G-20 Summit: ਦਿੱਲੀ ‘ਚ ‘ਜੈ ਸ਼੍ਰੀ ਰਾਮ’ ਨਾਲ ਰਿਸ਼ੀ ਸੁਨਕ ਦਾ ਸਵਾਗਤ, ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਵਾਬ ‘ਚ ਕੀ ਕਿਹਾ? ਪੜ੍ਹੋ

Updated On: 

08 Sep 2023 19:35 PM

G20 Summit 2023: ਜੀ-20 ਬੈਠਕ ਲਈ ਆਉਣ ਵਾਲੇ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਦਿੱਲੀ ਤਿਆਰ ਹੈ। ਸੜਕਾਂ, ਚੌਕਾਂ ਅਤੇ ਪਾਰਕਾਂ ਤੋਂ ਲੈ ਕੇ ਭਾਰਤ ਮੰਡਪਮ, ਮੁੱਖ ਸਥਾਨ ਤੱਕ, ਪੂਰਾ ਦੇਸ਼ ਤਿਉਹਾਰ ਦੇ ਮੂਡ ਵਿੱਚ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਸਮੇਤ ਦੁਨੀਆ ਦੇ ਕਈ ਨੇਤਾ ਭਾਰਤ ਪਹੁੰਚ ਰਹੇ ਹਨ।

G-20 Summit: ਦਿੱਲੀ ਚ ਜੈ ਸ਼੍ਰੀ ਰਾਮ ਨਾਲ ਰਿਸ਼ੀ ਸੁਨਕ ਦਾ ਸਵਾਗਤ, ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਵਾਬ ਚ ਕੀ ਕਿਹਾ? ਪੜ੍ਹੋ
Follow Us On

ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਦਿੱਲੀ ਪਹੁੰਚ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਚੁੱਕੇ ਹਨ।

ਦਿੱਲੀ ਵਿੱਚ ਮਹਿਮਾਨਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਇਕ ਤੋਂ ਬਾਅਦ ਇਕ ਗਲੋਬਲ ਲੀਡਰ ਦਿੱਲੀ ਪਹੁੰਚ ਰਹੇ ਹਨ। ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਦਿੱਲੀ ਪਹੁੰਚ ਰਹੇ ਹਨ। ਵੀਰਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਵੀ ਜਦੋਂ ਏਅਰਪੋਰਟ ਤੇ ਪਹੁੰਚੇ ਤਾਂ ਉਨ੍ਹਾਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ।

ਮਹਿਮਾਨਾਂ ਦੇ ਆਉਣ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਮਹਿਮਾਨਾਂ ਦਾ ਭਾਰਤੀ ਸਭਿਆਚਾਰ ਮੁਤਾਬਕ, ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਜੀ-20 ਸੰਮੇਲਨ ‘ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਚੁੱਕੇ ਹਨ। ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ 2022 ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਸਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਦਾ ਸੁਆਗਤ ਕਰਦੇ ਹੋਏ ਕੇਂਦਰੀ ਮੰਤਰੀ ਚੌਬੇ ਨੇ ਉਨ੍ਹਾਂ ਦੇ ਪੁਰਖਿਆਂ ਦੀ ਧਰਤੀ ‘ਤੇ ਉਨ੍ਹਾਂ ਨੂੰ ਜੈ ਸੀਆਰਾਮ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਮੀਟਿੰਗ ਦੌਰਾਨ ਚੌਬੇ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਬਿਹਾਰ ਦੇ ਬਕਸਰ ਤੋਂ ਲੋਕ ਸਭਾ ਮੈਂਬਰ ਹਨ। ਬਕਸਰ ਪ੍ਰਾਚੀਨ ਕਾਲ ਤੋਂ ਅਧਿਆਤਮਿਕ ਤੌਰ ‘ਤੇ ਪ੍ਰਸਿੱਧ ਸ਼ਹਿਰ ਹੈ। ਜਿੱਥੇ ਭਗਵਾਨ ਸ਼੍ਰੀ ਰਾਮ ਅਤੇ ਉਨ੍ਹਾਂ ਦੇ ਭਰਾ ਲਕਸ਼ਮਣ ਨੇ ਗੁਰੂ ਮਹਾਰਿਸ਼ੀ ਵਿਸ਼ਵਾਮਿੱਤਰ ਤੋਂ ਦੀਖਿਆ ਲਈ ਅਤੇ ਤਾੜਕਾ ਦਾ ਵੱਧ ਕੀਤਾ ਸੀ।

ਗੀਤਾ ਅਤੇ ਹਨੂੰਮਾਨ ਚਾਲੀਸਾ ਵੀ ਕੀਤਾ ਭੇਟ

ਇਸ ਦੌਰਾਨ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਅਸ਼ਵਨੀ ਕੁਮਾਰ ਚੌਬੇ ਦੇ ਮੂੰਹੋਂ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਗਾਥਾ ਨੂੰ ਬੜੇ ਉਤਸ਼ਾਹ ਨਾਲ ਸੁਣਿਆ। ਇਸ ਦੌਰਾਨ ਉਹ ਕਾਫੀ ਉਤਸ਼ਾਹਿਤ ਵੀ ਨਜ਼ਰ ਆਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਦਾ ਭਾਰਤ ਦੇ ਜਵਾਈ ਅਤੇ ਧੀ ਵਜੋਂ ਵੀ ਸਵਾਗਤ ਕੀਤਾ।

ਕੇਂਦਰੀ ਮੰਤਰੀ ਚੌਬੇ ਨੇ ਕਿਹਾ ਕਿ ਭਾਰਤ ਦੀ ਧਰਤੀ ਤੁਹਾਡੇ ਪੁਰਖਿਆਂ ਦੀ ਧਰਤੀ ਹੈ। ਅਸੀਂ ਸਾਰੇ ਤੁਹਾਡੇ ਇੱਥੇ ਆਉਣ ਤੋਂ ਬਹੁਤ ਉਤਸ਼ਾਹਿਤ ਹਾਂ। ਚੌਬੇ ਨੇ ਬ੍ਰਿਟਿਸ਼ ਮਹਿਮਾਨਾਂ ਨੂੰ ਮਾਤਾ ਜਾਨਕੀ ਦੀ ਜਨਮ ਭੂਮੀ ਸੀਤਾਮੜੀ ਅਤੇ ਬਾਂਕਾ ਦੇ ਮੰਡੇਰ ਪਰਬਤ ਸਮੇਤ ਅਯੁੱਧਿਆ ਅਤੇ ਬਕਸਰ ਜ਼ਿਲ੍ਹਿਆਂ ਦੇ ਅਧਿਆਤਮਿਕ ਸੱਭਿਆਚਾਰ ਬਾਰੇ ਵੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ ਕੇਂਦਰੀ ਮੰਤਰੀ ਨੇ ਪੀਐੱਮ ਸੁਨਕ ਨੂੰ ਰੁਦਰਾਕਸ਼, ਸ਼੍ਰੀਮਦ ਭਾਗਵਤ ਗੀਤਾ ਅਤੇ ਹਨੂੰਮਾਨ ਚਾਲੀਸਾ ਵੀ ਭੇਟ ਕੀਤੀ।

Exit mobile version