਾਰ ਵਿਅਕਤੀ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ‘ਤੇ ਬੈਠਾ ਇਕ ਵਿਅਕਤੀ ਕਾਫੀ ਦੂਰ ਸੜਕ ‘ਤੇ ਡਿੱਗ ਗਿਆ, ਜਦਕਿ ਦੂਜਾ ਲੜਕਾ ਕਾਰ ਦੀ ਛੱਤ ‘ਤੇ ਜਾ ਡਿੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਨੌਜਵਾਨ ਨੇ ਕਾਰ ਨਹੀਂ ਰੋਕੀ ਅਤੇ ਉਹ ਕਾਰ ਨੂੰ ਭਜਾਉਂਦਾ ਰਿਹਾ। ਮੁਲਜ਼ਮ 3 ਕਿਲੋਮੀਟਰ ਤੱਕ ਕਾਰ ਨੂੰ ਰਫਤਾਰ ਨਾਲ ਭਜਾਉਂਦਾ ਰਿਹਾ, ਫਿਰ ਦਿੱਲੀ ਗੇਟ ਕੋਲ ਆ ਕੇ ਮੁਲਜਮਾਂ ਨੇ ਲਟਕੇ ਲੜਕੇ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੂਜਾ ਗੰਭੀਰ ਜ਼ਖ਼ਮੀ ਹੈ। ਮੌਕੇ ‘ਤੇ ਮੌਜੂਦ ਚਸ਼ਮਦੀਦ ਮੁਹੰਮਦ ਬਿਲਾਲ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਮੁਹੰਮਦ ਆਪਣੀ ਸਕੂਟੀ ਨਾਲ ਲਗਾਤਾਰ ਕਾਰ ਦਾ ਪਿੱਛਾ ਵੀ ਕਰਦਾ ਰਿਹਾ ਅਤੇ ਹਾਰਨ ਵਜਾ ਕੇ ਰੌਲਾ ਪਾਉਂਦਾ ਰਿਹਾ ਪਰ ਮੁਲਜ਼ਮਾਂ ਨੇ ਕਾਰ ਨਹੀਂ ਰੋਕੀ।

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਦੀਪਾਂਸ਼ੂ

ਬਾਈਕ ਸਵਾਰ ਦੋਵੇਂ ਨੌਜਵਾਨ ਸਕੇ ਭਰਾ ਸਨ। ਇਸ ‘ਚੋਂ ਵੱਡੇ ਭਰਾ ਦੀਪਾਂਸ਼ੂ ਵਰਮਾ (30) ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਸੀ ਦਾ ਲੜਕਾ ਮੁਕੁਲ, ਜਿਸ ਦੀ ਉਮਰ 20 ਸਾਲ ਹੈ, ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਦੀਪਾਂਸ਼ੂ ਗਹਿਣਿਆਂ ਦੀ ਦੁਕਾਨ ਚਲਾਉਂਦਾ ਸੀ ਅਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਿੱਟ ਐਂਡ ਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਦਿੱਲੀ ਵਿੱਚ ਇਸ ਤਰ੍ਹਾਂ ਦੇ ਮਾਮਲੇ ਹਰ ਰੋਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਕੰਝਾਵਲਾ ਇਲਾਕੇ ਵਿੱਚ ਵੀ ਇੱਕ ਕਾਰ ਸਵਾਰ ਨੇ ਸਕੂਟੀ ਤੇ ਜਾ ਰਹੀ ਇੱਕ ਲੜਕੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਹ ਉਸ ਦੀ ਕਾਰ ਦੇ ਪਹੀਏ ਵਿੱਚ ਫਸ ਗਈ ਸੀ ਅਤੇ ਕਾਰ ਸਵਾਰ ਲੜਕੀ ਨੂੰ ਕਈ ਕਿਲੋਮੀਟਰ ਤੱਕ ਸੜਕ ਤੇ ਘਸੀਟਦੇ ਰਹੇ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਹਾਲ ਹੀ ‘ਚ ਬਿਹਾਰ ਦੇ ਸੰਸਦ ਮੈਂਬਰ ਚੰਦਨ ਸਿੰਘ ਦਾ ਡਰਾਈਵਰ ਇਕ ਵਿਅਕਤੀ ਨੂੰ ਕਾਰ ਦੇ ਬੋਨਟ ‘ਤੇ ਬਿਠਾ ਕੇ ਕਰੀਬ ਤਿੰਨ ਕਿਲੋਮੀਟਰ ਤੱਕ ਲੈ ਗਿਆ। ਵਿਅਕਤੀ ਬਚਾਓ-ਬਚਾਓ ਦੀ ਗੁਹਾਰ ਲਗਾਉਂਦਾ ਰਿਹਾ ਪਰ ਡਰਾਈਵਰ ਨੇ ਗੱਡੀ ਨਹੀਂ ਰੋਕੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ